ਆਰੋਪੀ ਏ. ਐੱਸ. ਆਈ. ਮੇਘਰਾਜ ਨੇ ਸ਼ਿਕਾਇਕਤਕਰਤਾ ਰਮਨਜੀਤ ਕੌਰ ਨੂੰ ਕਿਹਾ ਕਿ ਉਹ ਬਖਸ਼ੀਖਾਨੇ ’ਚ ਉਸਦੇ ਘਰਵਾਲੇ ਨਾਲ ਮੁਲਾਕਾਤ ਕਰਵਾ ਦੇਵੇਗਾ ਪਰ ਇਸ ਕੰਮ ਲਈ ਹਜ਼ਾਰ ਰੁਪਏ ਲਗਣਗੇ।
Trending Photos
Ludhaina News: ਲੁਧਿਆਣਾ ਅਦਾਲਤ ਦੇ ਬਖਸ਼ੀਖਾਨੇ ’ਚ ਤਾਇਨਾਤ ਏ. ਐੱਸ. ਆਈ. ਮੇਘਰਾਜ (ASI Meghraj) ਨੂੰ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ, ਹੁਣ ਵਿਜੀਲੈਂਸ ਆਰੋਪੀ ਨੂੰ ਕੋਰਟ ’ਚ ਪੇਸ਼ ਕਰ ਰਿਮਾਂਡ ਹਾਸਲ ਕਰੇਗੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਮਨਜੀਤ ਕੌਰ ਨੇ ਦੱਸਿਆ ਕਿ ਉਸਦੇ ਘਰਵਾਲੇ ’ਤੇ ਪਰਚਾ ਦਰਜ ਹੈ, ਜਿਸਦੇ ਚੱਲਦਿਆਂ ਉਸਨੂੰ 4 ਜਨਵਰੀ ਨੂੰ ਅਦਾਲਤ ’ਚ ਪੇਸ਼ ਕੀਤਾ ਜਾਣਾ ਸੀ।
ਇਸ ਦੌਰਾਨ ਅਦਾਲਤ ’ਚ ਉਸਦੀ ਮੁਲਾਕਾਤ ਏ. ਐੱਸ. ਆਈ. ਮੇਘਰਾਜ ਨਾਲ ਹੋਈ ਜਿਸਦੀ ਡਿਊਟੀ ਕੋਰਟ ਦੇ ਬਖਸ਼ੀਖਾਨੇ ’ਚ Lock-up (Bakshi Khana) ਲੱਗੀ ਹੋਈ ਸੀ। ਆਰੋਪੀ ਏ. ਐੱਸ. ਆਈ. ਨੇ ਕਿਹਾ ਕਿ ਉਹ ਬਖਸ਼ੀਖਾਨੇ ’ਚ ਉਸਦੇ ਘਰਵਾਲੇ ਨਾਲ ਮੁਲਾਕਾਤ ਕਰਵਾ ਦੇਵੇਗਾ ਪਰ ਇਸ ਕੰਮ ਲਈ ਹਜ਼ਾਰ ਰੁਪਏ ਲਗਣਗੇ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਆਰੋਪੀ ਏ. ਐੱਸ. ਆਈ. ਨੇ ਰਿਸ਼ਵਤ ਦੇ ਪੈਸੇ ਲੈਣ ਲਈ ਉਸਨੂੰ ਭਾਰਤ ਨਗਰ ਚੌਂਕ ’ਚ ਬੁਲਾਇਆ ਸੀ। ਐੱਸਐੱਸਪੀ ਨੇ ਦੱਸਿਆ ਕਿ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਵਲੋਂ ਰਿਸ਼ਵਤਖੋਰ ਏਐੱਸਆਈ ਨੂੰ ਰੰਗੇ ਹੱਥੀਂ ਫੜਨ ਲਈ ਜਾਲ ਵਿਛਾਇਆ ਗਿਆ। ਇਸ ਦੌਰਾਨ ਭਾਰਤ ਨਗਰ ਚੌਂਕ ’ਚ ਉਸਨੂੰ ਰਿਸ਼ਵਤ ਦੀ ਰਕਮ ਲੈਂਦਿਆ ਕਾਬੂ ਕਰ ਲਿਆ।
ਦੱਸ ਦੇਈਏ ਕਿ ਪਹਿਲਾਂ ਹੀ ਸੂਬਾ ਭਰ ’ਚ ਰੀਜ਼ਨਲ ਟਰਾਂਸਪੋਰਟ ਅਫ਼ਸਰ (RTO) ਨਰਿੰਦਰ ਧਾਲੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਪੀ. ਸੀ. ਐੱਸ. ਐਸੋਸੀਏਸ਼ਨ ਦੇ ਸੱਦੇ ’ਤੇ ਪੰਜਾਬ ਦੇ ਅਧਿਕਾਰੀ ਸਮੂਹਿਕ ਛੁੱਟੀਆਂ ’ਤੇ ਚਲੇ ਗਏ ਹਨ। ਹੁਣ ਇਸ ਮਾਮਲੇ ’ਚ ਪੀ. ਸੀ. ਐੱਸ. ਅਫ਼ਸਰਾਂ ਦੀ ਯੂਨੀਅਨ ਅਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਆ ਚੁੱਕੇ ਹਨ। ਇੰਨਾ ਹੀ ਨਹੀਂ ਬਲਕਿ 9 ਜਨਵਰੀ ਤੋਂ 13 ਜਨਵਰੀ ਤੱਕ ਸਮੂਹਿਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ’ਚ ਪੀਸੀਐਸ ਅਫ਼ਸਰਾਂ ਦੀ ਇੱਕ ਬੈਠਕ ਸੱਦੀ ਗਈ ਹੈ ਜਿਸ ਵਿੱਚ ਫੈਸਲਾ ਲਏ ਜਾਣ ਤੋਂ ਬਾਅਦ ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਅਫ਼ਸਰਾਂ ਦੀ ਗੱਲਬਾਤ ਹੋ ਸਕਦੀ ਹੈ।
ਇਹ ਵੀ ਪੜ੍ਹੋ: ਗੁਰਸਿਮਰਨ ਮੰਡ ਹੁਣ ਆਪਣੀ ਸੁਰੱਖਿਆ ਤੋਂ ਪ੍ਰੇਸ਼ਾਨ, ਡੀਜੀਪੀ ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ