Fazilka News: ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਆਲਮਸ਼ਾਹ ਦੀ ਰਹਿਣ ਵਾਲੀ ਅਮਾਨਤ ਕੰਬੋਜ (16 ਸਾਲ) ਨੇ ਅਜਿਹਾ ਕੁੱਝ ਦਰ ਦਿਖਾਇਆ ਹੈ। ਜਿਸ ਨੂੰ ਦੇਖ ਕੇ ਨਾ ਸਿਰਫ ਫਾਜ਼ਿਲਕਾ ਸਗੋਂ ਪੂਰੇ ਪੰਜਾਬ ਅਤੇ ਦੇਸ਼ ਮਾਣ ਮਹਿਸੂਸ ਕਰ ਰਹੇ ਹਨ। ਫਾਜ਼ਿਲਕਾ ਦੀ ਅਮਾਨਤ ਨੇ ਡਿਸਕਸ ਥਰੋਅ 'ਚ ਏਸ਼ੀਅਨ ਐਥਲੈਟਿਕ ਅੰਡਰ-20 ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਹਾਸਲ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ।


COMMERCIAL BREAK
SCROLL TO CONTINUE READING

ਜਿਸ ਤੋਂ ਬਾਅਦ ਉਹ ਅਮਰੀਕਾ 'ਚ ਹੋਣ ਵਾਲੀ ਡਿਸਕਸ ਥਰੋਅ ਦੀ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਹਿੱਸਾ ਲਵੇਗੀ। 2016 ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀ ਹੁਣ ਤੱਕ ਦੀ ਇਕਲੌਤੀ ਕੁੜੀ ਹੈ, ਜੋ ਭਾਰਤ ਲਈ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਵੇਗੀ। ਜਿੱਤ ਤੋਂ ਬਾਅਦ ਅਮਾਨਤ ਕੰਬੋਜ ਪਿੰਡ ਆਲਮਸ਼ਾਹ ਪਹੁੰਚੀ ਜਿੱਥੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਸਨੇ ਦੱਸਿਆ ਕਿ ਉਹ ਏਸ਼ੀਅਨ ਅੰਡਰ-20 ਅਥਲੈਟਿਕ ਚੈਂਪੀਅਨਸ਼ਿਪ ਵਿੱਚ ਡਿਸਕਸ ਥਰੋਅ ਮੁਕਾਬਲੇ ਵਿੱਚ ਭਾਰਤ ਲਈ ਖੇਡਣ ਵਾਲੀ ਪੰਜਾਬ ਦੀ ਇਕਲੌਤੀ ਲੜਕੀ ਸੀ।


ਦੁਬਈ 'ਚ ਹੋਈ ਇਸ ਚੈਂਪੀਅਨਸ਼ਿਪ 'ਚ ਭਾਰਤ ਨੇ ਸਿਲਵਰ ਮੈਡਲ ਹਾਸਿਲ ਕੀਤਾ। ਉਹ ਅਗਸਤ ਵਿੱਚ ਅਮਰੀਕਾ ਵਿੱਚ ਹੋਣ ਵਾਲੀ ਵਿਸ਼ਵ ਅਥਲੈਟਿਕ ਅੰਡਰ 20 ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਚੁੱਕੀ ਹੈ, ਉਹ ਹੁਣ ਤੱਕ ਇਸ ਚੈਂਪੀਅਨਸ਼ਿਪ ਵਿੱਚ ਡਿਸਕਸ ਥਰੋਅ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਭਾਰਤ ਦੀ ਇਕਲੌਤੀ ਲੜਕੀ ਹੈ।


ਦੂਜੇ ਪਾਸੇ ਅਮਾਨਤ ਕੰਬੋਜ ਦੇ ਪਿਤਾ ਹਾਕਮ ਚੰਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ ਜਿਸ ਨੇ ਨਾ ਸਿਰਫ ਆਪਣੇ ਇਲਾਕੇ ਦਾ ਸਗੋਂ ਫਾਜ਼ਿਲਕਾ ਜਾਂ ਪੰਜਾਬ ਅਤੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਕ ਪੁੱਤਰ ਵੀ ਹੈ ਜੋ ਇਸ ਸਮੇਂ 12 ਸਾਲ ਦਾ ਹੈ, ਜੋ ਜੈਵਲਿਨ ਥ੍ਰੋਅ ਸੁੱਟ ਦਾ ਹੈ।


ਦੂਜੇ ਪਾਸੇ ਸਥਾਨਕ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਪੂਜਾ ਲੂਥਰਾ ਸਚਦੇਵਾ ਅਤੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਅਮਾਨਤ ਕੰਬੋਜ ਦੇ ਘਰ ਪਹੁੰਚ ਗਏ ਹਨ, ਜਿਨ੍ਹਾਂ ਨੇ ਅਮਾਨਤ ਕੰਬੋਜ ਨੂੰ ਇਹ ਉਪਲਬਧੀ ਹਾਸਲ ਕਰਨ 'ਤੇ ਵਧਾਈ ਦਿੱਤੀ ਹੈ।