Gauahar Khan Pregnancy news: ਬਿੱਗ ਬੌਸ ਸੀਜ਼ਨ 7 ਦੀ ਜੇਤੂ ਗੌਹਰ ਖਾਨ ਅਤੇ ਉਨ੍ਹਾਂ ਦੇ ਪਤੀ ਜ਼ੈਦ ਦਰਬਾਰ (Zaid Darbar) ਨੇ ਹਾਲ ਹੀ 'ਚ ਖੁਸ਼ਖਬਰੀ ਦਿੱਤੀ ਹੈ। ਦੱਸ ਦੇਈਏ ਕਿ ਗੌਹਰ ਖਾਨ (Gauahar Khan Pregnant) 39 ਸਾਲ ਦੀ ਉਮਰ 'ਚ ਮਾਂ ਬਣਨ ਜਾ ਰਹੀ ਹੈ, ਜਿਸ ਦੀ ਖਬਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਬਣਾ ਕੇ ਸ਼ੇਅਰ ਕਰ ਸਾਂਝੀ ਕੀਤੀ ਹੈ। ਜਿਵੇਂ ਹੀ ਅਭਿਨੇਤਰੀ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ, ਸੋਸ਼ਲ ਮੀਡੀਆ ਦੇ ਨਾਲ-ਨਾਲ ਟੀਵੀ ਅਤੇ ਬਾਲੀਵੁੱਡ ਸਿਤਾਰਿਆਂ 'ਤੇ ਪ੍ਰਸ਼ੰਸਕਾਂ ਨੇ ਗੌਹਰ ਖਾਨ ਅਤੇ ਉਨ੍ਹਾਂ ਦੇ ਪਤੀ ਜ਼ੈਦ ਨੂੰ ਆਉਣ ਵਾਲੀ ਨਵੀਂ ਖੁਸ਼ੀ ਲਈ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।


COMMERCIAL BREAK
SCROLL TO CONTINUE READING

ਗੌਹਰ (Gauahar Khan) ਨੇ ਖੁਦ ਆਪਣੇ ਪਹਿਲੇ ਬੱਚੇ ਦੇ ਆਉਣ ਦੀ ਖਬਰ ਸੋਸ਼ਲ ਮੀਡੀਆ ਰਾਹੀਂ ਆਪਣੇ ਚਹੇਤਿਆਂ ਨਾਲ ਸਾਂਝੀ ਕੀਤੀ ਹੈ। ਆਪਣੇ ਇੰਸਟਾਗ੍ਰਾਮ ਪੇਜ 'ਤੇ ਇਕ ਪਿਆਰਾ ਕਾਰਟੂਨ (Gauahar Khan Pregnant) ਵੀਡੀਓ ਪੋਸਟ ਕਰਦੇ ਹੋਏ, ਅਭਿਨੇਤਰੀ ਨੇ ਦੱਸਿਆ ਕਿ ਇਕ ਹੋਰ ਮੈਂਬਰ ਉਸ ਦੇ ਪਰਿਵਾਰ ਵਿਚ ਸ਼ਾਮਲ ਹੋਣ ਵਾਲਾ ਹੈ। ਇਹ ਇੱਕ ਐਨੀਮੇਟਿਡ ਵੀਡੀਓ ਹੈ, ਜਿਸ ਵਿੱਚ ਗੌਹਰ ਅਤੇ ਉਸਦਾ ਪਤੀ ਸਕੂਟੀ 'ਤੇ ਆ ਰਹੇ ਹਨ। ਇਸ ਵੀਡੀਓ 'ਚ ਉਸ ਦੀ ਸਕੂਟੀ ਦੇ ਸਾਈਡ 'ਤੇ ਇਕ ਸੀਟ ਲੱਗੀ ਹੋਈ ਹੈ, ਜਿਸ 'ਚ ਟੈਡੀ ਬੀਅਰ ਰੱਖਿਆ ਹੋਇਆ ਹੈ। ਇਸ ਵੀਡੀਓ 'ਚ ਲਿਖਿਆ ਹੈ, 'ਜਦੋਂ ਜੀ ਜੇਡ ਨੂੰ ਮਿਲੇ ਅਤੇ ਅਸੀਂ 1 ਤੋਂ 2 ਹੋ ਗਏ ਅਤੇ ਹੁਣ ਇਹ ਸਫਰ ਅੱਗੇ ਵਧ ਰਿਹਾ ਹੈ, ਜਿੱਥੇ ਅਸੀਂ 2 ਤੋਂ 3 ਹੋਣ ਜਾ ਰਹੇ ਹਾਂ। 


ਇਹ ਵੀ ਪੜ੍ਹੋ: ਮੁਸੀਬਤ 'ਚ ਫਸੀ ਉਰਫੀ ਜਾਵੇਦ! ਦੁਬਈ 'ਚ ਪੁਲਿਸ ਨੇ ਅਦਾਕਾਰਾ ਨੂੰ ਲਿਆ ਹਿਰਾਸਤ 'ਚ? ਜਾਣੋ ਕਿਉਂ 


ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਕਿ 'Rahmaan nir Raheem . Need all your love and prayers . ♥️ Ma sha Allah!'



ਦੱਸਣਯੋਗ ਹੈ ਕਿ ਸਾਲ 2020 ਵਿੱਚ, ਗੌਹਰ ਖਾਨ ਨੇ ਸੰਗੀਤਕਾਰ ਇਸਮਾਈਲ ਦਰਬਾਰ ਦੇ ਵੱਡੇ ਪੁੱਤਰ ਜ਼ੈਦ ਦਰਬਾਰ (Zaid Darbar)ਨਾਲ ਵਿਆਹ ਕੀਤਾ। ਇਨ੍ਹਾਂ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ। ਵਿਆਹ ਦੇ 2 ਸਾਲ ਬਾਅਦ ਦੋਵੇਂ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੱਸ ਦੇਈਏ ਕਿ ਜ਼ੈਦ ਦਰਬਾਰ (Zaid Darbar)ਪੇਸ਼ੇ ਤੋਂ ਸੋਸ਼ਲ ਮੀਡੀਆ ਪ੍ਰਭਾਵਕ ਹੈ ਅਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਫਾਲੋਅਰਜ਼ ਦੀ ਚੰਗੀ ਗਿਣਤੀ ਹੈ।