Ajnala News(ਭਰਤ ਸ਼ਰਮਾ): ਅਜਨਾਲਾ ਸ਼ਹਿਰ 'ਚ ਉਸ ਵੇਲੇ ਜਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਪਤੀ ਰਾਕੇਸ਼ ਕੁਮਾਰ ਸ਼ੇਰਾ ਆਪਣੀ ਬੇਟੀ, ਮਾਂ ਅਤੇ ਸੱਸ ਸਮੇਤ ਮੈਡੀਕਲ ਸਟੋਰ ਦੇ ਬਾਹਰ ਧਰਨੇ 'ਤੇ ਬੈਠ ਗਿਆ। ਉਸ ਵੱਲੋਂ ਦੁਕਾਨ ਦੇ ਬਾਹਰ ਜਬਰਦਸਤ ਹੰਗਾਮਾ ਕਰਦੇ ਹੋਏ ਮੈਡੀਕਲ ਸਟੋਰ ਮਾਲਕ ਰਾਜੀਵ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਾਜ਼ਾਰ ਅੰਦਰ ਲੋਕਾਂ ਦੀ ਭਾਰੀ ਭੀੜ ਹੰਗਾਮਾ ਦੇਖ ਕੇ ਇਕੱਠੀ ਹੋ ਗਈ।


COMMERCIAL BREAK
SCROLL TO CONTINUE READING

ਪਤੀ ਰਾਕੇਸ਼ ਕੁਮਾਰ ਸ਼ੇਰਾ ਨੇ ਦੱਸਿਆ ਕਿ ਉਸ ਦੀ ਪਤਨੀ 15 ਫਰਵਰੀ ਤੋਂ ਆਪਣੇ ਪੇਕੇ ਘਰ ਤੋਂ ਗਾਇਬ ਹੈ। ਰਾਕੇਸ਼ ਕੁਮਾਰ ਨੇ ਮੈਡੀਕਲ ਸਟੋਰ ਮਾਲਕ ਰਾਜੀਵ 'ਤੇ ਦੋਸ਼ ਲਗਾਏ ਹਨ। ਕਿ ਉਸ ਨੇ ਉਸਦੀ ਪਤਨੀ ਨੂੰ ਬਹਿਲਾ ਫੁਸਲਾ ਕੇ ਜਬਰਨ ਲੁਕੋ ਕੇ ਰੱਖਿਆ ਹੋਇਆ ਹੈ। ਜਿਸ ਦੇ ਉਹਨਾਂ ਕੋਲ ਸਬੂਤ ਵੀ ਹਨ ਉਹਨਾਂ ਦੀ ਪਤਨੀ ਕਾਫੀ ਸਮੇ ਤੋਂ ਗਾਇਬ ਹੈ ਅਤੇ ਉਸ ਦਾ ਕੋਈ ਹਾਲੇ ਪਤਾ ਨਹੀਂ ਲੱਗ ਰਿਹਾ। ਜਿਸ ਸਬੰਧੀ ਉਸ ਵੱਲੋਂ ਡੀਐਸਪੀ ਅਜਨਾਲਾ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਨੇ ਦੁਕਾਨ ਉਪਰ ਪਿਛਲੇ ਪਾਸੇ ਕੈਬਨ ਬਣਾ ਕੇ ਰੱਖਿਆ ਹੋਇਆ ਹੈ। ਜਿਸ ਵਿੱਚ ਉਹ ਗਲਤ ਕੰਮ ਕਰਦਾ ਹੈ। ਪੀੜਤ ਨੇ ਮੰਗ ਕੀਤੀ ਕੀ ਉਸ ਨੂੰ ਇਨਸਾਫ਼ ਦਵਾਇਆ ਜਾਵੇ ਨਹੀਂ ਤਾਂ ਉਹ ਦੁਕਾਨ ਬਾਹਰ ਆਪਣੀ ਬੇਟੀ ਸਮੇਤ ਤੇਲ ਪਾ ਕੇ ਅੱਗ ਲਗਾ ਲਾਵੇਗਾ।


ਇਸ ਸਬੰਧੀ ਮੈਡੀਕਲ ਸਟੋਰ ਮਾਲਕ ਰਜੀਵ ਸ਼ਰਮਾ ਨੇ ਕਿਹਾ ਕਿ ਉਸ ਉੱਪਰ ਲਗਾਏ ਗਏ ਸਾਰੇ ਹੀ ਆਰੋਪ ਗਲਤ ਹਨ। ਉਸ ਦੀ ਮੈਡੀਕਲ ਦੁਕਾਨ ਹੈ ਜਿਸ 'ਤੇ ਇਹ ਸਾਰਾ ਹੀ ਪਰਿਵਾਰ ਦਵਾਈ ਲੈਣ ਲਈ ਆਉਂਦਾ ਹੈ। ਜਿਸ ਨੂੰ ਲੈ ਕੇ ਹੀ ਫੋਨ 'ਤੇ ਅਕਸਰ ਹੀ ਉਹ ਦਵਾਈ ਬਾਰੇ ਪੁੱਛਦੇ ਸਨ। ਇਸ ਵਿਅਕਤੀ ਦੀ ਪਤਨੀ ਦੇ ਲਾਪਤਾ ਹੋਣ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ।


ਇਸ ਸਬੰਧੀ ਡੀਐਸਪੀ ਅਜਨਾਲਾ ਰਾਜਕੁਮਾਰ ਨੇ ਕਿਹਾ ਕਿ ਰਾਕੇਸ਼ ਕੁਮਾਰ ਦੀ ਪਤਨੀ ਦੇ ਲਾਪਤਾ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਵਿਅਕਤੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।