Punjab News: ਪੰਜਾਬ ਦੀ ਸਨਅਤ ਨੂੰ ਇੱਕ ਵਾਰ ਫਿਰ ਚੀਨ ਤੋਂ ਖ਼ਤਰਾ, CICU ਨੇ ਪੰਜਾਬ ਤੇ ਕੇਂਦਰ ਨੂੰ ਲਿਖਿਆ ਪੱਤਰ
Advertisement
Article Detail0/zeephh/zeephh1834655

Punjab News: ਪੰਜਾਬ ਦੀ ਸਨਅਤ ਨੂੰ ਇੱਕ ਵਾਰ ਫਿਰ ਚੀਨ ਤੋਂ ਖ਼ਤਰਾ, CICU ਨੇ ਪੰਜਾਬ ਤੇ ਕੇਂਦਰ ਨੂੰ ਲਿਖਿਆ ਪੱਤਰ

Punjab News: ਚੀਨ ਤੋਂ ਪੰਜਾਬ ਦੀ ਇੰਡਸਟਰੀ ਮੁੜ ਖਤਰੇ 'ਚ, ਕੋਰੋਨਾ ਨਾਲ ਖਤਮ ਹੋਈ ਚੀਨੀ ਇੰਡਸਟਰੀ ਮੁੜ ਲੀਹ 'ਤੇ ਅਤੇ ਪੰਜਾਬ ਦੀ ਇੰਡਸਟਰੀ ਨੂੰ ਵੱਡਾ ਖਤਰਾ ਹੋ ਸਕਦਾ ਹੈ। 

Punjab News: ਪੰਜਾਬ ਦੀ ਸਨਅਤ ਨੂੰ ਇੱਕ ਵਾਰ ਫਿਰ ਚੀਨ ਤੋਂ ਖ਼ਤਰਾ, CICU ਨੇ ਪੰਜਾਬ ਤੇ ਕੇਂਦਰ ਨੂੰ ਲਿਖਿਆ ਪੱਤਰ

Punjab News: ਪੰਜਾਬ ਦੀ ਸਨਅਤ ਨੂੰ ਇੱਕ ਵਾਰ ਫਿਰ ਚੀਨੀ ਸਨਅਤ ਤੋਂ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਦੇ ਦੌਰ ਤੋਂ ਬਾਅਦ ਚੀਨ ਦੀ ਸਨਅਤ ਇੱਕ ਵਾਰ ਫਿਰ ਤੋਂ ਵੱਧ ਰਹੀ ਹੈ ਅਤੇ ਖਾਸ ਕਰਕੇ ਆਟੋ ਪਾਰਟਸ, ਸਟੀਲ ਉਦਯੋਗ ਅਤੇ ਸਾਈਕਲ ਉਦਯੋਗ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਇਸ ਮੌਕੇ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਦੇ ਪ੍ਰਧਾਨ ਵੱਲੋਂ ਭਾਰਤ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਵੀ ਪੱਤਰ ਲਿਖਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਇਸ ਖਤਰੇ ਤੋਂ ਸੁਚੇਤ ਕੀਤਾ ਗਿਆ ਹੈ। 

ਸੀ.ਆਈ.ਸੀ.ਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਹੈ ਕਿ ਸਾਡਾ ਇੱਕ ਡੈਲੀਗੇਟ ਚੀਨ ਦੇ ਦੌਰੇ 'ਤੇ ਗਿਆ ਸੀ, ਜਿੱਥੇ ਉਸ ਨੇ ਦੇਖਿਆ ਕਿ ਚੀਨ ਫਿਰ ਤੋਂ ਖੜ੍ਹਾ ਹੋ ਗਿਆ ਹੈ, ਉੱਥੇ ਦੀ ਸਰਕਾਰ ਨੇ ਇੰਡਸਟਰੀ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਕਾਰਨ ਚੀਨ ਦੀ ਇੰਡਸਟਰੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ: Delhi News: ਦੋਸਤ ਦੀ ਧੀ ਨਾਲ ਜਬਰ-ਜਨਾਹ ਦੇ ਦੋਸ਼ 'ਚ ਡਿਪਟੀ ਡਾਇਰੈਕਟਰ ਸਸਪੈਂਡ, ਗ੍ਰਿਫ਼ਤਾਰੀ ਦੀ ਤਲਵਾਰ ਲਟਕੀ

ਭਾਰਤੀ ਉਦਯੋਗ ਨੂੰ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਚੀਨ 'ਚ ਸਟੀਲ ਦੀ ਕੀਮਤ 41000 ਪ੍ਰਤੀ ਟਨ ਹੈ ਜਦਕਿ ਭਾਰਤ 'ਚ ਇਸ ਦੀ ਕੀਮਤ 63 ਹਜ਼ਾਰ ਰੁਪਏ ਪ੍ਰਤੀ ਟਨ ਦੇ ਕਰੀਬ ਹੈ, ਇਸ ਲਈ ਅਸੀਂ ਹੁਣ ਚੀਨ ਨੂੰ ਨਹੀਂ ਹਰਾ ਸਕਦੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ ਚੀਨ ਨੂੰ ਪਿੱਛੇ ਛੱਡਣ ਦਾ ਸੁਪਨਾ ਪੂਰਾ ਨਹੀਂ ਹੋਵੇਗਾ ਜੇਕਰ ਅਸੀਂ ਸਮੇਂ ਸਿਰ ਆਪਣੀ ਸਨਅਤ ਵੱਲ ਜ਼ਿਆਦਾ ਧਿਆਨ ਨਾ ਦਿੱਤਾ।

Trending news