ਭਰਤ ਸ਼ਰਮਾ/ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਮੇਸ਼ਾ ਹੀ ਕਿਸਾਨਾਂ ਦੇ ਲਈ ਨਵੀਂ ਨਵੀਂਆਂ ਕਾਢਾਂ ਕੱਢੀਆਂ ਜਾਂਦੀਆਂ ਨੇ ਅਤੇ ਇਸੇ ਦੇ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਾਲਜ ਆਫ ਐਗਰੀਕਲਚਰ ਇੰਜਨੀਅਰਿੰਗ ਬੈਚ ਦੇ 2019 ਦੇ ਵਿਦਿਆਰਥੀਆਂ ਵੱਲੋਂ ਪਹਿਲੀ ਵਾਰ ਪਿਆਜ਼ ਦੀ ਹਾਰਵੈਸਟਿੰਗ ਯਾਨੀ ਪਿਆਜ ਕੱਢਣ ਵਾਲੀ ਮਸ਼ੀਨ ਬਣਾਈ ਹੈ ਇਸ ਨੂੰ ਪਿਆਜ਼ ਹਾਰਵੈਸਟਰ ਦਾ ਨਾਮ ਵੀ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

 


ਇਸ ਮਸ਼ੀਨ 'ਤੇ ਲਗਪਗ 1.80 ਲੱਖ ਰੁਪਏ ਦੀ ਲਾਗਤ ਆਈ ਹੈ ਕਿ ਇਹ ਇਕ ਘੰਟੇ ਦੇ ਵਿਚ ਮਹਿਜ਼ ਇਕ ਲਿਟਰ ਤੋਂ ਵੀ ਘੱਟ ਤੇਲ ਪੀਂਦੀ ਹੈ। ਕਾਲਜ ਦੇ 25 ਵਿਦਿਆਰਥੀਆਂ ਨੇ ਇੱਕ ਟੀਮ ਵਰਕ ਦੇ ਇਸ ਮਸ਼ੀਨ ਨੂੰ ਪੂਰੀ ਤਰ੍ਹਾਂ ਖੁਦ ਹੀ ਤਿਆਰ ਕੀਤਾ ਹੈ। ਪਿਆਜ਼ ਹਾਰਵੈਸਟਿੰਗ ਮਸ਼ੀਨ ਦੀਆਂ ਕਈ ਖੂਬੀਆਂ ਨੇ ਇਸ ਵਿਚ ਸੈਂਸਰ ਲੱਗੇ ਹੋਏ ਨੇ ਜਿਸ ਦੇ ਤਹਿਤ ਕਿਸਾਨ ਨੂੰ ਪਤਾ ਲੱਗ ਜਾਵੇਗਾ ਕਿ ਪਿਆਜ ਕਿੰਨੀ ਧਰਤੀ ਦੇ ਹੇਠਾਂ ਹੈ ਇਸ ਨਾਲ ਪਿਆਜ਼ ਦੀ ਫਸਲ ਕੱਟਣ ਸਮੇਂ ਉਨ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਸ ਦੇ ਵਿੱਚ ਲੱਗੇ ਹੋਏ ਪਲੇਟ ਅਤਿ ਆਧੁਨਿਕ ਨੇ ਜਿਨ੍ਹਾਂ ਤੇ ਖੇਤਰ ਨੂੰ ਘਟਾਇਆ ਅਤੇ ਵਧਾਇਆ ਵੀ ਜਾ ਸਕਦਾ ਹੈ।


 


ਮਸ਼ੀਨ ਤਿਆਰ ਕਰਨ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਨੂੰ ਖੇਤਾਂ ਵਿਚ ਚਲਾਉਣਾ ਵੀ ਕਾਫ਼ੀ ਆਸਾਨ ਹੈ ਇਹ ਤੇਲ ਵੀ ਨਾ ਮਾਤਰ ਹੀ ਪੀਂਦੀ ਹੈ। ਇਕ ਘੰਟੇ ਵਿਚ ਇਕ ਲਿਟਰ ਤੋਂ ਵੀ ਘੱਟ ਡੀਜ਼ਲ ਦੀ ਖਪਤ ਹੁੰਦੀ ਹੈ 8 ਹੌਰਸ ਪਾਵਰ ਦਾ ਇਸ ਵਿੱਚ ਇੰਜਣ ਲਗਾਇਆ ਗਿਆ ਹੈ ਅਤੇ ਇਸ ਮਸ਼ੀਨ ਵਿੱਚ ਅੱਗੇ ਕੰਬਾਈਨ ਵਾਲੇ ਟਾਇਰ ਲੱਗੇ ਨੇ ਇਹ ਫ਼ਸਲ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਾਹਰ ਕੱਢਦੀ ਹੈ ਅਤੇ ਇਸ ਦੀ ਲਾਗਤ ਵੀ ਕਾਫੀ ਘੱਟ ਹੈ।