Patiala Mayor: ਆਮ ਆਦਮੀ ਪਾਰਟੀ ਦੇ ਕੁੰਦਨ ਗੋਗੀਆ ਬਣੇ ਪਟਿਆਲਾ ਦੇ ਨਵੇਂ ਮੇਅਰ
Patiala Mayor: ਪਟਿਆਲਾ ਨੂੰ ਨਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਦੇ ਕੁੰਦਨ ਗੋਗੀਆ ਪਟਿਆਲਾ ਦੇ ਨਵੇਂ ਮੇਅਰ ਬਣ ਗਏ ਹਨ।
Patiala Mayor: ਪਟਿਆਲਾ ਨੂੰ ਨਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਦੇ ਕੁੰਦਨ ਗੋਗੀਆ ਪਟਿਆਲਾ ਦੇ ਨਵੇਂ ਮੇਅਰ ਬਣ ਗਏ ਹਨ। ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਅਮਨ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਨਵੇਂ ਮੇਅਰ ਵਜੋਂ ਕੁੰਦਨ ਗੋਗੀਆ ਦੇ ਨਾਮ ਦੇ ਐਲਾਨ ਕੀਤਾ। ਇਸ ਦੇ ਨਾਲ ਹੀ ਡਿਪਟੀ ਮੇਅਰ ਅਤੇ ਉਪ ਡਿਪਟੀ ਮੇਅਰ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਹਰਿੰਦਰ ਕੋਲੀ ਨੂੰ ਡਿਪਟੀ ਮੇਅਰ ਅਤੇ ਜਗਦੀਪ ਸਿੰਘ ਜੱਗਾ ਨੂੰ ਉਪ ਡਿਪਟੀ ਮੇਅਰ ਦੀ ਕਮਾਨ ਮਿਲੀ ਹੈ।
ਅਮਨ ਅਰੋੜਾ ਕਿਹਾ ਕਿ ਸਾਡੀ ਕੋਸ਼ਿਸ਼ ਪਟਿਆਲਾ ਦਾ ਵਿਕਾਸ ਕਰਨਾ ਹੈ। ਚੋਣਾਂ ਸਮੇਂ ਦਿੱਤੀਆਂ ਗਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਵਿਚਾਲੇ ਇਸੇ ਤਰ੍ਹਾਂ ਦਾ ਕੰਮ ਕੀਤਾ ਜਾਵੇਗਾ।
8 ਨਗਰ ਕੌਂਸਲਾਂ ਦੀ ਅਗਵਾਈ ਕਰਨ ਤੋਂ ਬਾਅਦ ਮੇਅਰ ਦੇ ਅਹੁਦੇ ਦੀ ਜ਼ਿੰਮੇਵਾਰੀ
ਇਸ ਮੌਕੇ 'ਆਪ' ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕੱਲ੍ਹ ਪਾਰਟੀ ਨੂੰ ਸੂਬੇ ਭਰ ਦੇ 8 ਸ਼ਹਿਰਾਂ ਦੀਆਂ ਨਗਰ ਕੌਂਸਲਾਂ ਦੀ ਅਗਵਾਈ ਮਿਲੀ ਸੀ। ਇਸ ਦੇ ਨਾਲ ਹੀ ਹੁਣ ਪਟਿਆਲਾ ਦੇ ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਆਗੂ ਕੁੰਦਨ ਗੋਗੀਆ ਨੂੰ ਮੇਅਰ, ਹਰਿੰਦਰ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣ ਲਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਅਗਵਾਈ ਹੇਠ ਆਉਣ ਵਾਲੇ ਸਾਲ ਪੰਜਾਬ ਲਈ ਸ਼ਹਿਰੀ ਵਿਕਾਸ ਦਾ ਨਵਾਂ ਦੌਰ ਸਾਬਤ ਹੋਣਗੇ।
ਪਟਿਆਲਾ ਵਿੱਚ ‘ਆਪ’ ਨੇ 43 ਸੀਟਾਂ ਜਿੱਤੀਆਂ
ਪਟਿਆਲਾ ਨਗਰ ਨਿਗਮ ਵਿੱਚ ਕੁੱਲ 60 ਵਾਰਡ ਹਨ। ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਕੁੱਲ 43 ਸੀਟਾਂ ਜਿੱਤੀਆਂ ਹਨ। ਜਦੋਂਕਿ ਕਾਂਗਰਸ ਦੇ 4, ਭਾਜਪਾ ਦੇ 4 ਅਤੇ ਸ਼੍ਰੋਮਣੀ ਅਕਾਲੀ ਦਲ ਦੇ 2 ਉਮੀਦਵਾਰ ਜੇਤੂ ਰਹੇ। ਜਦੋਂਕਿ 7 ਵਾਰਡਾਂ ’ਤੇ ਚੋਣ ਨਹੀਂ ਹੋਈ। ਹਾਲਾਂਕਿ ਆਮ ਆਦਮੀ ਪਾਰਟੀ ਕੋਲ ਪੂਰਨ ਬਹੁਮਤ ਸੀ। ਅਜਿਹੇ 'ਚ ਪਹਿਲੀ ਵਾਰ ਪਾਰਟੀ ਨੇ ਆਪਣਾ ਮੇਅਰ ਬਣਾਇਆ ਹੈ।
ਇਹ ਵੀ ਪੜ੍ਹੋ : Punjab Government News: ਪੰਜਾਬ ਸਰਕਾਰ ਨੇ ਕੇਂਦਰ ਦੀ ਖੇਤੀ ਮੰਡੀ ਨੀਤੀ ਦਾ ਖਰੜਾ ਕੀਤਾ ਰੱਦ