Mohali News: ਰਾਜੇਸ਼ ਡੋਗਰਾ ਕਤਲਕਾਂਡ `ਚ ਬੱਕਰਾ ਗਿਰੋਹ ਦੇ ਮੁਖੀ ਬਿੱਲੇ ਸਮੇਤ 5 ਗੈਂਗਸਟਰ ਗ੍ਰਿਫ਼ਤਾਰ
Mohali News: ਗੈਂਗਸਟਰ ਰਾਜੇਸ਼ ਡੋਗਰਾ ਕਤਲ ਕਾਂਡ ਵਿੱਚ ਮੁਹਾਲੀ ਪੁਲਿਸ ਨੇ 72 ਘੰਟਿਆਂ ਦੇ ਅੰਦਰ ਅੰਤਰਰਾਜੀ ਗਿਰੋਹ ਦੇ 5 ਗੈਂਗਸਟਰਾਂ ਨੂੰ ਭਾਰੀ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ।
Mohali News: ਮੋਹਾਲੀ ਵਿੱਚ ਸੀਪੀ ਮਾਲ ਦੇ ਸਾਹਮਣੇ ਗੈਂਗਸਟਰ ਰਾਜੇਸ਼ ਡੋਗਰਾ ਕਤਲ ਕਾਂਡ ਵਿੱਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਮੁਹਾਲੀ ਪੁਲਿਸ ਨੇ 72 ਘੰਟਿਆਂ ਦੇ ਅੰਦਰ ਅੰਤਰਰਾਜੀ ਗਿਰੋਹ ਦੇ 5 ਗੈਂਗਸਟਰਾਂ ਨੂੰ ਭਾਰੀ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਬੱਕਰਾ ਗੈਂਗ ਦਾ ਮੁਖੀ ਅਨਿਲ ਸਿੰਘ ਉਰਫ ਬਿੱਲਾ ਮੁੱਖ ਸਾਜ਼ਿਸ਼ਘਾੜਾ ਹੈ। ਜਿਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। 2015 ਤੋਂ ਰਾਜੇਸ਼ ਡੋਗਰਾ ਨੂੰ ਮਾਰਨ ਦੀ ਸਾਜ਼ਿਸ਼ ਘੜ੍ਹੀ ਜਾ ਰਹੀ ਸੀ। ਸ਼ੂਟਰਾਂ ਵਿਚੋਂ ਇੱਕ ਬਦਮਾਸ਼ ਪੰਜਾਬ ਨਾਲ ਸਬੰਧਤ ਸੀ। ਮੁਹਾਲੀ ਵਿੱਚ ਮੁਲਜ਼ਮ ਆਰਜ਼ੀ ਰੂਪ ਵਿੱਚ ਰੁਕੇ ਸਨ।
ਰਾਜੇਸ਼ ਡੋਗਰਾ ਦਾ ਹੀ ਇੱਕ ਬੰਦਾ ਬੱਕਰਾ ਗੈਂਗ ਨਾਲ ਰਲ ਗਿਆ ਸੀ। ਗੱਡੀਆਂ ਤੇ ਹਥਿਆਰ ਇਨ੍ਹਾਂ ਨੇ ਜਾਅਲੀ ਪਤੇ ਉਤੇ ਰੱਖੀਆਂ ਸਨ। ਅਨਿਲ ਸਿੰਘ ਉਰਫ ਬਿੱਲਾ ਜੰਮੂ ਪੁਲਿਸ ਵਿੱਚੋਂ ਡਿਸਮਿਸ ਸਿਪਾਹੀ ਹੈ। ਗ੍ਰਿਫਤਾਰ ਗੈਂਗਸਟਰਾਂ ਤੋਂ 3 ਪਿਸਟਲ, 2 ਰਿਵਾਲਵਰ 32 ਬੋਰ , 1 ਪੰਪ ਐਕਸ਼ਨ ਗਨ 12 ਬੋਰ, 71 ਜਿੰਦਾ ਕਾਰਤੂਸ ਅਤੇ 4 ਲੱਗਜ਼ੀਰੀ ਕਾਰਾਂ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਗੈਂਗਸਟਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉਤੇ ਲਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : Amritpal News: ਅੰਮ੍ਰਿਤਪਾਲ ਦੇ ਸਾਥੀਆਂ ਤੋਂ ਇਲੈਕਟ੍ਰਾਨਿਕ ਯੰਤਰ ਜ਼ਬਤ, ਡਿਬਰੂਗੜ੍ਹ ਜੇਲ ਦਾ ਅਧਿਕਾਰੀ ਗ੍ਰਿਫਤਾਰ
ਕਾਬਿਲੇਗੌਰ ਹੈ ਕਿ 4 ਮਾਰਚ ਨੂੰ ਦਿਨ-ਦਿਹਾੜੇ ਮੋਹਾਲੀ ਦੇ ਸ਼ਾਪਿੰਗ ਮਾਲ ਵਿੱਚ ਗਏ ਗੈਂਗਸਟਰ ਰਾਜੇਸ਼ ਡੋਗਰਾ ਦਾ ਮਾਲ ਦੇ ਬਾਹਰ ਹੀ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਨੌਜਵਾਨ ਜੰਮੂ ਦਾ ਰਹਿਣ ਵਾਲਾ ਸੀ ਤੇ ਉਹ ਸਵੇਰੇ ਸੈਕਟਰ 67 ਦੇ ਸੀ.ਪੀ. ਮਾਲ ਵਿੱਚ ਸ਼ਾਪਿੰਗ ਕਰਨ ਗਿਆ ਸੀ, ਜਿਵੇਂ ਹੀ ਰਾਜੇਸ਼ ਡੋਗਰਾ ਮਾਲ ਵਿਚੋਂ ਬਾਹਰ ਆਇਆ ਤਾਂ ਹਮਲਾਵਰਾਂ ਵਲੋਂ ਉਸ ਉਤੇ 15 ਰਾਊਂਡ ਫਾਇਰ ਕੀਤੇ ਗਏ, ਹਮਲੇ ’ਚ ਡੋਗਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਗੈਂਗਸਟਰ ਰਾਜੇਸ਼ ਡੋਗਰਾ ਉਰਫ਼ ਮੋਹਨ ਝੀਰ ਇਕ ਵੇਲੇ ਜੰਮੂ ਦੇ ਮੁਬਾਰਕ ਮੰਡੀ ਵਿੱਚ ਖਪਤਕਾਰ ਮਾਮਲੇ ਅਤੇ ਜਨਤਕ ਵੰਡ ਵਿਭਾਗ ਦੇ ਸੀਏਪੀਡੀ ਦਫ਼ਤਰ ਦੇ ਬਾਹਰ ਚਾਹ ਦੀ ਦੁਕਾਨ ਕਰਦਾ ਸੀ। ਇਸ ਤੋਂ ਬਾਅਦ ਉਸ ਨੇ ਵਿਭਾਗ ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਸਰਕਾਰੀ ਮਿੱਟੀ ਦੇ ਤੇਲ ਅਤੇ ਰਾਸ਼ਨ ਦੀ ਕਾਲਾਬਾਜ਼ਾਰੀ ਸ਼ੁਰੂ ਕਰ ਦਿੱਤੀ। ਉਦੋਂ ਤੋਂ ਮੋਹਨ ਝੀਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਉਥੋਂ ਉਹ ਅਪਰਾਧ ਦੀ ਦੁਨੀਆ ਵਿਚ ਇਸ ਤਰ੍ਹਾਂ ਦਾਖਲ ਹੋਇਆ ਕਿ ਉਹ ਜੰਮੂ ਦਾ ਮਸ਼ਹੂਰ ਗੈਂਗਸਟਰ ਬਣ ਗਿਆ।
ਇਹ ਵੀ ਪੜ੍ਹੋ : Vigilance Bureau News:ਵਿਜੀਲੈਂਸ ਅਧਿਕਾਰੀ ਬਣ 25 ਲੱਖ ਰੁਪਏ ਠੱਗੇ; ਵਿਜੀਲੈਂਸ ਬਿਊਰੋ ਵੱਲੋਂ ਮੁਲਜ਼ਮ ਪੂਜਾ ਰਾਣੀ ਗ੍ਰਿਫ਼ਤਾਰ