ਚੰਡੀਗੜ੍ਹ: ਇੰਗਲੈਂਡ ਦੇ ਬਰਮਿਘਮ ’ਚ ਚੱਲ ਰਹੀਆਂ ਕਾਮਨਵੈਲੱਥ ਖੇਡਾਂ (Birmingham 2022 Commonwealth Games) ’ਚ ਲੁਧਿਆਣਾ ਦੇ ਵਿਕਾਸ ਨੇ ਚਾਂਦੀ ਦਾ ਤਮਗਾ ਜਿੱਤ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਇਸ ਜਿੱਤ ਦੀ ਖੁਸ਼ੀ ਮੌਕੇ ਮੁੱਖ ਮੰਤਰੀ ਭਗੰਵਤ ਮਾਨ ਨੇ ਟਵੀਟ ਰਾਹੀਂ ਪਰਿਵਾਰ ਨੂੰ ਵਧਾਈ ਦਿੱਤੀ।
ਸਰਕਾਰ ਵਲੋਂ 50 ਲੱਖ ਦੀ ਰਾਸ਼ੀ ਦੇਣ ਦਾ ਐਲਾਨ
ਦੇਸ਼ ਨੂੰ ਚਾਂਦੀ ਦਾ ਤਮਗਾ ਦਵਾਉਣ ਵਾਲੇ ਵਿਕਾਸ ਠਾਕੁਰ ਦੇ ਪਰਿਵਾਰ ਨੂੰ CM ਭਗਵੰਤ ਮਾਨ ਨੇ ਟਵੀਟ ਰਾਹੀਂ ਵਧਾਈ ਸੰਦੇਸ਼ ਭੇਜਿਆ ਹੈ। ਇਸ ਟਵੀਟ ’ਚ ਮੁੱਖ ਮੰਤਰੀ ਨੇ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ (Punjab Government) ਦੀ ਖੇਡ ਨੀਤੀ ਅਨੁਸਾਰ ਭਾਰਤੋਲਕ ਵਿਕਾਸ ਠਾਕੁਰ ਨੂੰ 50 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਦੀ ਹੌਂਸਲਾ-ਅਫ਼ਜਾਈ ਅਤੇ ਸੰਭਵ ਮਦਦ ਕਰਨ ਲਈ ਮੇਰੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।


COMMERCIAL BREAK
SCROLL TO CONTINUE READING

 



ਮੂਲ ਰੂਪ ’ਚ ਹਿਮਾਚਲ ਦਾ ਰਹਿਣ ਵਾਲਾ ਹੈ ਵਿਕਾਸ ਦਾ ਪਰਿਵਾਰ
ਵਿਕਾਸ ਠਾਕੁਰ ਦਾ ਪਰਿਵਾਰ ਮੂਲ ਰੂਪ ’ਚ ਹਿਮਾਚਲ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਰੇਲ ਵਿਭਾਗ ’ਚ ਨੌਕਰੀ ਕਰਦੇ ਹਨ ਜਦਕਿ ਮਾਂ ਘਰੇਲੂ ਔਰਤ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ SDP ਸਕੂਲ ਤੋਂ ਉਸਨੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਤੇ ਗ੍ਰੈਜੂਏਸ਼ਨ ਦੀ ਪੜਾਈ ਉਸਨੇ ਖ਼ਾਲਸਾ ਕਾਲਜ ਤੋਂ ਪੂਰੀ ਕੀਤੀ।


 


ਵਿਕਾਸ ਠਾਕੁਰ ਦੀ ਮਾਂ ਦੇ ਅਨੁਸਾਰ ਹਿਮਾਚਲ ’ਚ ਖ਼ਾਸ ਸਹੂਲਤਾਂ ਨਾਲ ਹੋਣ ਕਾਰਣ ਉਨ੍ਹਾਂ ਪਰਿਵਾਰ ਲੁਧਿਆਣਾ ਆ ਗਿਆ ਸੀ। ਲੁਧਿਆਣਾ (Ludhiana) ਦੀ ਰੇਵਲੇ ਕਲੋਨੀ ’ਚ ਖੇਡਦਾ ਹੀ ਵਿਕਾਸ ਜਵਾਨ ਹੋਇਆ। 



ਗਾਇਕ ਮੂਸੇਵਾਲਾ ਦਾ ਫ਼ੈਨ ਹੈ ਵਿਕਾਸ ਠਾਕੁਰ
ਵਿਕਾਸ ਠਾਕੁਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਵੱਡਾ ਫ਼ੈਨ ਹੈ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਵਿਕਾਸ ਨੂੰ ਮੈਡਲ ਦਿੱਤੇ ਜਾਣ ਸਮੇਂ ਉਸਨੇ ਮੂਸੇਵਾਲਾ ਦਾ ਅੰਦਾਜ ’ਚ ਪੱਟ ’ਤੇ ਥਾਪੀ ਮਾਰਕੇ ਜਿੱਤ ਦਾ ਇਜਹਾਰ ਕੀਤਾ। ਪਿਤਾ ਬ੍ਰਿਜਰਾਜ ਦਾ ਵੀ ਕਹਿਣਾ ਹੈ ਕਿ ਜਿਸ ਦਿਨ ਮੂਸੇਵਾਲਾ ਦਾ ਕਤਲ ਹੋਇਆ, ਉਸ ਦਿਨ ਵਿਕਾਸ ਬਹੁਤ ਉਦਾਸ ਹੋਇਆ, ਤਕਰੀਬਨ 3 ਦਿਨ ਉਸਨੇ ਰੋਟੀ ਨਹੀਂ ਖਾਧੀ।