Jalandhar Lok Sabha Seat: 1998 ਪਿੱਛੋਂ ਜਲੰਧਰ ਲੋਕ ਸਭਾ ਸੀਟ ਉਪਰ ਕਾਬਜ਼ ਨਹੀਂ ਹੋਈ ਕੋਈ ਗ਼ੈਰ ਕਾਂਗਰਸੀ ਪਾਰਟੀ, ਇਸ ਵਾਰ ਮੁੱਕੇਗਾ ਸੋਕਾ?
Jalandhar Lok Sabha Seat: ਸ਼ਨਿੱਚਰਵਾਰ ਨੂੰ ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਹੋ ਰਹੀ ਹੈ। ਆਉ ਜਾਣਦੇ ਹਾਂ ਜਲੰਧਰ ਲੋਕ ਸਭਾ ਸੀਟ ਦੇ ਪਿਛੋਕੜ ਤੇ ਹੋਰ ਅਹਿਮ ਜਾਣਕਾਰੀ।
Jalandhar Lok Sabha Seat: ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਹੋ ਰਹੀ ਹੈ। ਪੋਸਟਲ ਬੈਲਟ ਵੋਟਾਂ ਦੀ ਗਿਣਤੀ ਸਭ ਤੋਂ ਪਹਿਲਾਂ ਸਵੇਰੇ 7 ਵਜੇ ਤੇ ਈਵੀਐੱਮ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ।
ਸਿਆਸੀ ਮਾਹਿਰਾਂ ਅਨੁਸਾਰ ਜਲੰਧਰ ਜ਼ਿਮਨੀ ਚੋਣ ਲਈ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ, ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ, ਅਕਾਲੀ ਦਲ-ਬਸਪਾ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁਖੀ ਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦਰਮਿਆਨ ਹੈ।
ਇਸ ਵਿਚਕਾਰ ਜੇਕਰ ਜਲੰਧਰ ਲੋਕ ਸਭਾ ਸੀਟ ਦੇ ਇਤਿਹਾਸ ਉਤੇ ਪੈਣੀ ਝਾਤੀ ਮਾਰੀ ਜਾਵੇ ਤਾਂ ਕਾਂਗਰਸ ਦਾ ਜਲੰਧਰ ਵਿੱਚ ਇੰਨਾ ਦਬਦਬਾ ਰਿਹਾ ਹੈ ਕਿ ਆਖ਼ਰੀ ਵਾਰ ਲੋਕ ਸਭਾ ਚੋਣ ਜਿੱਤਣ ਵਾਲੇ ਗੈਰ-ਕਾਂਗਰਸੀ ਇੰਦਰ ਕੁਮਾਰ ਗੁਜਰਾਲ ਸਨ, ਜੋ ਕਿ ਲਗਭਗ 24 ਸਾਲ ਪੁਰਾਣੀ ਗੱਲ ਹੈ। ਉਸ ਤੋਂ ਮਗਰੋਂ ਲਗਾਤਾਰ 5 ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਹੀ ਜਿੱਤ ਦਰਜ ਕੀਤੀ ਹੈ।
ਗੌਰਤਲਬ ਹੈ ਕਿ 1998 ਵਿੱਚ ਗੈਰ ਕਾਂਗਰਸੀ ਜਨਤਾ ਦਲ ਦੇ ਇੰਦਰ ਕੁਮਾਰ ਜਲੰਧਰ ਲੋਕ ਸਭਾ ਸੀਟ ਤੋਂ ਜਿੱਤੇ ਸਨ। ਇਸ ਮਗਰੋਂ ਕੋਈ ਵੀ ਗੈ਼ਰ ਕਾਂਗਰਸੀ ਪਾਰਟੀ ਇਥੇ ਲੋਕ ਸਭਾ ਸੀਟ ਉਪਰ ਕਾਬਜ਼ ਨਹੀਂ ਹੋਈ। 1999 ਵਿੱਚ ਕਾਂਗਰਸ ਦੇ ਬਲਬੀਰ ਸਿੰਘ, 2004 ਵਿੱਚ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ, 2009 ਵਿੱਚ ਕਾਂਗਰਸ ਦੇ ਮੋਹਿੰਦਰ ਐਸ ਕੇਪੀ, 2014 ਤੇ 2019 ਵਿੱਚ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਜਲੰਧਰ ਲੋਕ ਸੀਟ ਉਪਰ ਕਾਬਜ਼ ਰਹੇ ਹਨ।
ਪਿਛਲੇ 10 ਸਾਲ ਤੋਂ ਪਾਰਟੀ ਦੇ ਸੰਤੋਖ ਸਿੰਘ ਚੌਧਰੀ ਇੱਥੋਂ ਸੰਸਦ ਮੈਂਬਰ ਸਨ। ਕਾਂਗਰਸ ਪਾਰਟੀ ਨੇ ਇਸ ਵਾਰ ਵੀ ਚੌਧਰੀ ਪਰਿਵਾਰ ਉਪਰ ਹੀ ਭਰੋਸਾ ਜ਼ਾਹਿਰ ਕੀਤਾ ਹੈ। ਪਾਰਟੀ ਨੇ ਮਰਹੂਮ ਚੌਧਰੀ ਸੰਤੋਖ਼ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਪਾਰਟੀ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਇਹ ਵੀ ਪੜ੍ਹੋ : Jalandhar Bypoll Election Result 2023 Live Updates: ਜਲੰਧਰ ਜਿਮਣੀ ਚੋਣ 2023 ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਹੋਈ ਸ਼ੁਰੂ
ਸਵਾਲ ਇਹ ਉੱਠਦਾ ਹੈ ਕਿ ਕੀ ਕਾਂਗਰਸ ਦੇ ਗੜ੍ਹ ਵਿੱਚ ਕੋਈ ਪਾਰਟੀ ਉਸ ਨੂੰ ਟੱਕਰ ਦੇ ਸਕਦੀ ਹੈ? ਖ਼ਾਸ ਤੌਰ ’ਤੇ, ਉਸ ਵੇਲੇ ਜਦੋਂ ਕਰਮਜੀਤ ਦੇ ਨਾਲ ਉਨ੍ਹਾਂ ਦੇ ਪਤੀ ਦੀ ਮੌਤ ਕਾਰਨ ਲੋਕਾਂ ਦੀ ‘ਹਮਦਰਦੀ’ ਵੀ ਹੋ ਸਕਦੀ ਹੈ। ਸਿਆਸੀ ਧਿਰਾਂ ਲਈ ਵੱਕਾਰ ਦਾ ਸਵਾਲ ਬਣੀ ਜਲੰਧਰ ਲੋਕ ਸਭਾ ਸੀਟ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ-ਬਸਪਾ ਵੀ ਮਹਰੂਮ ਪ੍ਰਕਾਸ਼ ਬਾਦਲ ਦੇ ਕਰਵਾਏ ਗਏ ਕੰਮ ਯਾਦ ਕਰਵਾ ਰਹੇ ਹਨ। ਇਸ ਤੋਂ ਇਲਾਵਾ ਭਾਜਪਾ ਵੀ ਵੱਖ-ਵੱਖ ਮੁੱਦਿਆਂ ਉਤੇ ਸੱਤਾਧਾਰੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਦੇਖਣਾ ਹੋਵੇ ਕਿ ਕਾਂਗਰਸ ਦਾ ਗੜ ਕਹੇ ਜਾਣ ਵਾਲੇ ਜਲੰਧਰ ਨੂੰ ਕੋਈ ਹੋਰ ਪਾਰਟੀ ਘੇਰਨ ਵਿੱਚ ਕਾਮਯਾਬ ਹੋਵੇਗੀ। ਇਸ ਨਤੀਜੇ ਅੱਜ ਸ਼ਾਮ ਤੱਕ ਸਾਹਮਣੇ ਆ ਜਾਣਗੇ।
ਇਹ ਵੀ ਪੜ੍ਹੋ : CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ