ਚੰਡੀਗੜ: ਅਕਸਰ ਦਿੱਲੀ ਦੇ ਪ੍ਰਦੂਸ਼ਣ ਦੇ ਚਰਚੇ ਦੂਰ ਦੂਰ ਤੱਕ ਹੁੰਦੇ ਹਨ ਦਿੱਲੀ ਪ੍ਰਦੂਸ਼ਣ ਕਾਰਨ ਦਿੱਲੀ ਸਰਕਾਰ ਕਈ ਵਾਰ ਪੰਜਾਬ ਸਰਕਾਰ ਨੂੰ ਅੱਖਾਂ ਵਿਖਾ ਚੁੱਕੀ ਹੈ। ਪਰ ਹੁਣ ਦੀਵਾਲੀ ਤੋਂ ਬਾਅਦ ਪੰਜਾਬ ਵਿਚ ਪ੍ਰਦੂਸ਼ਣ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਚੜਦੀ ਸਵੇਰ ਹੀ ਪੰਜਾਬ ਵਾਸੀਆਂ ਨੇ ਜ਼ਹਿਰੀਲੀ ਹਵਾ ਵਿਚ ਸਾਹ ਲਿਆ। ਸਵੇਰੇ 10 ਵਜੇ ਲੁਧਿਆਣਾ ਵਿਚ ਹਵਾ ਗੁਣਵਤਾ ਸੂਚਕ ਅੰਕ 313 ਅਤੇ 269 ਦਰਜ ਕੀਤਾ ਗਿਆ। ਐਨਾ ਹੀ ਨਹੀਂ ਗੁਆਂਢੀ ਸੂਬੇ ਹਰਿਆਣਾ ਦੇ ਵਿਚ ਵੀ ਹਵਾ ਇੰਨੀ ਜ਼ਿਆਦਾ ਖ਼ਰਾਬ ਹੋ ਗਈ ਹੈ ਕਿ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ।


COMMERCIAL BREAK
SCROLL TO CONTINUE READING

 


ਹਰਿਆਣਾ ਦੇ ਫਰੀਦਾਬਾਦ, ਚਰਖੀ ਦਾਦਰੀ, ਭਿਵਾਨੀ, ਅੰਬਾਲਾ, ਬਹਾਦਰਗੜ੍ਹ, ਸੋਨੀਪਤ, ਜੀਂਦ, ਯਮੁਨਾਨਗਰ, ਕੁਰੂਕਸ਼ੇਤਰ ਅਤੇ ਪਾਣੀਪਤ ਵਿਚ ਹਵਾ ਦੀ ਸਥਿਤੀ ਬਹੁਤ ਖਰਾਬ ਹੈ ਅਤੇ ਸਾਹ ਦੇ ਮਰੀਜ਼ਾਂ ਦੀ ਮੁਸ਼ਕਿਲ ਹੋਰ ਵੀ ਜ਼ਿਆਦਾ ਵਧ ਗਈ ਹੈ।


 


 


ਪੰਜਾਬ ਵਿਚ ਪ੍ਰਦੂਸ਼ਣ ਨੇ ਤੋੜੇ ਸਾਰੇ ਰਿਕਾਰਡ


ਪੰਜਾਬ ਦੇ ਵੱਡੇ ਸ਼ਹਿਰ ਪਟਿਆਲਾ, ਅੰਮ੍ਰਿਤਸਰ, ਮੰਡੀ ਗੋਬਿੰਦਗੜ੍ਹ, ਜਲੰਧਰ ਖੰਨਾ ਵਿਚ ਹਵਾ ਦਾ ਪੱਧਰ ਮਾੜੀ ਸ਼੍ਰੇਣੀ ਵਿਚ ਦਰਜ ਕੀਤਾ ਗਿਆ।ਹਵਾ ਵਿਚ ਪ੍ਰਦੂਸ਼ਣ ਮਾਪਣ ਦੇ 3 ਪੱਧਰ ਹੁੰਦੇ ਹਨ, 0 ਤੋਂ 50 ਦੇ ਵਿਚਕਾਰ ਚੰਗਾ ਮੰਨਿਆਂ ਜਾਂਦਾ ਹੈ, 51 ਤੋਂ 100 ਦੇ ਵਿਚ ਠੀਕ ਠਾਕ ਮੰਨਿਆ ਜਾਂਦਾ ਹੈ। 101 ਤੋਂ 200 ਦੇ ਵਿਚਕਾਰ ਮੱਧਮ ਅਤੇ 301 ਤੋਂ 400 ਦੇ ਵਿਚਕਾਰ ਬਹੁਤ ਹੀ ਖਰਾਬ।ਹਲਾਂਕਿ ਚੰਡੀਗੜ ਵਿਚ ਹਵਾ ਦੀ ਗੁਣਵੱਤਾ ਪੰਜਾਬ ਨਾਲੋਂ ਠੀਕ ਰਹੀ। ਪੰਜਾਬ ਸਰਕਾਰ ਨੇ ਦੀਵਾਲੀ 'ਤੇ ਪਟਾਕੇ ਚਲਾਉਣ ਲਈ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਦੋ ਘੰਟੇ ਦਾ ਸਮਾਂ ਦਿੱਤਾ ਸੀ, ਜਦਕਿ ਹਰਿਆਣਾ ਸਰਕਾਰ ਨੇ ਸੂਬੇ 'ਚ ਸਿਰਫ਼ ਗਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ।


 


 


ਪਟਾਕੇ ਹੀ ਨਹੀਂ ਪਰਾਲੀ ਨਾਲ ਵੀ ਪ੍ਰਦੂਸ਼ਣ


ਹਾਲਾਂਕਿ ਪੰਜਾਬ ਦੇ ਵਿਚ ਪ੍ਰਦੂਸ਼ਣ ਹੋਣ ਦਾ ਇਕ ਕਾਰਨ ਪਰਾਲੀ ਸਾੜਨਾ ਵੀ ਮੰਨਿਆ ਜਾ ਰਿਹਾ ਹੈ। ਸਰਕਾਰੀ ਸਖ਼ਤੀ ਦੇ ਬਾਵਜੂਦ ਵੀ ਪੰਜਾਬ ਵਿਚ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਰ ਰੋਜ਼ ਪਰਾਲੀ ਸਾੜਨ ਦੇ ਕਈ ਕੇਸ ਰਿਕਾਰਡ ਹੋਏ। 22 ਅਕਤੂਬਰ ਤੱਕ 3,696 ਤੋਂ ਜ਼ਿਆਦਾ ਪਰਾਲੀ ਸਾੜਨ ਦੇ ਮਾਮਲੇ ਰਿਕਾਰਡ ਕੀਤੇ ਗਏ। ਇਹਨਾਂ ਵਿਚੋਂ ਸਭ ਤੋਂ ਜ਼ਿਆਦਾ ਮਾਮਲੇ ਪੰਜਾਬ ਦੇ ਮਾਝਾ ਖੇਤਰ ਨਾਲ ਸਬੰਧਿਤ ਹਨ। ਤਰਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਇਹਨਾਂ ਵਿਚੋਂ ਪ੍ਰਮੁੱਖ ਹਨ।


 


WATCH LIVE TV