Abohar News: ਬੀਤੀ ਰਾਤ ਅਬੋਹਰ ਦੇ ਮਲੂਕਪੁਰਾ ਮਾਈਨਰ ਵਿੱਚ 70 ਤੋਂ 80 ਫੁੱਟ ਲੰਬਾ ਪਾੜ ਪੈ ਗਿਆ। ਜਦੋਂ ਰਾਤ ਨੂੰ ਲੋਕ ਘਰਾਂ ਵਿੱਚ ਸੁੱਤੇ ਪਏ, ਅਚਾਨਕ ਮਾਈਨਰ ਵਿੱਚ ਪਾੜ ਪੈ ਗਿਆ, ਜਿਸ ਕਾਰਨ ਪਾਣੀ ਲੋਕਾਂ ਦੇ ਘਰ ਤੱਕ ਪਹੁੰਚ ਗਿਆ। ਮਾਈਨਰ ਵਿੱਚ ਪਏ ਪਾੜ ਦੇ ਕਾਰਨ ਕਿਸਾਨਾਂ ਦੀ ਏਕੜ ਫਸਲਾਂ ਅਤੇ ਘਰ ਵੀ ਪਾਣੀ ਵਿੱਚ ਡੁੱਬ ਗਏ।


COMMERCIAL BREAK
SCROLL TO CONTINUE READING

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਸਵੇਰੇ ਉੱਠ ਕੇ ਦੇਖਿਆ ਤਾਂ ਘਰ ਤੱਕ ਪਾਣੀ ਪਹੁੰਚ ਚੁੱਕਿਆ ਸੀ, ਅਤੇ ਕਈ ਏਕੜ ਫ਼ਸਲ ਵੀ ਡੁੱਬ ਚੁੱਕੀ ਸੀ। ਮੌਕੇ 'ਤੇ ਪਹੁੰਚ ਕੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਨਹਿਰ ਦੇ ਪਾੜ ਨੂੰ ਬੰਦ ਕੀਤਾ ਜਾਵੇ।


ਪਾਣੀ ਦੇ ਕਰਾਨ ਨੁਕਸਾਨੀਆਂ ਗਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਮੁਤਾਬਿਕ ਉਨ੍ਹਾਂ ਦੀ ਡੁੱਬੀਆਂ ਫਸਲਾਂ ਵਿੱਚ ਕਣਕ ਅਤੇ ਪਸ਼ੂਆਂ ਦਾ ਚਾਰਾ ਅਤੇ ਹੋਰ ਫਸਲਾਂ ਸ਼ਾਮਲ ਹਨ। kdf


ਇਹ ਵੀ ਪੜ੍ਹੋ: ਮਨਜੀਤ ਸਿੰਘ ਜੀ.ਕੇ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ


ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਨੇ ਲੋੜ ਤੋਂ ਵੱਧ ਪਾਣੀ ਮਾਈਨਰ ਵਿੱਚ ਛੱਡ ਦਿੱਤਾ ਜਿਸ ਕਰਕੇ ਇਸ ਵਿੱਚ ਪਾੜ ਪੈ ਗਿਆ। ਜਦੋਂ ਕਿ ਫਿਲਹਾਲ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਲੋੜ ਨਹੀਂ ਸੀ, ਉਨ੍ਹਾਂ ਨੇ ਨਹਿਰੀ ਵਿਭਾਗ ਤੇ ਅਣਗਹਿਲੀ ਦੇ ਵੀ ਇਲਜ਼ਾਮ ਲਗਾਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਕਰਕੇ ਹੀ ਉਨ੍ਹਾਂ ਦੀ ਫ਼ਸਲ ਅਤੇ 


ਘਰਾਂ ਦਾ ਨੁਕਸਾਨ ਹੋਇਆ ਹੈ । ਜੇਕਰ ਵਿਭਾਗ ਨੇ ਇਸ ਮਾਈਨਰ ਦੇ ਪਾੜ ਨੂੰ ਜਲਦ ਨਾ ਬੰਦ ਕੀਤਾ ਤਾਂ ਉਹ ਸੜਕ ਜਾਮ ਕਰਕੇ ਪ੍ਰਦਰਸ਼ਨ ਕਰਨਗੇ।


ਉਧਰ ਨਹਿਰੀ ਵਿਭਾਗ ਦਾ ਕਹਿਣਾ ਹੈ ਕਿ ਅੱਗੇ ਖੇਤ ਵਿੱਚ ਕਿਸਾਨਾਂ ਨੂੰ ਪਾਣੀ ਦੀ ਲੋੜ ਜਿਸਦੇ ਚਲਦੇ ਪਾਣੀ ਛੱਡਿਆ ਗਿਆ ਸੀ, ਨਾਲ ਹੀ ਵਿਭਾਗ ਨੇ ਜਲਦ ਤੋਂ ਜਲਦ ਮਾਈਨਰ ਵਿੱਚ ਪਏ ਪਾੜ ਨੂੰ ਬੰਦ ਕਰਨ ਦੀ ਗੱਲ ਆਖੀ ਹੈ। ਵਿਭਾਗ ਨੇ ਲੋਕਾਂ ਨੂੰ ਭਰੋਸਾ ਵੀ ਦਿੱਤਾ ਹੈ ਕਿ ਉਨ੍ਹਾਂ ਦੀਆਂ ਫ਼ਸਲਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਹ ਸਰਕਾਰ ਵੱਲੋਂ ਮੁਆਵਜਾ ਦਿੱਤਾ ਜਾਵੇ


ਇਹ ਵੀ ਪੜ੍ਹੋ: Sampat Gangster News: ਸੰਪਤ ਨਹਿਰਾ ਨੂੰ ਸਤਾਉਣ ਲੱਗਾ ਐਨਕਾਊਂਟਰ ਦਾ ਡਰ, ਪਰਿਵਾਰ ਪਹੁੰਚਿਆ ਹਾਈਕੋਰਟ