Jagjit Singh Dallewal: ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜੀ, 10 ਮਿੰਟ ਤੱਕ ਰਹੇ ਬੇਹੋਸ਼
Advertisement
Article Detail0/zeephh/zeephh2565740

Jagjit Singh Dallewal: ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜੀ, 10 ਮਿੰਟ ਤੱਕ ਰਹੇ ਬੇਹੋਸ਼

Jagjit Singh Dallewal: ਡਾਕਟਰਾਂ ਨੇ ਕਿਹਾ ਕਿ ਡੱਲੇਵਾਲ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ। ਵਾਰ ਵਾਰ ਮੈਡੀਕਲ ਰਿਪੋਰਟਾਂ ਵਿੱਚ ਆ ਰਿਹਾ ਹੈ ਕਿ ਉਹਨਾਂ ਦੇ ਅੰਦਰੂਨੀ ਅੰਗਾਂ ਉੱਪਰ ਭਾਰੀ ਅਸਰ ਪੈ ਰਿਹਾ ਹੈ।

Jagjit Singh Dallewal: ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜੀ, 10 ਮਿੰਟ ਤੱਕ ਰਹੇ ਬੇਹੋਸ਼

Jagjit Singh Dallewal: ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 24ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਦੀ ਸਿਹਤ ਵਿੱਚ ਲਗਾਤਾਰ ਨਿਘਾਰ ਆ ਰਿਹਾ ਹੈ। ਜਿਸ ਕਾਰਨ ਦੇਖਭਾਲ ਕਰ ਰਹੀ ਡਾ. ਸਵੈਮਾਨ ਸਿੰਘ ਦੀ ਟੀਮ ਅਤੇ ਸਰਕਾਰੀ ਡਾਕਟਰਾਂ ਦੀ ਟੀਮ ਕਿਸਾਨ ਆਗੂ ਦੀ ਸਿਹਤ ਨੂੰ ਲੈ ਕੇ ਚਿੰਤਤ ਚੱਲ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਜਦੋਂ ਪ੍ਰਬੰਧਕਾਂ ਵੱਲੋਂ ਕਿਸਾਨ ਆਗੂ ਦਾ ਇਸ਼ਨਾਨ ਕਰਵਾਏ ਜਾਣ ਉਪਰੰਤ ਉਨ੍ਹਾਂ ਦੀ ਸਿਹਤ ਇਕਦਮ ਵਿਗੜ ਗਈ, ਉਹਨਾਂ ਨੂੰ ਉਲਟੀਆਂ ਆਉਣ ਲੱਗੀਆਂ। ਜਿਸ ਕਾਰਨ ਉਹ ਕਰੀਬ 10 ਮਿੰਟ ਤੱਕ ਬੇਹੋਸ਼ ਰਹੇ। ਉਹਨਾਂ ਦੀ ਬੇਹੋਸ਼ੀ ਦੀ ਖਬਰ ਸੁਣਦਿਆਂ ਹੀ ਪੂਰੇ ਮੋਰਚੇ ਵਿੱਚ ਗਮਗੀਨ ਮਾਹੌਲ ਹੋ ਗਿਆ।

ਡਾਕਟਰਾਂ ਦੀ ਟੀਮ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਹੈ ਕਿਸੇ ਵੀ ਸਮੇਂ ਹਾਲਾਤ ਐਮਰਜੰਸੀ ਵਰਗੇ ਹੋ ਸਕਦੇ ਹਨ। ਡਾਕਟਰਾਂ ਨੇ ਕਿਹਾ ਕਿ ਡੱਲੇਵਾਲ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ। ਵਾਰ ਵਾਰ ਮੈਡੀਕਲ ਰਿਪੋਰਟਾਂ ਵਿੱਚ ਆ ਰਿਹਾ ਹੈ ਕਿ ਉਹਨਾਂ ਦੇ ਅੰਦਰੂਨੀ ਅੰਗਾਂ ਉੱਪਰ ਭਾਰੀ ਅਸਰ ਪੈ ਰਿਹਾ ਹੈ।

 

Trending news