Amritsar News: ਅੰਮ੍ਰਿਤਸਰ ਏਅਰਪੋਰਟ `ਤੇ ਬ੍ਰਿਟੇਨ ਤੋਂ ਆਈ ਫਲਾਈਟ `ਚ ਬੰਬ ਦੀ ਮਿਲੀ ਜਾਅਲੀ ਪਰਚੀ
Amritsar Flight Bomb Threat Update: ਇੰਗਲੈਂਡ ਦੇ ਗੈਟਵਿਕ ਤੋਂ ਅੰਮ੍ਰਿਤਸਰ ਏਅਰਪੋਰਟ ਲਈ ਏਅਰ ਇੰਡੀਆ ਦੀ ਫਲਾਈਟ `ਚ ਬੰਬ ਦੀ ਧਮਕੀ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਹਵਾਈ ਅੱਡੇ ਦੀ ਸੁਰੱਖਿਆ ਵਿੱਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਟੀਮ ਨੇ ਕਰੀਬ 3 ਘੰਟੇ ਤੱਕ ਫਲੈਟ ਦੀ ਜਾਂਚ ਕੀਤੀ ਜਿਸ ਤੋਂ ਬਾਅਦ ਹੁਣ ਫਲਾਈਟ ਨੂੰ ਵਾਪਸ ਲੰਡਨ ਗੈਟਵਿਕ ਭੇਜ ਦਿੱਤਾ ਗਿਆ ਹੈ।
Amritsar Flight Bomb Threat Update: ਇੰਗਲੈਂਡ ਦੇ ਗੈਟਵਿਕ ਤੋਂ ਅੰਮ੍ਰਿਤਸਰ ਏਅਰਪੋਰਟ ਲਈ ਏਅਰ ਇੰਡੀਆ ਦੀ ਫਲਾਈਟ 'ਚ ਬੰਬ ਦੀ ਧਮਕੀ (Flight Bomb Threat) ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਹਵਾਈ ਅੱਡੇ ਦੀ ਸੁਰੱਖਿਆ ਵਿੱਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਟੀਮ ਨੇ ਕਰੀਬ 3 ਘੰਟੇ ਤੱਕ ਫਲੈਟ ਦੀ ਜਾਂਚ ਕੀਤੀ। ਜਿਸ ਤੋਂ ਬਾਅਦ ਹੁਣ ਫਲਾਈਟ ਨੂੰ ਵਾਪਸ ਲੰਡਨ ਗੈਟਵਿਕ ਭੇਜ ਦਿੱਤਾ ਗਿਆ ਹੈ।
ਇਸੇ ਫਲਾਈਟ ਨੇ ਸੋਮਵਾਰ ਨੂੰ ਦੁਪਹਿਰ 1.30 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਯੂ.ਕੇ. ਪਰਤਣਾ ਸੀ। ਹਵਾਈ ਅੱਡੇ ਦੇ ਕਾਰਜਕਾਰੀ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਇੱਕ ਫਰਜ਼ੀ ਕਾਲ ਸੀ। ਹੁਣ ਸੁਰੱਖਿਆ ਜਾਂਚ ਤੋਂ ਬਾਅਦ ਇਸ ਨੂੰ ਰਵਾਨਾ ਕਰ ਦਿੱਤਾ ਗਿਆ ਹੈ।
ਦਰਅਸਲ ਅੰਮ੍ਰਿਤਸਰ ਏਅਰਪੋਰਟ 'ਤੇ ਬ੍ਰਿਟੇਨ ਤੋਂ ਆਈ ਫਲਾਈਟ 'ਚ ਬੰਬ ਦੀ ਜਾਅਲੀ ਪਰਚੀ (Flight Bomb Threat) ਮਿਲੀ ਹੈ। ਪਰਚੀ 'ਤੇ ਲਿਖਿਆ ਸੀ ਕਿ ਜਹਾਜ਼ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ ਜਿਸ ਤੋਂ ਬਾਅਦ ਫਲਾਈਟ ਨੂੰ ਰਵਾਨਾ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫਰਜ਼ੀ ਕਾਲ ਪਹਿਲਾਂ ਵੀ ਆ ਚੁੱਕੀਆਂ ਹਨ ਪਰ ਅਸੀਂ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ।
ਇਹ ਪਰਚੀ ਜਹਾਜ਼ ਦੇ ਵਾਸ਼ਰੂਮ ਦੇ ਇੱਕ ਹੈਂਗਰ ਤੋਂ ਮਿਲੀ ਜਿੱਥੇ ਲਿਖਿਆ ਹੋਇਆ ਸੀ ਕਿ ਇਸ ਨੂੰ ਬੰਬ ਨਾਲ ਉਡਾ (Flight Bomb Threat) ਦਿੱਤਾ ਜਾਵੇਗਾ। ਪਰਚੀ ਮਿਲਣ ਤੋਂ ਬਾਅਦ ਸੀਆਈਐਸਐਫ ਅਧਿਕਾਰੀਆਂ ਵੱਲੋਂ ਫਲਾਈਟ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ: Punjab News: ਪੰਜਾਬ ਦੀ ਸਨਅਤ ਨੂੰ ਇੱਕ ਵਾਰ ਫਿਰ ਚੀਨ ਤੋਂ ਖ਼ਤਰਾ, CICU ਨੇ ਪੰਜਾਬ ਤੇ ਕੇਂਦਰ ਨੂੰ ਲਿਖਿਆ ਪੱਤਰ
ਲੰਡਨ ਦੇ ਗੈਟਵਿਕ ਤੋਂ ਏਅਰ ਇੰਡੀਆ ਦੀ ਫਲਾਈਟ ਨੰਬਰ AI170 ਸੋਮਵਾਰ ਸਵੇਰੇ 8 ਵਜੇ ਦੇ ਕਰੀਬ 140 ਯਾਤਰੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਇਸ ਤੋਂ ਬਾਅਦ ਸਾਰੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ। ਯਾਤਰੀਆਂ ਦੇ ਜਾਣ ਤੋਂ ਬਾਅਦ ਜਹਾਜ਼ ਨੂੰ ਹੈਂਗਰ ਵਿੱਚ ਰੱਖ ਕੇ ਸਫ਼ਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਜਹਾਜ਼ ਦੇ ਟਾਇਲਟ 'ਚ ਸਫਾਈ ਕਰਮਚਾਰੀਆਂ ਨੂੰ ਇਕ ਪਰਚੀ ਮਿਲੀ, ਜਿਸ 'ਤੇ 'ਬੰਬ' (Flight Bomb Threat) ਲਿਖਿਆ ਹੋਇਆ ਸੀ।
ਸਫ਼ਾਈ ਟੀਮ ਨੇ ਤੁਰੰਤ ਇਸ ਬਾਰੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ, ਸੀਆਈਐਸਐਫ ਦੀ ਟੀਮ ਕਾਹਲੀ ਵਿੱਚ ਜਹਾਜ਼ ਨੂੰ ਸੁਰੱਖਿਆ ਦੇ ਉਦੇਸ਼ ਤੋਂ ਅਲੱਗ ਕਰ ਕੇ ਜਹਾਜ਼ ਦੀ ਜਾਂਚ ਵਿੱਚ ਜੁੱਟ ਗਈ। ਜਹਾਜ਼ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾ ਦਿੱਤਾ ਗਿਆ ਸੀ।