ਚੰਡੀਗੜ:  ਬਠਿੰਡਾ ਵਿਚ ਇਕ ਅਜਿਹਾ ਪੋਸਟਰ ਲੱੱਗਿਆ ਜੋ ਵਿਵਾਦਾਂ ਦੀ ਜੜ ਬਣ ਗਿਆ। ਵਿਵਾਦ ਅਜਿਹਾ ਕਿ ਸਰਕਾਰੇ ਦਰਬਾਰੇ ਪਹੁੰਚ ਗਿਆ। ਥਾਣੇ ਵਿਚ ਐਫ. ਆਈ. ਆਰ. ਵੀ ਦਰਜ ਹੋ ਗਈ।ਇਸ ਪੋਸਟਰ ਵਿਚ ਲਿਖੀ ਸ਼ਬਦਾਵਲੀ ਅਤੇ ਸੁੰਦਰਤਾ ਮੁਕਾਬਲੇ ਦੀਆਂ ਗੱਲਾਂ ਨੇ ਭਾਂਬੜ ਮਚਾ ਦਿੱਤਾ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਪੋਸਟਰ ਵਿਚ ਸੁੰਦਰਤਾ ਮੁਕਾਬਲੇ ਨੂੰ ਲੈ ਕੇ ਅਜਿਹਾ ਕੀ ਲਿਿਖਆ ਸੀ ਜਿਸਨੇ ਥਾਣੇ ਤੱਕ ਗੱਲ ਪਹੁੰਚਾ ਦਿੱਤੀ।


COMMERCIAL BREAK
SCROLL TO CONTINUE READING

 


ਕੀ ਹੈ ਪੂਰਾ ਮਾਮਲਾ ?


ਦਰਅਸਲ ਬਠਿੰਡਾ ਵਿਚ ਇਕ ਪੋਸਟਰ 'ਤੇ ਇਸ਼ਤਿਹਾਰ ਦਿੱਤਾ ਗਿਆ ਸੀ ਕਿ 23 ਅਕਤੂਬਰ ਨੂੰ ਬਠਿੰਡਾ ਵਿਚ  ਇਕ ਸੁੰਦਰਤਾ ਮੁਕਾਬਲਾ ਹੋਣ ਜਾ ਰਿਹਾ ਹੈ।ਇਹ ਮੁਕਾਬਲਾ ਇਕ ਹੋਟਲ ਵਿਚ ਰੱੱਖਿਆ ਗਿਆ ਸੀ ਜਿਸ ਵਿਚ ਜੇਤੂ ਰਹਿਣ ਵਾਲੀ ਲੜਕੀ ਦਾ ਵਿਆਹ ਕੈਨੇਡਾ ਵਿਚ ਐਨ. ਆਰ. ਆਈ. ਲੜਕੇ ਨਾਲ ਕੀਤਾ ਜਾਵੇਗਾ।ਜਿਸਤੋਂ ਬਾਅਦ ਇਸ ਪੋਸਟਰ 'ਤੇ ਵਿਵਾਦ ਖੜ੍ਹਾ ਹੋ ਗਿਆ ਅਤੇ ਇਸਨੂੰ ਧੀਆਂ ਭੈਣਾਂ ਦੀ ਬੇਇਜ਼ਤੀ ਦੱਸਿਆ ਗਿਆ।


 


ਸ਼ਿਕਾਇਤ ਕਰਵਾਈ ਗਈ ਦਰਜ


ਦੱਸਿਆ ਜਾ ਰਿਹਾ ਹੈ ਕਿ ਭਾਜਪਾ ਨੇਤਾ ਸੁਖਪਾਲ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ।ਇਸ ਘਟਨਾ 'ਤੇ ਪੁਲਿਸ ਨੇ ਐਕਸ਼ਨ ਲਿਆ ਅਤੇ ਆਰਗਨਾਈਜ਼ਰਾਂ ਨੂੰ ਗ੍ਰਿਫ਼ਤਾਰ ਕੀਤਾ।ਦੋ ਆਰਗਨਾਈਜ਼ਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਕੁਝ ਹੋਰ ਨਹੀਂ ਬਲਕਿ ਭੋਲੀਆਂ ਭਾਲੀਆਂ ਲੜਕੀਆਂ ਨੂੰ ਫਸਾਉਣ ਲਈ ਸਬਜ਼ਬਾਗ ਵਿਖਾਇਆ ਜਾ ਰਿਹਾ ਹੈ।ਇਸ ਵਿਚ ਇਕ ਖਾਸ ਵਰਗ ਦੀਆਂ ਕੁੜੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਹਨਾਂ ਨੂੰ ਵਿਦੇਸ਼ ਦਾ ਲਾਲਚ ਦੇ ਕੇ ਫਸਾਇਆ ਜਾਣਾ ਸੀ।


 


ਇਹ ਧਾਰਾਵਾਂ ਲਗਾਈਆਂ ਗਈਆਂ


ਇਸ ਪ੍ਰੋਗਰਾਮ ਨੂੰ ਆਰਗਨਾਈਜ਼ ਕਰਨ ਵਾਲੇ ਪ੍ਰਬੰਧਕਾਂ ਖ਼ਿਲਾਫ਼ ਧਾਰਾ 501, 509 ਅਤੇ 109 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਇਸ਼ਤਿਹਾਰ ਵਿਚ ਵਿਦੇਸ਼ ਦਾ ਲਾਲਚ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਵਿਦੇਸ਼ ਜਾਣ ਫਿਤੂਰ ਹੈ।ਇਸ ਕਰਕੇ ਹੀ ਅਜਿਹੀਆਂ ਜਾਅਲਸਾਜੀਆਂ ਚੱਲਦੀਆਂ ਰਹਿੰਦੀਆਂ ਹਨ।


 


WATCH LIVE TV