Nangal News (ਬਿਮਲ ਸ਼ਰਮਾ): ਨੰਗਲ ਦੇ ਨਾਲ ਲੱਗਦੇ ਐਲਗਰਾਂ ਪਿੰਡ ਵਿੱਚ ਸਵਾਂ ਨਦੀ ਉਤੇ ਕਰੋੜਾਂ ਦੀ ਲਾਗਤ ਨਾਲ ਉਸਾਰਿਆ ਗਿਆ ਪੁਲ਼ ਗੈਰ ਕਾਨੂੰਨੀ ਮਾਈਨਿੰਗ ਦੀ ਭੇਟ ਚੜ੍ਹ ਗਿਆ ਜਿਸ ਕਾਰਨ ਇਸ ਪੁਲ਼ ਨੂੰ ਪ੍ਰਸ਼ਾਸਨ ਵੱਲੋਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਆਲੇ-ਦੁਆਲੇ ਦੇ ਕਈ ਦਰਜਨਾਂ ਪਿੰਡਾਂ ਤੇ ਹਿਮਾਚਲ ਤੋਂ ਨੂਰਪੁਰ ਬੇਦੀ, ਰੋਪੜ ਤੇ ਚੰਡੀਗੜ੍ਹ ਜਾਣ ਵਾਲੇ ਲੋਕ ਕਾਫੀ ਪ੍ਰਭਾਵਿਤ ਹੋਏ।


COMMERCIAL BREAK
SCROLL TO CONTINUE READING

ਇਸ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਤੇ ਸਮਾਜ ਸੇਵੀਆਂ ਦੁਆਰਾ ਸਵਾਂ ਨਦੀ ਉਤੇ ਇੱਕ ਆਰਜ਼ੀ ਰਸਤਾ ਬਣਾ ਦਿੱਤਾ ਗਿਆ ਜਿਸ ਉੱਤੇ ਰਾਹਗੀਰ ਆ ਜਾ ਸਕਦੇ ਹਨ ਪਰ ਭਾਰੀ ਬਰਸਾਤ ਕਾਰਨ ਇਹ ਆਰਜ਼ੀ ਰਸਤਾ ਕਈ ਵਾਰ ਟੁੱਟ ਚੁੱਕਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਤੋਂ ਬਾਅਦ ਹਿਮਾਚਲ ਦੀਆਂ ਸਾਰੀਆਂ ਖੱਡਾਂ ਦਾ ਆਪਣੀ ਸਵਾਂ ਨਦੀ 'ਚ ਆਉਂਦਾ ਹੈ। ਇਹ ਰਸਤਾ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ ਵਿੱਚ ਰੁੜ ਗਿਆ ਹੈ । ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜੇ ਸਰਕਾਰ ਇਹ ਪੁਲ਼ ਨਹੀਂ ਬਣਾ ਸਕਦੀ ਤਾਂ ਘੱਟੋ ਘੱਟ ਇਸ ਆਰਜ਼ੀ ਰਸਤੇ ਨੂੰ ਹੀ ਪੱਕੇ ਤੌਰ ਉਤੇ ਠੀਕ ਕਰ ਦਿੱਤਾ ਜਾਵੇ। ਸਰਕਾਰ ਤੇ ਪ੍ਰਸ਼ਾਸਨ ਦੀ ਇਸ ਪੁਲ ਨੂੰ ਲੈ ਕੇ ਦੋਵਾਂ ਨੇ ਹੀ ਮੋਨ ਵਰਤ ਰੱਖੀ ਬੈਠੇ ਹਨ।


ਨੰਗਲ ਦੇ ਨਾਲ ਲੱਗਦੇ ਪਿੰਡ ਐਲਗਰਾਂ ਵਿੱਚ ਸਵਾਂ ਨਦੀ ਉਤੇ ਪੁਲ ਬਣਾਇਆ ਗਿਆ ਸੀ ਜਿਸ ਨਾਲ ਜਿੱਥੇ ਆਲੇ-ਦੁਆਲੇ ਦੇ 2 ਦਰਜਨ ਤੋਂ ਵੱਧ ਪਿੰਡਾਂ ਨੂੰ ਕਾਫੀ ਫਾਇਦਾ ਸੀ ਉਥੇ ਹੀ ਹਿਮਾਚਲ ਤੋਂ ਪੰਜਾਬ ਆਉਣ ਵਾਲੇ ਲੋਕ ਵੀ ਜ਼ਿਆਦਾਤਰ ਇਸੇ ਰਸਤੇ ਦਾ ਇਸਤੇਮਾਲ ਕਰਦੇ ਸਨ । ਲਗਭਗ ਇੱਕ ਕਿਲੋਮੀਟਰ ਲੰਬੇ ਇਸ ਪੁਲ ਦੀਆਂ ਸੈਂਟਰ ਦੀਆਂ ਸਲੈਬਾਂ ਦਾ ਆਪਸੀ ਗੈਪ ਵਧਣ ਕਰਕੇ ਇਸ ਪੁਲ ਦਾ ਡਿੱਗਣ ਦਾ ਖ਼ਤਰਾ ਸੀ। ਜਿਸ ਕਰਕੇ ਪ੍ਰਸ਼ਾਸਨ ਵੱਲੋਂ ਇਸ ਪੁਲ ਨੂੰ ਅਸੁਰੱਖਿਅਤ ਐਲਾਨ ਕੇ ਇਸ ਪੁਲ ਤੋਂ ਵੱਡੀ ਟ੍ਰੈਫਿਕ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ।


ਸੜਕੀ ਵਿਭਾਗ ਪ੍ਰਸ਼ਾਸਨ ਵੱਲੋਂ ਇਸ ਪੁਲ ਦਾ ਐਸਟੀਮੇਟ ਤਿਆਰ ਕਰ ਸਰਕਾਰ ਕੋਲ ਭੇਜਿਆ ਗਿਆ ਹੈ ਪਰ ਹਾਲੇ ਤੱਕ ਉਸਦਾ ਕੋਈ ਜਵਾਬ ਨਹੀਂ ਆਇਆ। ਸਰਕਾਰ ਤੇ ਪ੍ਰਸ਼ਾਸਨ ਦੀ ਇਸ ਪੁਲ ਨੂੰ ਲੈ ਕੇ ਦੋਵਾਂ ਨੇ ਹੀ ਮੋਨ ਵਰਤ ਰੱਖੀ ਬੈਠੇ ਹਨ। ਪਿੰਡ ਵਾਸੀ ਤੇ ਮੁਸੀਬਤ ਦਾ ਪਹਾੜ ਟੁੱਟ ਪਿਆ ਹੈ। ਕੋਈ ਵੀ ਪਿੰਡ ਵਾਸੀਆਂ ਦੀ ਬਾਂਹ ਫੜਨ ਲਈ ਤਿਆਰ ਨਹੀਂ ਹੈ।


ਇਸ ਕਰਕੇ ਪਿੰਡ ਵਾਸੀਆਂ ਦੇ ਸਮਾਜ ਸੇਵਕ ਸੰਸਥਾਵਾਂ ਵੱਲੋਂ ਸਵਾਂ ਨਦੀ ਉਤੇ ਆਰਜ਼ੀ ਪੁਲ ਬਣਾ ਕੇ ਵੱਡੀ ਆਵਾਜਾਈ ਨੂੰ ਬਹਾਲ ਕੀਤਾ ਗਿਆ ਪਰ ਪਿਛਲੇ ਦਿਨੀਂ ਹਿਮਾਚਲ ਵਿੱਚ ਹੋਈ ਭਾਰੀ ਬਰਸਾਤ ਕਰਕੇ ਇਹ ਆਰਜ਼ੀ ਪੁਲ ਵੀ ਪਾਣੀ ਦੀ ਤੇਜ਼ ਵਹਾਅ ਵਿੱਚ ਰੁੜ ਗਿਆ। ਪਿੰਡ ਵਾਸੀਆਂ ਨੂੰ ਫਿਰ ਮੁਸੀਬਤ ਖੜ੍ਹੀ ਹੋ ਗਈ ਤੇ ਆਵਾਜਾਈ ਪ੍ਰਭਾਵਿਤ ਹੋ ਗਈ।


ਪਿੰਡ ਵਾਸੀ ਲਗਭਗ 35 ਕਿਲੋਮੀਟਰ ਦਾ ਸਫਰ ਤੈਅ ਕਰਕੇ ਇਸ ਪੁਲ ਤੋਂ ਦੂਸਰੇ ਪਾਸੇ ਆਉਣ ਜਾਣ ਲਈ ਮਜਬੂਰ ਹੋ ਗਏ ਸਨ ਪਰ ਪਿੰਡ ਵਾਸੀਆਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਐਲਗਰਾਂ ਦੀ ਇਸ ਸਵਾਂ ਨਦੀ ਵਿੱਚ ਫਿਰ ਦੁਬਾਰਾ ਆਰਜ਼ੀ ਪੁਲ਼ ਬਣਾਇਆ ਗਿਆ ਤਾਂ ਜੋ ਇਸ ਪਿੰਡ ਦੇ ਨਾਲ ਦਰਜਨਾ ਪਿੰਡਾਂ ਦਾ ਆਉਣਾ-ਜਾਣਾ ਸੌਖੀ ਹੋ ਸਕੇ।


ਪਿੰਡ ਵਾਸੀਆਂ ਨੇ ਸਰਕਾਰਾਂ ਤੇ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾਈ ਹੈ ਕਿ ਜਦੋਂ ਤੱਕ ਪੁਲ਼ ਆਵਾਜਾਈ ਦੇ ਲਾਈਕ ਨਹੀਂ ਹੋ ਜਾਂਦਾ ਉਦੋਂ ਤੱਕ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਇਸ ਆਰਜ਼ੀ ਪੁਲ ਹੀ ਸਹੀ ਢੰਗ ਨਾਲ ਤੇ ਮਜ਼ਬੂਤੀ ਨਾਲ ਬਣਾ ਦਿੱਤਾ ਜਾਵੇ ਜੋ ਕਿ ਇਸ ਬਰਸਾਤ ਦਾ ਸਾਹਮਣਾ ਕਰ ਸਕੇ ਤੇ ਇਸ ਆਰਜ਼ੀ ਪੁਲ਼ ਤੋਂ ਵੱਡੀ ਟ੍ਰੈਫਿਕ ਆਸਾਨੀ ਨਾਲ ਆ ਜਾ ਸਕੇ। ਜਿਸ ਨਾਲ ਪਿੰਡ ਵਾਸੀਆਂ, ਸਕੂਲ,  ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਤੇ ਨੌਕਰੀ ਕਰਨ ਵਾਲੇ ਲੋਕਾਂ ਦੀ ਖੱਜਲ ਖੁਆਰੀ ਖਤਮ ਹੋ ਸਕੇ।


ਇਹ ਵੀ ਪੜ੍ਹੋ : Punjab Weather Update: ਮਾਨਸੂਨ ਦੀ ਰਫ਼ਤਾਰ ਪਈ ਮੱਠੀ! ਪੰਜਾਬ 'ਚ ਅੱਜ ਛਾਏ ਰਹਿਣਗੇ ਬੱਦਲ