Amritpal Singh selfie news: ਹੱਥਾਂ `ਚ ਕੋਲ੍ਡ ਡਰਿੰਕ ਫੜ੍ਹ ਸੈਲਫੀ ਲੈਂਦਾ ਨਜ਼ਰ ਆਇਆ ਅੰਮ੍ਰਿਤਪਾਲ ਸਿੰਘ
ਦੱਸ ਦਈਏ ਕਿ `ਭਗੌੜੇ` ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬੀਤੇ ਦਿਨੀਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਸੀ ਕਿ ਪੁਲਿਸ ਮੁਤਾਬਕ ਉਸਦੀ ਆਖਰੀ ਲੋਕੇਸ਼ਨ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਵਿੱਚ ਪਾਈ ਗਈ।
Amritpal Singh latest selfie and location news: ਜਿੱਥੇ ਪੰਜਾਬ ਪੁਲਿਸ (Punjab Police) ਵੱਲੋਂ 'ਵਾਰਿਸ ਪੰਜਾਬ ਦੇ' ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਪਪਲਪ੍ਰੀਤ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਦੀ ਇੱਕ ਨਵੀਂ ਤਸਵੀਰ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਤਸਵੀਰ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਨੂੰ ਹੱਥਾਂ 'ਚ ਕੋਲ੍ਡ ਡਰਿੰਕ ਫੜ੍ਹ ਕੇ ਸੈਲਫੀ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਹਾਲਾਂਕਿ ਅਜੇ ਤੱਕ ਪੰਜਾਬ ਪੁਲਿਸ ਵੱਲੋਂ, ਇਸ ਖ਼ਬਰ ਦੇ ਫਾਈਲ ਹੁੰਦੇ ਤੱਕ, ਇਸ ਤਸਵੀਰ ਸੰਬੰਧੀ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਗਿਆ ਹੈ।
ਜੇਕਰ ਇਹ ਤਸਵੀਰ ਫੇਕ ਨਹੀਂ ਹੈ ਤਾਂ ਇਸ ਤਸਵੀਰ ਵਿੱਚ ਪੰਜਾਬ ਪੁਲਿਸ ਦੀ ਨਾਕਾਮੀ ਸਾਫ਼ ਵੇਖੀ ਜਾ ਸਕਦੀ ਹੈ। ਪੰਜਾਬ ਪੁਲਿਸ ਦਾ ਅਲਰਟ, ਲੁੱਕ ਆਊਟ ਨੋਟਿਸ, ਇੱਕ ਤਰਫ ਤੇ ਇਹ ਇੱਕ ਸੈਲਫੀ ਇੱਕ ਤਰਫ।
ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ, ਜਿਸਨੂੰ ਪੰਜਾਬ ਪੁਲਿਸ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ, ਉਸਦੀ ਤੇ ਪਾਪਲਪ੍ਰੀਤ ਪ੍ਰੀਤ ਸਿੰਘ ਦੀ ਇਹ ਸੈਲਫੀ ਭੱਜਣ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab News: ਕਿਸਾਨਾਂ ਲਈ ਵੱਡੀ ਰਾਹਤ; ਫਸਲੀ ਨੁਕਸਾਨ ਲਈ ਮੁਆਵਜ਼ੇ ਵਿੱਚ 25% ਦਾ ਵਾਧਾ!
ਦੱਸ ਦਈਏ ਕਿ 'ਭਗੌੜੇ' ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬੀਤੇ ਦਿਨੀਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਸੀ ਕਿ ਪੁਲਿਸ ਮੁਤਾਬਕ ਉਸਦੀ ਆਖਰੀ ਲੋਕੇਸ਼ਨ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਵਿੱਚ ਪਾਈ ਗਈ ਅਤੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੇਪਾਲ ਸਰਹਦ ਦੇ ਬਹੁਤ ਨੇੜੇ ਹੈ।
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਦੌਰਾਨ ਕੁਝ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ 'ਵਾਰਿਸ ਪੰਜਾਬ ਦੇ' ਦਾ ਮੁਖੀ ਨੇਪਾਲ ਭੱਜਣ ਦੀ ਫ਼ਿਰਾਕ 'ਚ ਹੈ।
ਇਹ ਵੀ ਪੜ੍ਹੋ: Amritpal Singh Latest Updates: ਕੀ ਅੰਮ੍ਰਿਤਪਾਲ ਸਿੰਘ ਨੇਪਾਲ ਜਾਂ ਪਾਕਿਸਤਾਨ ਦੇ ਰਸਤੇ ਵੀ ਭੱਜ ਸਕਦਾ ਹੈ ਥਾਈਲੈਂਡ?
For more news apart from Amritpal Singh's latest selfie and his location, stay tuned to Zee PHH)