Dispute of Barking dog issue: ਉੱਤਰਪ੍ਰਦੇਸ਼ ਦੇ ਜ਼ਿਲ੍ਹਾ ਬਲੀਆ (Ballia) ’ਚ ਕੁੱਤੇ ਦੇ ਭੌਂਕਣ ਨੂੰ ਲੈਕੇ 2 ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ, ਜਿਸ ’ਚ 50 ਸਾਲਾਂ ਔਰਤ ਦੀ ਮੌਤ ਅਤੇ 5 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ।


COMMERCIAL BREAK
SCROLL TO CONTINUE READING


ਪੁਲਿਸ ਵਲੋਂ ਇਸ ਮਾਮਲੇ ’ਚ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਇਲਾਵਾ 2 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।  



ਪੁਲਿਸ ਵਿਭਾਗ ਦੇ ਐਡੀਸ਼ਨਲ ਸੁਪਰਡੈਂਟ ਦੁਰਗਾ ਪ੍ਰਸ਼ਾਦ ਤਿਵਾੜੀ ਨੇ ਦੱਸਿਆ ਕਿ ਬੁੱਧਵਾਰ ਨੂੰ ਬੈਰੀਆ ਥਾਣਾ ਖੇਤਰ ਦੇ ਪਿੰਡ ਗੰਗੌਲੀ ਪਿੰਡ ’ਚ ਮੰਗਲਵਾਰ ਰਾਤ ਕੁੱਤੇ ਦੇ ਭੌਂਕਣ ’ਤੇ ਦੋ ਧਿਰਾਂ ’ਚ ਹਿੰਸਕ ਝੜਪ ਹੋ ਗਈ। ਇਸ ਦੌਰਾਨ ਇੱਟਾਂ-ਪੱਥਰ ਅਤੇ ਡਾਂਗਾਂ ਚੱਲੀਆਂ, ਜਿਸ ’ਚ ਲਾਲ ਮੁਨੀ (50 ਸਾਲ) ਦੀ ਮੌਤ ਹੋ ਗਈ ਜਦਕਿ 5 ਲੋਕ ਜਖ਼ਮੀ ਹੋ ਗਏ। 



ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਖ਼ਮੀਆਂ ਨੂੰ ਸੋਨਬਰਸਾ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਲਾਲ ਮੁਨੀ (Lal Muni) ਦੀ ਗੰਭੀਰ ਹਾਲਤ ਨੂੰ ਜ਼ਿਲ੍ਹਾ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ, ਪਰ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਦਰਅਸਲ ਲਾਲ ਮੁਨੀ ਦੇ ਪੁੱਤਰ ਸੋਨੂੰ ਨੇ ਦੱਸਿਆ ਕਿ ਕੁੱਤੇ ਦਾ ਮਾਲਕ ਸ਼ਿਵਸਾਗਰ ਆਪਣੇ ਪਾਲਤੂ ਕੁੱਤੇ ਨੂੰ ਸੜਕ ’ਤੇ ਖੁੱਲ੍ਹਾ ਛੱਡ ਦਿੰਦਾ ਹੈ, ਜਿਸ ਕਾਰਨ ਕੁੱਤਾ ਰਾਹ ਜਾਂਦੇ ਬੰਦਿਆਂ ਨੂੰ ਵੱਢਦਾ ਹੈ। 



ਜਦੋਂ ਲਾਲ ਮੁਨੀ ਅਤੇ ਉਸਦਾ ਪੁੱਤਰ ਕੁੱਤੇ ਦੇ ਵੱਢਣ ਦੀ ਸ਼ਿਕਾਇਤ ਕਰਨ ਪਹੁੰਚੇ ਤਾਂ ਉਲਟਾ ਸ਼ਿਵਸਾਗਰ ਅਤੇ ਉਸਦੇ ਪਰਿਵਾਰਕ ਮੈਬਰਾਂ ਨੇ ਇੱਟਾਂ-ਪੱਥਰ ਅਤੇ ਲਾਠੀ-ਡੰਡਿਆਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਲਾਲ ਮੁਨੀ ਸਮੇਤ 5 ਹੋਰ ਲੋਕ ਜਖ਼ਮੀ ਹੋ ਗਏ। 



ਪੁਲਿਸ ਵਿਭਾਗ ਵਲੋਂ ਲਾਲ ਮੁਨੀ ਦੇ ਪੁੱਤਰ ਸੋਨੂੰ ਦੀ ਸ਼ਿਕਾਇਤ ਦੇ ਅਧਾਰ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਫ਼ੌਰੀ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਸ਼ਿਵਸਾਗਰ ਅਤੇ ਉਸਦੇ ਪੁੱਤਰ ਅਜੀਤ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। 


ਇਹ ਵੀ ਪੜ੍ਹੋ: ASI ਨੂੰ ਹਜ਼ਾਰ ਰੁਪਏ ਪਿੱਛੇ ਧੋਣਾ ਪਿਆ ਨੌਕਰੀ ਤੋਂ ਹੱਥ, ਵਿਜੀਲੈਂਸ ਨੇ ਰੰਗੇ ਹੱਥੀ ਕੀਤਾ ਕਾਬੂ!