`ਆਪ` ਸਰਕਾਰ ਆਪਣੇ ਲੀਡਰ ਪ੍ਰਿਤਪਾਲ ਸਿੰਘ ਬੱਲ ਦਾ ਬਚਾਅ ਕਰ ਰਹੀ: ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ 15 ਸਾਲਾਂ ਦੀ ਨਬਾਲਗ ਕੁੜੀ ਨਾਲ ਹੋਏ ਜਿਨਸੀ ਸੋਸ਼ਣ ਮਾਮਲੇ ’ਚ ਅਵਾਜ਼ ਬੁਲੰਦ ਕੀਤੀ ਹੈ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ 15 ਸਾਲਾਂ ਦੀ ਨਬਾਲਗ ਕੁੜੀ ਨਾਲ ਹੋਏ ਜਿਨਸੀ ਸੋਸ਼ਣ ਮਾਮਲੇ ’ਚ ਅਵਾਜ਼ ਬੁਲੰਦ ਕੀਤੀ ਹੈ।
ਪ੍ਰਿਤਪਾਲ ਨੂੰ ਮੁਲਜ਼ਮ ਦੀ ਥਾਂ ਦੱਸਿਆ ਜਾ ਰਿਹਾ ਮੁਲਜ਼ਮ ਦਾ ਸਾਥੀ: ਮਜੀਠੀਆ
ਮਜੀਠੀਆ ਨੇ ਇਸ ਸਬੰਧੀ ਆਪਣੇ ਫੇਸਬੁੱਕ ਪੇਜ ’ਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਉਨ੍ਹਾਂ ਸੱਤਾ ਧਿਰ ਦੇ ਨਾਲ ਨਾਲ ਪੁਲਸ ’ਤੇ ਵੀ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਜਾਣਬੁੱਝ ਕੇ ਪ੍ਰਿਤਪਾਲ ਸਿੰਘ ਬੱਲ ਨੂੰ ਮੁਲਜ਼ਮ ਦੀ ਥਾਂ, ਉਸਦਾ ਸਾਥੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਪ ਆਗੂ ਖ਼ਿਲਾਫ਼ ਕਾਨੂੰਨ ਤਹਿਤ ਕਾਰਵਾਈ ਨਾ ਕੀਤੀ ਗਈ ਤਾਂ ਅਕਾਲੀ ਦਲ ਵਲੋਂ ਨਿਆ ਲੈਣ ਸਬੰਧੀ ਸੰਘਰਸ਼ ਵਿੱਢਿਆ ਜਾਵੇਗਾ।
ਮਾਮਲੇ ਦੀ ਨਿਰਪੱਖ ਜਾਂਚ SIT ਹੀ ਕਰਦੀ ਹੈ: ਮਜੀਠੀਆ
ਬਿਕਰਮ ਮਜੀਠੀਆ ਨੇ CM ਭਗਵੰਤ ਮਾਨ ਅੱਗੇ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਖ਼ਾਸ ਤੌਰ ’ਤੇ ਨਬਾਲਗ ਕੁੜੀ ਨਾਲ ਛੇੜਖਾਨੀ ਕਰਨ ਸਬੰਧੀ ਪ੍ਰਿਤਪਾਲ ਦੀ ਭੂਮਿਕਾ ਦੀ ਜਾਂਚ ਸਬੰਧੀ ਵਿਸ਼ੇਸ਼ ਜਾਂਚ ਟੀਮ (SIT) ਗਠਿਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਮਜੀਠਾ ਪੁਲਿਸ ’ਤੇ ਪ੍ਰਿਤਪਾਲ ਨੂੰ ਛੱਡਣ ਲਈ ਦਬਾਅ ਬਣਾ ਰਹੇ ਹਨ। ਪਰ ਸਿਰਫ਼ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਹੀ ਇਸ ਮਾਮਲੇ ਦੀ ਨਿਰਪੱਖ ਜਾਂਚ ਕਰ ਸਕਦੀ ਹੈ।