ਚੰਡੀਗੜ: ਚੰਡੀਗੜ ਯੂਨੀਵਰਸਿਟੀ ਦਾ ਵਿਵਾਦ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਹੁਣ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹੰਗਾਮਾ ਹੋ ਗਿਆ। ਲਵਲੀ ਯੂਨੀਵਰਸਿਟੀ ਵਿਚ ਦੇਰ ਰਾਤ ਇਕ ਹੋਸਟਲ 'ਚ ਰਹਿੰਦੇ ਇਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਵਿਦਿਆਰਥੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੇ ਹੋਸਟਲਾਂ ਯੂਨੀਵਰਸਿਟੀ ਕੈਂਪਸ ਵਿਚ ਆ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਖੁਦਕੁਸ਼ੀ ਕਰਨ ਵਾਲਾ ਵਿਦਿਆਰਥੀ ਕੇਰਲ ਦਾ ਦੱਸਿਆ ਜਾ ਰਿਹਾ ਹੈ ਅਤੇ ਉਸਦੇ ਕੋਲੋਂ ਸੁਸਾਈਡ ਨੋਟ ਵੀ ਮਿਲਿਆ ਹੈ।


COMMERCIAL BREAK
SCROLL TO CONTINUE READING

 


ਵਿਦਿਆਰਥੀਆਂ ਵੱਲੋਂ ਹੰਗਾਮਾ


ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਵਿਚ ਹੰਗਾਮਾ ਇੰਨਾ ਜ਼ਿਆਦਾ ਵਧ ਗਿਆ ਕਿ ਪੁਲਿਸ ਨੂੰ ਵਿਦਿਆਰਥੀਆਂ ਦੀ ਭੀੜ ਹਟਾਉਣ ਲਈ ਲਾਠੀਚਾਰਜ ਕਰਨਾ ਪਿਆ। ਇਸ ਵਿਚ ਕੁਝ ਵਿਦਿਆਰਥੀਆਂ ਦੇ ਸੱਟਾਂ ਵੀ ਲੱਗੀਆਂ ਹਨ। ਫਿਰ ਯੂਨੀਵਰਸਿਟੀ ਦੇ ਨਾਰਾਜ਼ ਵਿਦਿਆਰਥੀ ਹੋਸਟਲ ਤੋਂ ਬਾਹਰ ਆ ਗਏ ਅਤੇ ਰਾਤ ਭਰ ਹੰਗਾਮਾ ਕੀਤਾ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਮਰਨ ਵਾਲੇ ਵਿਦਿਆਰਥੀ ਦੀ ਜਾਨ ਬਚ ਸਕਦੀ ਸੀ ਪਰ ਐਂਬੂਲੈਂਸ ਯੂਨੀਵਰਸਿਟੀ ਦੇਰੀ ਨਾਲ ਪੁੱਜੀ।


 


ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ


ਮ੍ਰਿਤਕ ਵਿਦਿਆਰਥੀ ਕੋਲੋਂ ਜੋ ਸੁਸਾਈਡ ਨੋਟ ਮਿਲਿਆ ਉਸ ਵਿਚ ਕੀ ਲਿਿਖਆ ਇਹ ਕਿਸੇ ਨੂੰ ਪਤਾ ਨਹੀਂ। ਬਾਕੀ ਵਿਦਿਆਰਥੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਸ ਵਿਦਿਆਰਥੀ ਦਾ ਸੁਸਾਈਡ ਨੋਟ ਜਨਤਕ ਕੀਤਾ ਜਾਵੇ। ਪੁਲਿਸ ਦੇਰ ਰਾਤ ਤੱਕ ਭੜਕੇ ਹੋਏ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਵਿਚ ਲੱਗੀ ਰਹੀ। ਪੁਲੀਸ ਨੇ ਵਿਦਿਆਰਥੀ ਦੀ ਲਾਸ਼ ਨੂੰ ਐਂਬੂਲੈਂਸ ਵਿਚ ਪਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਲਿਜਾਣਾ ਚਾਹਿਆ ਪਰ ਵਿਦਿਆਰਥੀਆਂ ਨੇ ਐਂਬੂਲੈਂਸ ਦਾ ਰਸਤਾ ਰੋਕ ਦਿੱਤਾ।


 


ਐਂਬੂਲੈਂਸ ਦਾ ਰਸਤਾ ਬਦਲਿਆ


ਵਿਦਿਆਰਥੀਆਂ ਦੇ ਗੁੱਸੇ ਨੂੰ ਵੇਖਦਿਆਂ ਹੋਇਆਂ ਪੁਲਿਸ ਨੇ ਐਂਬੂਲੈਂਸ ਦਾ ਰਸਤਾ ਬਦਲਿਆ ਅਤੇ ਦੂਜੇ ਰਸਤੇ ਰਾਹੀਂ ਲਿਜਾਇਆ ਗਿਆ। ਖੁਦਕੁਸ਼ੀ ਕਰਨ ਵਾਲਾ ਵਿਦਿਆਰਥੀ ਦਲੀਪ ਕੁਮਾਰ ਬੀ. ਕਾਮ. ਵਿਚ ਪੜ੍ਹਦਾ ਸੀ। ਉਸ ਕੱਲ੍ਹ ਦੇਰ ਰਾਤ ਹੋਸਟਲ ਵਿਚ ਫਾਹਾ ਲਾ ਕੇ ਖੁਦਕੁਸ਼ੀ ਕੀਤੀ।


 


WATCH LIVE TV