ਚੰਡੀਗੜ: ਚੰਡੀਗੜ ਏਅਰਪੋਰਟ ਤੋਂ ਦੁਬਈ ਜਾ ਰਹੀ ਫਲਾਈਟ ਨੰਬਰ 6E55 ਦੇ ਐਮਰਜੈਂਸੀ ਗੇਟ ਦੇ ਸਾਹਮਣੇ ਇਕ ਔਰਤ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਫਲਾਈਟ ਦੇ ਕਰੂ ਮੈਂਬਰਾਂ ਨੇ ਉਸ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਕਾਫੀ ਦੇਰ ਤੱਕ ਬੈਗ ਹਟਾਉਣ ਲਈ ਤਿਆਰ ਨਾ ਹੋਈ ਤਾਂ ਮੈਂਬਰਾਂ ਨੇ ਸੀ. ਆਈ. ਐੱਸ.ਐੱਫ. ਸੁਰੱਖਿਆ ਕਰਮੀਆਂ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਉਸ ਦੇ ਮਾਤਾ-ਪਿਤਾ ਸਮੇਤ ਜਹਾਜ਼ 'ਚੋਂ ਬਾਹਰ ਕੱਢਿਆ। ਹੰਗਾਮੇ ਕਾਰਨ ਫਲਾਈਟ ਕਰੀਬ ਤਿੰਨ ਘੰਟੇ ਲੇਟ ਹੋ ਗਈ।


COMMERCIAL BREAK
SCROLL TO CONTINUE READING

 


ਸਮਾਨ ਰੱਖਣ ਪਿੱਛੇ ਔਰਤ ਨੇ ਪਾਇਆ ਪੁਆੜਾ


ਇੰਡੀਗੋ ਦਾ ਜਹਾਜ਼ ਸ਼ਾਮ 5:40 ਵਜੇ ਚੰਡੀਗੜ ਹਵਾਈ ਅੱਡੇ ਤੋਂ ਦੁਬਈ ਲਈ ਰਵਾਨਾ ਹੋ ਰਿਹਾ ਸੀ। ਜਹਾਜ਼ 'ਚ ਸਫਰ ਕਰ ਰਹੇ ਯਾਤਰੀ ਵਿਸ਼ਾਲ ਨੇ ਦੱਸਿਆ ਕਿ ਇਕ 44 ਸਾਲਾ ਔਰਤ ਆਪਣੇ ਮਾਤਾ-ਪਿਤਾ ਨਾਲ ਸਫਰ ਕਰਨ ਲਈ ਜਹਾਜ਼ 'ਚ ਸਵਾਰ ਹੋਈ ਸੀ। ਔਰਤ ਜਹਾਜ਼ 'ਤੇ ਚੜ੍ਹ ਗਈ ਅਤੇ ਆਪਣਾ ਇਕ ਬੈਗ ਐਮਰਜੈਂਸੀ ਗੇਟ ਕੋਲ ਰੱਖ ਦਿੱਤਾ। ਕਰੂ ਮੈਂਬਰਾਂ ਨੇ ਔਰਤ ਨੂੰ ਆਪਣਾ ਬੈਗ ਉੱਪਰ ਲੱਗੇ ਸਮਾਨ ਵਾਲੇ ਡੱਬੇ ਵਿਚ ਰੱਖਣ ਲਈ ਕਿਹਾ। ਔਰਤ ਨੇ ਬੈਗ ਉਤਾਰਨ ਤੋਂ ਇਨਕਾਰ ਕਰ ਦਿੱਤਾ। ਕਰੂ ਨੇ ਉਸ ਨੂੰ ਬਹੁਤ ਸਮਝਾਇਆ, ਪਰ ਨਹੀਂ ਮੰਨੀ। ਇਕ ਘੰਟੇ ਤੋਂ ਵੱਧ ਸਮੇਂ ਤੱਕ ਬਹਿਸ ਤੋਂ ਬਾਅਦ ਚਾਲਕ ਦਲ ਨੇ ਸੁਰੱਖਿਆ ਕਰਮਚਾਰੀਆਂ ਨੂੰ ਬੁਲਾਇਆ ਅਤੇ ਉਸਨੂੰ ਬਾਹਰ ਕੱਢਿਆ।


 


 


ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਔਰਤ


ਜਦੋਂ ਮਹਿਲਾ ਮੈਂਬਰਾਂ ਨਾਲ ਬਹਿਸ ਕਰ ਰਹੀ ਸੀ ਤਾਂ ਕੁਝ ਯਾਤਰੀਆਂ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ। ਯਾਤਰੀਆਂ ਨੇ ਕਿਹਾ ਕਿ ਜਹਾਜ਼ ਦੇ ਨਿਯਮਾਂ ਮੁਤਾਬਕ ਇੱਥੇ ਬੈਗ ਰੱਖਣਾ ਠੀਕ ਨਹੀਂ ਹੈ। ਜੇਕਰ ਉਸ ਨੂੰ ਬੈਗ ਰੱਖਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਆਪਣਾ ਬੈਗ ਸਮਾਨ ਦੇ ਡੱਬੇ ਵਿਚ ਰੱਖ ਸਕਦੀ ਹੈ ਪਰ ਔਰਤ ਆਪਣੀ ਗੱਲ ’ਤੇ ਅੜੀ ਰਹੀ।


 


ਹੰਗਾਮੇ ਤੋਂ ਬਾਅਦ ਫਲਾਈਟ ਨੇ 7:40 'ਤੇ ਉਡਾਨ ਭਰੀ


ਚੰਡੀਗੜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਲਈ ਉਡਾਣਾਂ ਹਫ਼ਤੇ ਵਿਚ ਚਾਰ ਦਿਨ ਰਵਾਨਾ ਹੁੰਦੀਆਂ ਹਨ। ਚੰਡੀਗੜ ਤੋਂ ਦੁਬਈ ਲਈ ਇਹ ਫਲਾਈਟ ਸ਼ਾਮ 4:30 ਵਜੇ ਉਡਾਣ ਭਰਦੀ ਹੈ। ਮਹਿਲਾ ਦੇ ਹੰਗਾਮੇ ਕਾਰਨ ਫਲਾਈਟ ਕਰੀਬ ਤਿੰਨ ਘੰਟੇ ਲੇਟ ਹੋਈ। ਜਹਾਜ਼ ਨੇ ਸ਼ਾਮ 7.40 ਵਜੇ ਦੁਬਈ ਲਈ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਦੌਰਾਨ ਯਾਤਰੀਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


 


WATCH LIVE TV