Air India urination case news: ਏਅਰ ਇੰਡੀਆ ਦੇ ਹਵਾਈ ਜਹਾਜ਼ 'ਚ ਔਰਤ 'ਤੇ ਪਿਸ਼ਾਬ ਕਰਨ ਦੇ ਮਾਮਲੇ 'ਚ ਸਿਵਲ ਏਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ ਵਲੋਂ ਏਅਰਲਾਈਨ 'ਤੇ 30 ਲੱਖ ਰੁਪਏ ਦਾ ਵਿੱਤੀ ਜ਼ੁਰਮਾਨਾ ਲਗਾਇਆ ਗਿਆ ਹੈ। ਇਸਦੇ ਨਾਲ ਹੀ ਫਲਾਈਟ ਦੇ ਪਾਇਲਟ-ਇਨ-ਕਮਾਂਡ ਦਾ ਲਾਇਸੈਂਸ ਵੀ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। 


COMMERCIAL BREAK
SCROLL TO CONTINUE READING

ਡੀਜੀਸੀਏ ਦੇ ਨੋਟੀਫਿਕੇਸ਼ਨ ਦੇ ਮੁਤਾਬਕ, ਪਾਇਲਟ-ਇਨ-ਕਮਾਂਡ ਦਾ ਲਾਇਸੈਂਸ ਏਅਰਕ੍ਰਾਫਟ ਨਿਯਮਾਂ, 1937 ਦੇ ਨਿਯਮ 141 ਦੇ ਤਹਿਤ ਸਿਵਲ ਏਵੀਏਸ਼ਨ ਜ਼ਰੂਰਤਾਂ ਦੇ ਮੁਤਾਬਕ ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹਿਣ ਲਈ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।


ਨੋਟੀਫਿਕੇਸ਼ਨ 'ਚ ਇਹ ਵੀ ਕਿਹਾ ਗਿਆ ਕਿ, "ਲਾਗੂ DGCA ਸਿਵਲ ਏਵੀਏਸ਼ਨ ਲੋੜਾਂ ਦੀ ਉਲੰਘਣਾ ਕਰਨ ਲਈ ਏਅਰ ਇੰਡੀਆ 'ਤੇ 30 ਲੱਖ ਰੁਪਏ ਦਾ ਵਿੱਤੀ ਜੁਰਮਾਨਾ ਲਗਾਇਆ ਗਿਆ ਹੈ।" 


ਇਸ ਤੋਂ ਇਲਾਵਾ ਡੀਜੀਸੀਏ ਵੱਲੋਂ ਏਅਰ ਇੰਡੀਆ ਦੇ ਜਵਾਬਦੇਹ ਪ੍ਰਬੰਧਕ, ਇਨ-ਫਲਾਈਟ ਸੇਵਾਵਾਂ ਦੇ ਡਾਇਰੈਕਟਰ, ਅਤੇ ਉਸ ਫਲਾਈਟ ਦੇ ਸਾਰੇ ਪਾਇਲਟ ਅਤੇ ਕੈਬਿਨ ਕਰੂ ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਪੁੱਛਿਆ ਗਿਆ ਹੈ ਕਿ ਕਿਉਂ ਉਨ੍ਹਾਂ 'ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਹੈ। 


ਇਸ ਦੌਰਾਨ ਏਅਰ ਇੰਡੀਆ ਦੇ ਲਿਖਤੀ ਜਵਾਬ ਅਤੇ ਇਸ ਵਿੱਚ ਸ਼ਾਮਲ ਕਰਮਚਾਰੀਆਂ ਦੀ ਜਾਂਚ ਕੀਤੀ ਗਈ ਹੈ। ਡੀਜੀਸੀਏ ਨੇ ਬਿਆਨ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਇਹ ਕਾਰਵਾਈਆਂ ਉਨ੍ਹਾਂ ਦੇ ਲਿਖਤੀ ਜਵਾਬ ਦੇ ਅਨੁਸਾਰ ਕੀਤੀਆਂ ਗਈਆਂ ਹਨ। 


ਦੱਸ ਦਈਏ ਕਿ ਪਿਛਲੇ ਸਾਲ 26 ਨਵੰਬਰ ਨੂੰ ਸ਼ੰਕਰ ਮਿਸ਼ਰਾ ਨਾਂ ਦੇ ਵਿਅਕਤੀ ਨੇ ਏਅਰ ਇੰਡੀਆ ਦੀ ਫਲਾਈਟ ਦੀ ਬਿਜ਼ਨੈੱਸ ਕਲਾਸ 'ਚ ਨਸ਼ੇ ਦੀ ਹਾਲਤ 'ਚ 70 ਸਾਲਾ ਔਰਤ 'ਤੇ ਕਥਿਤ ਤੌਰ 'ਤੇ ਪਿਸ਼ਾਬ ਕਰ ਦਿੱਤਾ ਸੀ।


ਇਹ ਵੀ ਪੜ੍ਹੋ: ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਸਾਂਸਦ ਨੇ PM ਮੋਦੀ ਵਿਰੁੱਧ ਕੀਤੀ ਟਿੱਪਣੀ, ਦੇਖੋ PM ਰਿਸ਼ੀ ਸੁਨਕ ਨੇ ਕਿਵੇਂ ਦਿੱਤਾ ਜਵਾਬ


ਦਿੱਲੀ ਪੁਲਿਸ ਨੇ ਆਈਪੀਸੀ ਦੀ ਧਾਰਾ 354, 509, ਅਤੇ 510 ਅਤੇ ਭਾਰਤੀ ਏਅਰਕ੍ਰਾਫਟ ਐਕਟ ਦੀ ਧਾਰਾ 23 ਦੇ ਤਹਿਤ ਏਅਰ ਇੰਡੀਆ ਨੂੰ ਦਿੱਤੀ ਸ਼ਿਕਾਇਤ 'ਤੇ 4 ਜਨਵਰੀ ਨੂੰ ਉਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ। ਦੱਸਣਯੋਗ ਹੈ ਕਿ ਦੋਸ਼ੀ ਅਤੇ ਪੀੜਤ ਦੋਵੇਂ ਦਿੱਲੀ ਤੋਂ ਬਾਹਰ ਦੇ ਰਹਿਣ ਵਾਲੇ ਹਨ।


ਇਸਦੇ ਨਾਲ ਹੀ ਅਮਰੀਕਾ ਸਥਿਤ ਵਿੱਤੀ ਸੇਵਾ ਕੰਪਨੀ ਵੇਲਸ ਫਾਰਗੋ ਵੱਲੋਂ ਵੀ ਇਸ ਘਟਨਾ ਤੋਂ ਬਾਅਦ ਆਪਣੇ ਕਰਮਚਾਰੀ ਸ਼ੰਕਰ ਮਿਸ਼ਰਾ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: Elon Musk ਨੇ ਯੂਜਰਜ਼ ਨੂੰ ਦਿੱਤਾ ਇੱਕ ਹੋਰ ਝਟਕਾ, ਦੁਬਾਰਾ Blue Tick ਦੀ ਕੀਮਤ ’ਚ ਕੀਤਾ ਇਜਾਫ਼ਾ


(For more news apart from Air India urination case, stay tuned to Zee PHH)