ਹਿਮਾਚਲ `ਚ ਹਾਦਸਾ, ਕੇਬਲ ਕਾਰ `ਚ ਤਕਨੀਕੀ ਖਰਾਬੀ ਕਾਰਨ ਯਾਤਰੀ ਫਸੇ
ਹਿਮਾਚਲ ਪ੍ਰਦੇਸ਼ ਆਫ਼ਤ ਪ੍ਰਬੰਧਨ ਵਿਭਾਗ ਦੇ ਪ੍ਰਮੁੱਖ ਸਕੱਤਰ ਓਂਕਾਰ ਚੰਦ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਪੁਲਿਸ ਟੀਮ ਨੇ 11 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ।
ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਚ ਪਰਵਾਣੂ ਦੇ ਟੀਟੀਆਰ ਹੋਟਲ ਵਿੱਚ ਰੋਪਵੇਅ ਵਿੱਚ ਤਕਨੀਕੀ ਖਰਾਬੀ ਕਾਰਨ ਫਸੇ ਸਾਰੇ 11 ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਆਫ਼ਤ ਪ੍ਰਬੰਧਨ ਵਿਭਾਗ ਦੇ ਪ੍ਰਮੁੱਖ ਸਕੱਤਰ ਓਂਕਾਰ ਚੰਦ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਪੁਲਿਸ ਟੀਮ ਨੇ 11 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕਰੀਬ 1:45 ਵਜੇ ਵਾਪਰੀ ਸੀ।
ਜਦੋਂ ਸੈਲਾਨੀ ਕੇਬਲ ਕਾਰ ਰਾਹੀਂ ਹੋਟਲ ਮੋਕਸ਼ ਤੋਂ ਪਰਵਾਣੂ ਵੱਲ ਆ ਰਹੇ ਸਨ ਤਾਂ ਅਚਾਨਕ ਟਰਾਲੀ ਵਿਚਕਾਰ ਫਸ ਗਈ। ਇਸ ਕਾਰਨ ਟਰਾਲੀ ਵਿੱਚ ਬੈਠੇ 11 ਵਿਅਕਤੀਆਂ ਦੇ ਸਾਹ ਹਵਾ ਵਿੱਚ ਅਟਕ ਗਏ। ਸਭ ਤੋਂ ਪਹਿਲਾਂ ਔਰਤ ਸਮੇਤ ਚਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਬਾਕੀਆਂ ਨੂੰ ਬਚਾਇਆ ਗਿਆ। ਏਐੱਸਪੀ ਸੋਲਨ ਅਸ਼ੋਕ ਵਰਮਾ ਨੇ ਦੱਸਿਆ ਕਿ ਸਾਰੇ ਲੋਕਾਂ ਨੂੰ ਬਾਹਰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ ਹੈ।