Mansa News: ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਮਗਰੋਂ ਪੁਲਿਸ ਨੇ ਮਾਨਸਾ `ਚ ਘਰਾਂ ਦੀ ਲਈ ਤਲਾਸ਼ੀ
Mansa News: ਮਾਨਸਾ ਪੁਲਿਸ ਨੇ Operation CASO ਤਹਿਤ ਮਾਨਸਾ ਵਿੱਚ ਛੇ ਥਾਵਾਂ ਉਤੇ ਤਲਾਸ਼ੀ ਮੁਹਿੰਮ ਵਿੱਢੀ। ਐਸਐਸਪੀ ਮਾਨਸਾ ਨੇ ਇਸ ਮੁਹਿੰਮ ਦੀ ਅਗਵਾਈ ਕੀਤੀ ਹੈ।
Mansa News: ਸੋਮਵਾਰ ਨੂੰ ਮਾਨਸਾ ਪੁਲਿਸ ਨੇ ਵੱਡੇ ਪੱਧਰ ਉਤੇ ਨਸ਼ਿਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਚਲਾਈ। ਇਸ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਕਈ ਘਰਾਂ ਵਿੱਚ ਤਲਾਸ਼ੀ ਲਈ ਤੇ ਬਾਰੀਕੀ ਨਾਲ ਛਾਣਬੀਣ ਕੀਤੀ। ਮਾਨਸਾ ਵੱਲੋਂ ਵੱਲੋਂ ਜ਼ਿਲ੍ਹੇ ਭਰ ਵਿੱਚ ਸੀਏਐਓ ਤਹਿਤ ਸਰਚ ਮੁਹਿੰਮ ਜਾਰੀ ਹੈ ਤੇ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਸਮੇਤ 6 ਥਾਵਾਂ ਉਤੇ ਸਰਚ ਮੁਹਿੰਮ ਜਾਰੀ ਹੈ ਤੇ ਨਸ਼ੇ ਦੇ ਸਮੱਗਲਰਾਂ ਉਤੇ ਨਕੇਲ ਕੱਸਣ ਲਈ ਵੱਡੀ ਤਦਾਦ ਵਿੱਚ ਪੁਲਿਸ ਫੋਰਸ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ।
ਇਸ ਦੌਰਾਨ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਕਈ ਲੋਕਾਂ ਉਤੇ ਮਾਮਲੇ ਦਰਜ ਹਨ ਅਤੇ ਕਈ ਵੇਚਦੇ ਹਨ ਜਾਂ ਫਿਰ ਕੋਈ ਨਸ਼ਿਆਂ ਦੇ ਮਾਮਲੇ ਵਿੱਚ ਜੇਲ੍ਹ ਜਾ ਕੇ ਆਏ ਹਨ। ਉਨ੍ਹਾਂ ਦੇ ਘਰਾਂ ਦਾ ਸਰਚ ਅਭਿਆਨ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਮ ਤਕ ਨਸ਼ੇ ਦੀ ਜੋ ਵੀ ਰਿਕਵਰੀ ਹੋਵੇਗੀ ਉਹ ਵੀ ਸਾਂਝੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕੇ ਪਿਛਲੇ ਦਿਨੀਂ ਮਾਨਸਾ ਵਿਖੇ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਣ ਵਾਲਾ ਨੌਜਵਾਨ ਖੁਦ ਨਸ਼ੇ ਦੀ ਸਮੱਗਲਿੰਗ ਕਰਦਾ ਸੀ ਤੇ ਉਸ ਉਤੇ ਐੱਨਡੀਪੀਸੀ ਐਕਟ ਦੇ ਚਾਰ ਮਾਮਲੇ ਵੀ ਦਰਜ ਸਨ ਤੇ ਹੁਣ ਉਹ ਜ਼ਮਾਨਤ ਉਤੇ ਆਇਆ ਹੋਇਆ ਸੀ ਤੇ ਪੁਲਿਸ ਵੀ ਉਸਦਾ ਪਿੱਛਾ ਕਰ ਰਹੀ ਸੀ ਪਰ ਉਸ ਦੀ ਮੌਤ ਹੋ ਗਈ ਹੈ। ਉਸ ਦੀ ਮਾਤਾ ਦੇ ਬਿਆਨਾਂ ਉਤੇ ਦੋ ਵਿਅਕਤੀਆਂ ਤੇ ਜਿਥੋਂ ਉਹ ਨਸ਼ਾ ਲੈ ਕੇ ਆਉਦਾ ਸੀ ਉਨ੍ਹਾਂ ਉਪਰ 304 ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਏ ਗਏ ਹਨ।
ਇਹ ਵੀ ਪੜ੍ਹੋ : Punjab News: ਪੰਜਾਬ ਪੁਲਿਸ ਦਾ 'Operation CASO'! ਬਠਿੰਡਾ 'ਚ ਵੱਖ-ਵੱਖ ਥਾਵਾਂ 'ਤੇ ਕੀਤੀ ਜਾ ਰਹੀ ਚੈਕਿੰਗ
ਉਨ੍ਹਾਂ ਨੇ ਦੱਸਿਆ ਕਿ ਜੋ ਲੋਕ ਨਸ਼ਾ ਵੇਚਦੇ ਹਨ ਜਾਂ ਫਿਰ ਕਰਦੇ ਹਨ ਉਨ੍ਹਾਂ ਦੇ ਪੁਲਿਸ ਸ਼ਿਕੰਜਾ ਕੱਸਣ ਲਈ ਸਰਚ ਕਰ ਰਹੀ ਹੈ। ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਨਸ਼ਾ ਛਡਾਓ ਕੇਂਦਰਾਂ ਵਿੱਚ ਦਾਖ਼ਲ ਵੀ ਕਰਵਾਇਆ ਜਾਵੇਗਾ ਤਾਂ ਕਿ ਉਹ ਨਸ਼ੇ ਨੂੰ ਛੱਡ ਕੇ ਆਪਣੀ ਜ਼ਿੰਦਗੀ ਵਧੀਆ ਬਸਰ ਕਰ ਸਕਣ।
ਇਹ ਵੀ ਪੜ੍ਹੋ : Punjab News: ਲੋਕਾਂ ਲਈ ਅਹਿਮ ਖ਼ਬਰ- ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਨਹੀਂ ਹੋਵੇਗਾ ਕੋਈ ਕੰਮ, ਜਾਣੋ ਪੂਰਾ ਮਾਮਲਾ