Fazilka News: ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਦੇ ਵਕੀਲਾਂ ਨੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਪ੍ਰਧਾਨ, ਪ੍ਰੈਸ ਸਕੱਤਰ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਇੱਕ ਮੈਂਬਰ ਨੂੰ ਮਾਣਹਾਨੀ ਲਈ 5 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਫ਼ਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹੀਆ ਦੇ ਵਕੀਲ ਅਰਸ਼ਦੀਪ ਰੰਧਾਵਾ ਅਤੇ ਵਕੀਲ ਪੰਡਿਤ ਵਿਕਰਮਾਦਿਤਿਆ ਮਾਧਾਰ ਨੇ ਦਿੱਤੀ ਹੈ।


COMMERCIAL BREAK
SCROLL TO CONTINUE READING

ਵਿਧਾਇਕ ਦੇ ਵਕੀਲਾਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਅਤੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ, ਪ੍ਰੈਸ ਸਕੱਤਰ ਰਣਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਮੈਂਬਰ ਨੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ 'ਤੇ ਕਈ ਝੂਠੇ ਦੋਸ਼ ਲਾਏ ਸਨ ਕਿ ਵਿਧਾਇਕ ਨੇ ਗੇਟ 'ਤੇ ਜ਼ਮੀਨ ਐਕੁਆਇਰ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਵਿਧਾਇਕ ਦੀ ਛਵੀ ਤੇ ਸਵਾਲ ਖੜ੍ਹੇ ਕੀਤੇ ਸਨ। ਜਿਸ ਸਬੰਧੀ ਦੂਜੀ ਧਿਰ ਨੂੰ ਇਸ ਮਾਮਲੇ ਵਿੱਚ ਜਾਂ ਉਨ੍ਹਾਂ ਕੋਲ ਹਲਫ਼ਨਾਮਾ ਜਾਂ ਵੀਡੀਓ ਜਾਂ ਆਡੀਓ ਹੈ, ਪੇਸ਼ ਕਰਨ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਕੋਲ ਇਸ ਸਬੰਧੀ ਕੋਈ ਸਬੂਤ ਨਹੀਂ ਸੀ। ਜਿਸ ਤੋਂ ਬਾਅਦ ਵਿਧਾਇਕ ਵੱਲੋਂ ਉਨ੍ਹਾਂ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Celebrity In Politics: ਤੂੰਬੀ ਛੱਡਕੇ ਕਲਾਕਾਰ ਇੰਝ ਮਾਰ ਰਹੇ ਨੇ ਸਿਆਸੀ ਲਲਕਾਰੇ, ਹੋਰ ਹੋਣਗੀਆਂ ਨਵੀਂ ਐਟਰੀਆਂ!


 


ਵਿਧਾਇਕ ਦੇ ਵਕੀਲਾਂ ਨੇ ਕਿਹਾ ਕਿ ਵਿਧਾਇਕ ਰਜਨੀਸ਼ ਦਹੀਆ ਦੇ ਅਕਸ ਨੂੰ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ 5 ਕਰੋੜ ਰੁਪਏ ਦਾ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਜੇਕਰ ਆਗੂ ਸਮੂਹਿਕ ਤੋਰ 'ਤੇ ਵਿਧਾਇਕ ਤੋਂ ਮੁਆਫੀ ਮੰਗਣ ਨਹੀਂ ਤਾਂ ਜੁਰਮਾਨੇ ਦਾ ਦਾਅਵਾ ਵੀ ਕੀਤਾ ਜਾਵੇਗਾ।ਅਦਾਲਤ ਵੱਲੋਂ ਇਹ ਰਕਮ ਆਮ ਤੌਰ 'ਤੇ ਦੂਜੀ ਧਿਰ ਤੋਂ ਲਈ ਜਾਂਦੀ ਹੈ ਅਤੇ ਇਹ ਇਸ ਲਈ ਕੀਤੀ ਜਾਂਦੀ ਹੈ ਕਿ ਕੋਈ ਜਾਣਬੁੱਝ ਕੇ ਕਿਸੇ ਦਾ ਅਕਸ ਖਰਾਬ ਨਾ ਕਰੇ।


ਇਹ ਵੀ ਪੜ੍ਹੋ: T20 World Cup Team India Squad: ਟੀ-20 ਵਿਸ਼ਵ ਕੱਪ ਲਈ ਟੀਮ ਦਾ ਐਲਾਨ; ਸ਼ੁਭਮਨ ਗਿੱਲ ਨੂੰ 15 ਮੈਂਬਰੀ ਟੀਮ 'ਚ ਨਹੀਂ ਮਿਲੀ ਥਾਂ