Amritpal Singh Latest Updates: ਪੁਲਿਸ ਦਾ ਅੰਦਾਜ਼ਾ ਹੈ ਕਿ ਅੰਮ੍ਰਿਤਪਾਲ ਨੇਪਾਲ ਜਾਂ ਪਾਕਿਸਤਾਨ ਦੇ ਰਸਤੇ ਥਾਈਲੈਂਡ ਭੱਜਣਾ ਚਾਹੁੰਦਾ ਹੈ। ਪੁਲਿਸ ਥਾਈਲੈਂਡ ਕਨੈਕਸ਼ਨ ਦੇ ਪਿੱਛੇ ਦੋ ਵੱਡੇ ਕਾਰਨ ਦੇਖ ਰਹੀ ਹੈ। ਕਿਉਂਕਿ ਅੰਮ੍ਰਿਤਪਾਲ ਲਈ ਪੈਸੇ ਦਾ ਪ੍ਰਬੰਧ ਕਰਨ ਵਾਲੇ ਦਲਜੀਤ ਕਲਸੀ ਦੇ ਵੀ ਥਾਈਲੈਂਡ ਵਿੱਚ ਸੰਪਰਕ ਹਨ ਅਤੇ ਅਵਤਾਰ ਸਿੰਘ ਖੰਡਾ ਦੀਆਂ ਵੀ ਥਾਈਲੈਂਡ ਵਿੱਚ ਜੜ੍ਹਾਂ ਮਜ਼ਬੂਤ ਹਨ।
Trending Photos
Amritpal Singh Latest Updates: ਭਗੌੜੇ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਹੁਣ ਨੇਪਾਲ ਵੀ ਪਹੁੰਚ ਗਈ ਹੈ। ਪੰਜਾਬ ਪੁਲਿਸ ਨੂੰ ਦਿੱਲੀ ਪੁਲਿਸ ਅਤੇ ਸੈਂਟਰਲ ਇੰਟੈਲੀਜੈਂਸ ਵਿੰਗ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੇ ਥਾਈਲੈਂਡ ਕਨੈਕਸ਼ਨ ਹੋਣ ਦੀ ਗੱਲ ਵੀ ਪਤਾ ਲੱਗੀ ਹੈ ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦਰਅਸਲ, ਦੁਬਈ ਵਿੱਚ ਰਹਿੰਦਿਆਂ ਅੰਮ੍ਰਿਤਪਾਲ ਸਿੰਘ (Amritpal Singh)ਕਈ ਵਾਰ ਥਾਈਲੈਂਡ ਜਾ ਚੁੱਕਾ ਸੀ। ਪੁਲਿਸ ਦਾ ਅੰਦਾਜ਼ਾ ਹੈ ਕਿ ਅੰਮ੍ਰਿਤਪਾਲ ਨੇਪਾਲ ਜਾਂ ਪਾਕਿਸਤਾਨ ਦੇ ਰਸਤੇ ਥਾਈਲੈਂਡ ਭੱਜਣਾ ਚਾਹੁੰਦਾ ਹੈ। ਪੁਲਿਸ ਥਾਈਲੈਂਡ ਕਨੈਕਸ਼ਨ ਦੇ ਪਿੱਛੇ ਦੋ ਵੱਡੇ ਕਾਰਨ ਦੇਖ ਰਹੀ ਹੈ। ਕਿਉਂਕਿ ਅੰਮ੍ਰਿਤਪਾਲ ਲਈ ਪੈਸੇ ਦਾ ਪ੍ਰਬੰਧ ਕਰਨ ਵਾਲੇ ਦਲਜੀਤ ਕਲਸੀ ਦੇ ਵੀ ਥਾਈਲੈਂਡ ਵਿੱਚ ਸੰਪਰਕ ਹਨ ਅਤੇ ਅਵਤਾਰ ਸਿੰਘ ਖੰਡਾ ਦੀਆਂ ਵੀ ਥਾਈਲੈਂਡ ਵਿੱਚ ਜੜ੍ਹਾਂ ਮਜ਼ਬੂਤ ਹਨ।
ਇਸ ਦੇ ਨਾਲ ਇਹ ਵੀ ਖੁਲਾਸਾ ਹੋਇਆ ਹੈ ਕਿ ਅੰਮ੍ਰਿਤਪਾਲ (Amritpal Singh)ਥਾਈਲੈਂਡ ਨੂੰ ਆਪਣਾ ਪਸੰਦੀਦਾ ਟਿਕਾਣਾ ਮੰਨਦਾ ਹੈ। ਏਜੰਸੀਆਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਥਾਈਲੈਂਡ ਵਿੱਚ ਅੰਮ੍ਰਿਤਪਾਲ ਦੇ ਕੰਨੈਕਸ਼ਨ ਅਵਤਾਰ ਖੰਡਾ ਅਤੇ ਕਲਸੀ ਨੇ ਬਣਾਏ ਸਨ। ਇਹ ਵੀ ਪਤਾ ਲੱਗਾ ਹੈ ਕਿ ਦਲਜੀਤ ਕਲਸੀ ਪਿਛਲੇ 13 ਸਾਲਾਂ ਵਿੱਚ 18 ਵਾਰ ਥਾਈਲੈਂਡ ਆਇਆ ਸੀ ਅਤੇ ਇਹ ਵੀ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਦੀ ਥਾਈਲੈਂਡ ਵਿੱਚ ਇੱਕ ਮਹਿਲਾ ਦੋਸਤ ਵੀ ਹੈ। ਅੰਮ੍ਰਿਤਪਾਲ ਦਲਜੀਤ, ਅਤੇ ਖੰਡਾ ਦੇ ਕੁਨੈਕਸ਼ਨ ਨਾਲ ਆਸਾਨੀ ਨਾਲ ਲੁਕ-ਛਿਪ ਕੇ ਉੱਥੇ ਜਾ ਕੇ ਵਸ ਸਕਦਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਜੈਕਲੀਨ ਤੇ ਸੋਨੂੰ ਸੂਦ: ਫਿਲਮ ‘ਫਤਿਹ’ ਦੀ ਸ਼ੂਟਿੰਗ ਹੁਣ ਹੋਵੇਗੀ ਸ਼ੁਰੂ
ਸੂਤਰਾਂ ਅਨੁਸਾਰ ਇਸ ਗੱਲ ਦਾ ਖੁਲਾਸਾ ਸੂਬੇ ਦੇ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤੇ ਅੰਮ੍ਰਿਤਪਾਲ ਦੀ ਜਥੇਬੰਦੀ ਦੇ ਵਰਕਰਾਂ ਨੇ ਪੁੱਛਗਿੱਛ ਦੌਰਾਨ ਕੀਤਾ ਹੈ। ਦੂਜੇ ਪਾਸੇ ਖੁਫੀਆ ਏਜੰਸੀਆਂ ਨੇ ਇਹ ਵੀ ਖਬਰ ਦਿੱਤੀ ਹੈ ਕਿ ਅੰਮ੍ਰਿਤਪਾਲ ਨੇਪਾਲ, ਪਾਕਿਸਤਾਨ ਜਾਂ ਥਾਈਲੈਂਡ ਭੱਜ ਸਕਦਾ ਹੈ। ਸੁਰੱਖਿਆ ਏਜੰਸੀਆਂ ਨੇ ਵੱਖ-ਵੱਖ ਸਬਿਆਂ ਵਿੱਚ ਪੁਲਿਸ ਬਲਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ। ਜ਼ਿਆਦਾਤਰ ਪੁਲਿਸ ਬਲ ਨੇਪਾਲ ਸਰਹੱਦ ਦੇ ਆਲੇ-ਦੁਆਲੇ ਤਾਇਨਾਤ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਕਈ ਵਾਰ ਥਾਈਲੈਂਡ ਜਾ ਚੁੱਕਾ ਹੈ। ਥਾਈਲੈਂਡ ਵਿੱਚ ਅੰਮ੍ਰਿਤਪਾਲ ਜਿਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਹੈ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਏਜੰਸੀਆਂ ਨੇ ਥਾਈਲੈਂਡ ਵਿਚ ਅੰਮ੍ਰਿਤਪਾਲ ਦੇ ਕੁਝ ਮਹਿਲਾ ਅਤੇ ਪੁਰਸ਼ ਦੋਸਤਾਂ ਦਾ ਵੀ ਪਤਾ ਲਗਾਇਆ ਹੈ। ਅੰਮ੍ਰਿਤਪਾਲ ਉਸ ਨਾਲ ਸੋਸ਼ਲ ਮੀਡੀਆ 'ਤੇ ਗੱਲਬਾਤ ਕਰਦਾ ਸੀ। ਅੰਮ੍ਰਿਤਪਾਲ ਵਾਰ-ਵਾਰ ਥਾਈਲੈਂਡ ਕਿਉਂ ਜਾ ਰਿਹਾ ਹੈ? ਇਸ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਪਾਲ ਨੇ ਦਿੱਲੀ ਸਮੇਤ ਕਈ ਥਾਵਾਂ 'ਤੇ ਇੰਟਰਨੈੱਟ ਕਾਲ ਕੀਤੀ ਸੀ। ਅੰਮ੍ਰਿਤਪਾਲ ਸਿੰਘ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਬਲਜੀਤ ਕੌਰ ਅਤੇ ਬਲਵੀਰ ਕੌਰ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਅੰਮ੍ਰਿਤਪਾਲ ਨੇ ਉਨ੍ਹਾਂ ਦੇ ਫੋਨ ਦੀ ਵਰਤੋਂ ਕਰਕੇ ਦਿੱਲੀ ਸਮੇਤ ਕਈ ਥਾਵਾਂ ’ਤੇ ਇੰਟਰਨੈੱਟ ਕਾਲਾਂ ਕੀਤੀਆਂ ਸਨ। ਇਸ ਸੂਚਨਾ ਦੇ ਆਧਾਰ 'ਤੇ ਪੰਜਾਬ ਪੁਲਿਸ ਦੀਆਂ ਟੀਮਾਂ ਦਿੱਲੀ ਪਹੁੰਚ ਗਈਆਂ ਹਨ।
(ਅਮਿਤ ਭਾਰਦਵਾਜ ਦੀ ਰਿਪੋਰਟ)