Kapurthala Murder (ਚੰਦਰ ਮੜੀਆ): ਕਪੂਰਥਲਾ ਦੇ ਕਸਬਾ ਨਡਾਲਾ ਵਿੱਚ ਬੀਤੇ ਦਿਨ ਆਪਣੇ ਛੋਟੇ ਭਰਾ ਦੀ ਹੱਤਿਆ ਕਰਕੇ ਲਾਸ਼ ਨੂੰ ਬਾਕਸ ਬੈਡ ਵਿੱਚ ਛੁਪਾਉਣ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਪੀ (ਡੀ) ਸਰਬਜੀਤ ਰਾਏ ਨੇ ਦੱਸਿਆ ਕਿ ਹੱਤਿਆ ਦੇ ਮੁਲਜ਼ਮ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਲਿਆ। ਨੌਜਵਾਨ ਤੋਂ ਕਤਲ ਲਈ ਇਸਤੇਮਾਲ ਦਾਤਰ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਮਿਲਿਆ ਹੈ।


COMMERCIAL BREAK
SCROLL TO CONTINUE READING

ਐਸਪੀ (ਡੀ) ਸਰਬਜੀਤ ਰਾਏ ਅਤੇ ਡੀਐਸਪੀ ਸੁਰਿੰਦਰਪਾਲ ਨੇ ਦੱਸਿਆ ਕਿ ਸੁਭਾਨਪੁਰ ਥਾਣੇ ਦੇ ਨਡਾਲਾ ਪਿੰਡ ਵਿੱਚ ਪਿੰਡ ਵਿੱਚ 6 ਮਈ ਨੂੰ ਕੁਲਵਿੰਦਰ ਸਿੰਘ ਉਰਫ ਮੰਗਾ ਪੁੱਤਰ ਅਜੀਤ ਸਿੰਘ ਵਾਸੀ ਹਿੰਮਤ ਸਿੰਘ ਕਾਲੋਨੀ ਨਡਾਲਾ ਕਪੂਰਥਲਾ ਹਾਲ ਵਾਸੀ ਦੰਦਰਾਲਾ ਥਾਣਾ ਡੇਰਾਬੱਸੀ ਐਸਏਐਸ ਨਗਰ ਮੋਹਾਲੀ ਨੂੰ ਉਸ ਦੇ ਭਰਾ ਸੁਖਵਿੰਦਰ ਸਿੰਘ ਉਰਫ ਨਿੱਕਾ ਉਰਫ ਗੁਰਜੰਟ ਸਿੰਘ ਨੇ ਮਾਰ ਦਿੱਤਾ ਸੀ।


ਉਸ ਦੀ ਲਾਸ਼ ਨੂੰ ਘਰ ਵਿੱਚ ਬਾਕਸ ਬੈਡ ਵਿੱਚ ਲੁਕੋ ਦਿੱਤੀ ਦਿੱਤਾ ਸੀ। ਉਸ ਨੇ ਇਹ ਵੀ ਦੱਸਿਆ ਕਿ ਦੋਵੇਂ ਭਰਾ ਨਸ਼ੇ ਦੇ ਆਦੀ ਸਨ ਅਤੇ ਘਰ ਵਿੱਚ ਪਿਆ ਫਰਿੱਜ ਵੇਚਣ ਨੂੰ ਲੈ ਕੇ ਦੋਵਾਂ ਵਿੱਚ ਝਗੜਾ ਰਹਿੰਦਾ ਸੀ। ਇਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ।


ਕਤਲ ਦੇ ਦੋਸ਼ੀ ਭਰਾ ਨੇ ਘਟਨਾ ਤੋਂ ਬਾਅਦ ਖੁਦ ਆਪਣੇ ਪਿਤਾ ਨੂੰ ਸੂਚਿਤ ਕੀਤਾ ਸੀ ਅਤੇ ਉਹ ਖੁਦ ਮੌਕੇ ਤੋਂ ਫਰਾਰ ਹੋ ਗਿਆ ਸੀ। ਜਿਸ 'ਤੇ ਮ੍ਰਿਤਕ ਦੇ ਪਿਤਾ ਅਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਹਿੰਮਤ ਸਿੰਘ ਕਾਲੋਨੀ, ਨਡਾਲਾ ਥਾਣਾ ਸੁਭਾਨਪੁਰ, ਜ਼ਿਲਾ ਕਪੂਰਥਲਾ ਦੇ ਬਿਆਨਾਂ 'ਤੇ ਐੱਫ.ਆਈ.ਆਰ. ਦਰਜ ਕਰ ਲਈ ਹੈ।


ਇਹ ਵੀ ਪੜ੍ਹੋ : Happy Mothers Day 2024: ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਆਪਣੀ ਮਾਂ ਦਾ ਅਸ਼ੀਰਵਾਦ ਲੈ ਮਨਾਇਆ ਮਾਂ ਦਿਵਸ


ਡੀ.ਐੱਸ.ਪੀ ਸੁਰਿੰਦਰਪਾਲ ਨੇ ਜਾਂਚ ਕਰਦੇ ਹੋਏ ਐੱਸਐੱਚਓ ਸੁਭਾਨਪੁਰ ਇੰਸਪੈਕਟਰ ਹਰਦੀਪ ਸਿੰਘ ਅਤੇ ਨਡਾਲਾ ਚੌਕੀ ਇੰਚਾਰਜ ਏਐੱਸਆਈ ਦਲਵਿੰਦਰਬੀਰ ਸਿੰਘ ਦੀਆਂ ਵੱਖ-ਵੱਖ ਟੀਮਾਂ ਬਣਾਈਆਂ। ਜਿਸ 'ਤੇ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਕਤਲ ਦੇ ਦੋਸ਼ੀ ਕੁਲਵਿੰਦਰ ਸਿੰਘ ਉਰਫ ਮੰਗਾ ਪੁੱਤਰ ਅਜੀਤ ਸਿੰਘ ਵਾਸੀ ਹਿੰਮਤ ਸਿੰਘ ਕਾਲੋਨੀ, ਨਡਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਵਿੱਚ ਵਰਤਿਆ ਗਿਆ ਲੋਹੇ ਦਾ ਦਾਤਰ ਵੀ ਬਰਾਮਦ ਕਰ ਲਿਆ ਗਿਆ ਹੈ।


ਇਹ ਵੀ ਪੜ੍ਹੋ : Arvind Kejriwal News: 'ਆਪ' ਦੇਸ਼ ਦਾ ਭਵਿੱਖ; ਕੇਜਰੀਵਾਲ ਨੇ ਲੋਕ ਸਭਾ ਚੋਣਾਂ ਲਈ ਦਿੱਤੀਆਂ 10 ਗਰੰਟੀਆਂ