ਚੰਡੀਗੜ: ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਪਲਾਜ਼ਾ 'ਚੋਂ ਮਿਲੀ ਪੰਜ ਸਾਲਾ ਬੱਚੀ ਦੀ ਲਾਸ਼ ਦਾ ਮਾਮਲਾ ਹੱਲ ਹੋ ਗਿਆ ਹੈ। ਮ੍ਰਿਤਕ ਲੜਕੀ ਦੀ ਮਾਂ ਨੂੰ ਰਾਜਪੁਰਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਲਾਸ਼ ਨੂੰ ਦੇਖ ਕੇ ਇੰਝ ਜਾਪਦਾ ਸੀ ਕਿ ਕਿਸੇ ਨੇ ਬੜੀ ਸਫ਼ਾਈ ਨਾਲ ਇਸ ਨੂੰ ਮਾਰਿਆ ਹੈ ਅਤੇ ਲਾਸ਼ ਨੂੰ ਪਲਾਜ਼ੇ ਵਿਚ ਖੁਰਦ-ਬੁਰਦ ਕਰਨ ਲਈ ਛੱਡ ਦਿੱਤਾ ਹੈ। ਜਦੋਂ ਪੁਲਿਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਇਕ ਔਰਤ ਬੱਚੀ ਨੂੰ ਗੋਦੀ ਵਿਚ ਲੈ ਕੇ ਜਾਂਦੀ ਦਿਖਾਈ ਦਿੱਤੀ। ਉਸ ਦਾ ਸੱਤ ਸਾਲ ਦਾ ਬੇਟਾ ਵੀ ਔਰਤ ਦੇ ਨਾਲ ਸੀ। ਪੁਲਿਸ ਨੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਔਰਤ ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਹੈ।


COMMERCIAL BREAK
SCROLL TO CONTINUE READING

 


ਬੇਟੀ ਦੇ ਲਾਪਤਾ ਹੋਣ ਦੀ ਸੂਚਨਾ ਦੇਣ ਲਈ ਮਹਿਲਾ ਥਾਣੇ ਪਹੁੰਚੀ ਸੀ


ਪੁਲਿਸ ਨੂੰ ਇਸ ਮਾਮਲੇ ਵਿਚ ਉਸ ਸਮੇਂ ਸਫਲਤਾ ਮਿਲੀ ਜਦੋਂ ਸੀ. ਸੀ. ਟੀ. ਵੀ. ਫੁਟੇਜ ਵਿਚ ਨਜ਼ਰ ਆ ਰਹੀ ਮਹਿਲਾ ਆਪਣੀ ਧੀ ਦੇ ਲਾਪਤਾ ਹੋਣ ਦੀ ਸੂਚਨਾ ਦੇਣ ਲਈ ਅੰਮ੍ਰਿਤਸਰ ਤੋਂ ਕਰੀਬ 230 ਕਿਲੋਮੀਟਰ ਦੂਰ ਪੰਜਾਬ ਦੇ ਰਾਜਪੁਰਾ ਸ਼ਹਿਰ ਦੇ ਪੁਲਿਸ ਸਟੇਸ਼ਨ ਪਹੁੰਚੀ। ਔਰਤ ਨੇ ਆਪਣੀ ਬੇਟੀ ਦੀ ਫੋਟੋ ਵੀ ਆਪਣੇ ਨਾਲ ਲੈ ਲਈ ਸੀ। ਐਸ. ਐਚ. ਓ. ਹਰਮਨਜੀਤ ਸਿੰਘ ਚੀਮਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਅੰਮ੍ਰਿਤਸਰ ਪੁਲੀਸ ਨੂੰ ਸੂਚਿਤ ਕੀਤਾ। ਸੀ. ਸੀ. ਟੀ. ਵੀ. ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਔਰਤ ਇਕ ਲੜਕੇ ਦੇ ਨਾਲ ਸੀ ਅਤੇ ਲੜਕੀ ਨੂੰ ਆਪਣੀ ਗੋਦ ਵਿੱਚ ਲੈ ਕੇ ਜਾ ਰਹੀ ਸੀ। ਇਕ ਹੋਰ ਕੈਮਰੇ ਦੀ ਫੁਟੇਜ ਵਿਚ ਉਹੀ ਔਰਤ ਇਕ ਵੱਡੇ ਬੈਗ ਨਾਲ ਵੀ ਨਜ਼ਰ ਆ ਰਹੀ ਸੀ ਪਰ ਉਸ ਸਮੇਂ ਉਸ ਕੋਲ ਬੱਚਾ ਨਹੀਂ ਸੀ। ਜਦੋਂ ਐਸ. ਜੀ. ਪੀ. ਸੀ. ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਤੁਰੰਤ ਔਰਤ ਦੀਆਂ ਤਸਵੀਰਾਂ ਅਤੇ ਸੀ. ਸੀ. ਟੀ. ਵੀ. ਫੁਟੇਜ ਵਾਇਰਲ ਕਰ ਦਿੱਤੀਆਂ।


 


ਰਾਜਪੁਰਾ ਤੋਂ ਔਰਤ ਗ੍ਰਿਫਤਾਰ


ਅੰਮ੍ਰਿਤਸਰ ਦੇ ਕੋਤਵਾਲੀ ਥਾਣੇ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਔਰਤ ਦੀ ਪਛਾਣ ਮਨਿੰਦਰ ਕੌਰ ਵਜੋਂ ਹੋਈ ਹੈ। ਪੁਲੀਸ ਟੀਮ ਉਸ ਨੂੰ ਰਾਜਪੁਰਾ ਤੋਂ ਅੰਮ੍ਰਿਤਸਰ ਲਿਆ ਰਹੀ ਹੈ। ਉਹ ਆਪਣੀ ਧੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਲਈ ਰਾਜਪੁਰਾ ਥਾਣੇ ਗਈ ਸੀ ਜਿਥੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।'' ਕਈ ਵਾਰ ਉਸ ਨੇ ਦੱਸਿਆ ਕਿ ਉਸ ਦੀ ਧੀ ਦੀ ਗੋਦ ਵਿਚ ਦਮ ਘੁੱਟਣ ਕਾਰਨ ਮੌਤ ਹੋ ਗਈ। ਇਸਤੋਂ ਇਲਾਵਾ ਉਸਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਸੀ ਅਤੇ ਉਸਦੇ ਪਤੀ ਨੇ ਉਸਨੂੰ ਉਸਦੇ ਮੋਬਾਈਲ 'ਤੇ ਚੈਟ ਕਰਦੇ ਹੋਏ ਫੜ ਲਿਆ ਅਤੇ ਉਹ ਗੁੱਸੇ ਵਿੱਚ ਘਰ ਛੱਡ ਕੇ ਚਲਾ ਗਿਆ।


 


WATCH LIVE TV