ਭਾਰਤੀ ਨਾਗਰਿਕਤਾ ਨੂੰ ਲੈ ਕੇ ਅਮ੍ਰਿਤਪਾਲ ਸਿੰਘ ਦਾ ਬਿਆਨ, ਕਿਹਾ `ਮੈਂ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਨਹੀਂ ਸਮਝਦਾ`
ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਵਿਰੁੱਧ ਉਨ੍ਹਾਂ ਦੀਆਂ ਟਿੱਪਣੀਆਂ ਕੇਂਦਰੀ ਗ੍ਰਹਿ ਮੰਤਰੀ ਲਈ “ਖ਼ਤਰਾ” ਨਹੀਂ ਸਨ, ਸਗੋਂ ਉਸਦੇ ਲਈ ਖ਼ਤਰਾ ਸਨ।
Amritpal Singh statement on India passport and India citizenship news: 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਸ਼ਨੀਵਾਰ ਨੂੰ ਪਾਸਪੋਰਟ ਨੂੰ ਸਿਰਫ਼ 'ਯਾਤਰਾ ਦਸਤਾਵੇਜ਼' ਕਰਾਰ ਦਿੰਦਿਆਂ ਕਿਹਾ ਗਿਆ ਕਿ ਉਹ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਨਹੀਂ ਸਮਝਦਾ। ਉਸਨੇ ਇਹ ਵੀ ਕਿਹਾ ਕਿ ਇਸ ਨਾਲ ਉਹ ਭਾਰਤੀ ਨਹੀਂ ਬਣ ਜਾਂਦਾ।
ਨਿਊਜ਼ ਏਜੇਂਸੀ ANI ਨਾਲ ਗੱਲ ਕਰਦਿਆਂ, ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਵਿਰੁੱਧ ਉਨ੍ਹਾਂ ਦੀਆਂ ਟਿੱਪਣੀਆਂ ਕੇਂਦਰੀ ਗ੍ਰਹਿ ਮੰਤਰੀ ਲਈ “ਖ਼ਤਰਾ” ਨਹੀਂ ਸਨ, ਸਗੋਂ ਉਸਦੇ ਲਈ ਖ਼ਤਰਾ ਸਨ।
"ਅਮਿਤ ਸ਼ਾਹ ਨੇ ਕਿਹਾ ਸੀ ਕਿ ਉਹ ਖਾਲਿਸਤਾਨ ਦੀ ਲਹਿਰ ਨੂੰ ਉੱਠਣ ਨਹੀਂ ਦੇਣਗੇ। ਮੈਂ ਕਿਹਾ ਸੀ ਕਿ ਅਜਿਹਾ ਇੰਦਰਾ ਗਾਂਧੀ ਨੇ ਕੀਤਾ ਸੀ ਅਤੇ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਨਤੀਜੇ ਭੁਗਤਣੇ ਪੈਣਗੇ। ਜੇਕਰ ਗ੍ਰਹਿ ਮੰਤਰੀ 'ਹਿੰਦੂ ਰਾਸ਼ਟਰ' ਦੀ ਮੰਗ ਕਰ ਲੋਕਾਂ ਨੂੰ ਵੀ ਅਜਿਹਾ ਹੀ ਕਹਿਣ, ਫਿਰ ਮੈਂ ਦੇਖਾਂਗਾ ਕਿ ਕੀ ਉਹ ਗ੍ਰਹਿ ਮੰਤਰੀ ਕਿਵੇਂ ਬਣੇ ਰਹਿੰਦੇ ਹਨ,” ਅਮ੍ਰਿਤਪਾਲ ਨੇ ਕਿਹਾ।
ਅਮ੍ਰਿਤਪਾਲ ਸਿੰਘ ਦੀ ਇਹ ਟਿੱਪਣੀ ਉਸਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਜਨਾਲਾ ਪੁਲਿਸ ਨਾਲ ਕਥਿਤ ਤੌਰ 'ਤੇ ਝੜਪ ਤੋਂ ਬਾਅਦ ਆਈ ਸੀ।
ANI ਨਾਲ ਇੱਕ ਇੰਟਰਵਿਊ ਵਿੱਚ, ਅੰਮ੍ਰਿਤਪਾਲ ਨੇ ਖਾੜਕੂਵਾਦ ਨੂੰ "ਬਹੁਤ ਹੀ ਕੁਦਰਤੀ ਵਰਤਾਰਾ" ਕਰਾਰ ਦਿੱਤਾ ਅਤੇ ਕਿਹਾ ਕਿ ਜੇਕਰ ਪੁਲਿਸ ਉਨ੍ਹਾਂ ਦੇ ਅਹਿੰਸਕ ਪ੍ਰਦਰਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਹਿੰਸਾ ਉਸਦੇ ਕੰਟਰੋਲ ਵਿੱਚ ਨਹੀਂ ਰਹੇਗੀ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ 'ਤੇ ਭੜਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕਿਹਾ "ਪੰਜਾਬ ਤੇ ਪੰਜਾਬੀਅਤ ਦੇ 'ਵਾਰਿਸ' ਅਖਵਾਉਣ ਦੇ ਕਾਬਿਲ ਨਹੀਂ"
"ਖਾੜਕੂਵਾਦ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸਨੂੰ ਮੈਂ ਸ਼ੁਰੂ ਕਰ ਸਕਦਾ ਹਾਂ। ਕੋਈ ਵੀ ਖਾੜਕੂਵਾਦ ਨੂੰ ਸ਼ੁਰੂ ਜਾਂ ਖ਼ਤਮ ਨਹੀਂ ਕਰ ਸਕਦਾ ਹੈ। ਖਾੜਕੂਵਾਦ ਇੱਕ ਬਹੁਤ ਕੁਦਰਤੀ ਵਰਤਾਰਾ ਹੈ। ਕੀ ਖਾੜਕੂਵਾਦ ਸ਼ੁਰੂ ਕਰਨਾ ਇੱਕ ਰਚਨਾਤਮਕ ਚੀਜ਼ ਹੈ?" ਅਮ੍ਰਿਤਪਾਲ ਨੇ ਕਿਹਾ।
ਉਸਨੇ ਇਹ ਵੀ ਕਿਹਾ ਕਿ "ਮੈਂ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਨਹੀਂ ਮੰਨਦਾ। ਮੇਰੇ ਕੋਲ ਸਿਰਫ਼ ਇੱਕ ਪਾਸਪੋਰਟ ਹੈ, ਜੋ ਮੈਨੂੰ ਭਾਰਤੀ ਨਹੀਂ ਬਣਾਉਂਦਾ। ਇਹ ਇੱਕ ਯਾਤਰਾ ਲਈ ਦਸਤਾਵੇਜ਼ ਹੈ।"
ਇਹ ਵੀ ਪੜ੍ਹੋ: Mohali news: ਮੁਹਾਲੀ 'ਚ ਉਂਗਲਾਂ ਵੱਢਣ ਵਾਲਿਆਂ ਦੇ ਖਿਲਾਫ CIA ਸਟਾਫ ਨੇ ਕੀਤੀ ਵੱਡੀ ਕਾਰਵਾਈ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
(For more news apart from Amritpal Singh's statement on India passport and India citizenship, stay tuned to Zee PHH)