Mohali news: ਮੁਹਾਲੀ 'ਚ ਉਂਗਲਾਂ ਵੱਢਣ ਵਾਲਿਆਂ ਦੇ ਖਿਲਾਫ CIA ਸਟਾਫ ਨੇ ਕੀਤੀ ਵੱਡੀ ਕਾਰਵਾਈ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Advertisement
Article Detail0/zeephh/zeephh1587076

Mohali news: ਮੁਹਾਲੀ 'ਚ ਉਂਗਲਾਂ ਵੱਢਣ ਵਾਲਿਆਂ ਦੇ ਖਿਲਾਫ CIA ਸਟਾਫ ਨੇ ਕੀਤੀ ਵੱਡੀ ਕਾਰਵਾਈ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਇਸ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਐਕਸ਼ਨ ਲੈਂਦੀਆਂ ਕਾਰਵਾਈ ਕੀਤੀ ਅਤੇ ਐਨਕਾਊਂਟਰ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 

Mohali news: ਮੁਹਾਲੀ 'ਚ ਉਂਗਲਾਂ ਵੱਢਣ ਵਾਲਿਆਂ ਦੇ ਖਿਲਾਫ CIA ਸਟਾਫ ਨੇ ਕੀਤੀ ਵੱਡੀ ਕਾਰਵਾਈ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Mohali Police Encounter with Gangsters Who Cut Man's Fingers news: ਬੀਤੇ ਦਿਨੀਂ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਜਿੱਥੇ ਕੁਝ ਲੋਕਾਂ ਨੇ ਇੱਕ ਨੌਜਵਾਨ ਦੀਆਂ ਉਂਗਲਾਂ ਵੱਢ ਦਿੱਤੀਆਂ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਮਾਮਲੇ 'ਚ ਤੁਰੰਤ ਪ੍ਰਭਾਵ ਨਾਲ ਐਕਸ਼ਨ ਲੈਂਦੀਆਂ ਮੁਹਾਲੀ ਦੇ CIA ਸਟਾਫ ਵੱਲੋਂ ਕਾਰਵਾਈ ਕੀਤੀ ਗਈ।  

ਦੱਸ ਦਈਏ ਕਿ ਪੀੜਤ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਹੈ। ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕੁਝ ਲੋਕਾਂ ਨੇ ਇੱਕ ਨੌਜਵਾਨ ਦੀਆਂ ਉਂਗਲਾਂ ਵੱਢ ਦਿੱਤੀਆਂ ਸਨ। ਮੁਹਾਲੀ ਪੁਲਿਸ ਵੱਲੋਂ ਇਸ ਸਬੰਧੀ IPC ਦੀਆਂ ਧਾਰਾਵਾਂ 326, 365 , 34 IPC 25/54/59 ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। 

ਇਸ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਐਕਸ਼ਨ ਲੈਂਦੀਆਂ ਕਾਰਵਾਈ ਕੀਤੀ ਅਤੇ ਐਨਕਾਊਂਟਰ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੱਸਣਯੋਗ ਹੈ ਕਿ ਹਰਦੀਪ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਨੂੰ ਗੌਰਵ ਉਰਫ ਗੌਰੀ ਅਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਕੇ ਉਸਦੀਆਂ ਉਗਲਾਂ ਦਾਤ ਨਾਲ ਵੱਡ ਦਿੱਤੀਆਂ ਗਈਆਂ ਸਨ।

ਇਸ ਦੌਰਾਨ 25 ਫਰਵਰੀ ਨੂੰ ਕਰੀਬ ਸ਼ਾਮ 4:00 ਵਜੇ ਪੁਲਿਸ ਅਤੇ ਮੁਲਜ਼ਮਾਂ, ਜੋ ਕਿ ਭੂਪੀ ਰਾਣਾ ਗੈਂਗ ਨਾਲ ਸੰਬੰਧ ਰੱਖਦੇ ਹਨ, ਉਂਨ੍ਹਾ ਵਿਚਕਾਰ ਅੰਬਾਲਾ ਸ਼ੰਭੂ ਟੋਲ ਪਲਾਜ਼ਾ ਵਿਖੇ ਮੁਕਾਬਲਾ ਹੋਇਆ, ਜਿਸ ਵਿੱਚ ਗੈਂਗਸਟਰ ਗੌਰਵ ਉਰਫ ਗੌਰੀ ਵਾਸੀ ਮੁਹਾਲੀ ਅਤੇ ਤਰੁਨ ਵਾਸੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ। 

ਇਹ ਵੀ ਪੜ੍ਹੋ: Bank Holidays in March 2023: ਮਾਰਚ ਵਿੱਚ ਹੋਲੀ ਸਣੇ 12 ਦਿਨਾਂ ਲਈ ਬੰਦ ਰਹਿਣਗੇ ਬੈਂਕ 

ਜ਼ਿਕਰਯੋਗ ਹੈ ਕਿ ਮੁਠਭੇੜ 'ਚ ਗੈਂਗਸਟਰ ਗੌਰਵ ਉਰਫ ਗੌਰੀ ਦੇ ਲੱਤ 'ਤੇ ਗੋਲੀ ਲੱਗੀ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਗੈਂਗਸਟਰ ਭੂਪੀ ਰਾਣਾ ਗਰੁਪ ਦੇ ਮੁੱਖ ਸ਼ੂਟਰ ਵਜੋਂ ਕੰਮ ਕਰਦੇ ਸਨ। ਇਸ ਦੌਰਾਨ ਇੱਕ 9 ਐਮ.ਐਮ. ਪਿਸਟਲ, 3 ਖਾਲੀ ਅਤੇ ਇੱਕ ਮਿਸ ਫਾਇਰ ਕਾਰਤੂਸ ਬਰਾਮਦ ਕੀਤੇ ਗਏ।

ਇਨ੍ਹਾਂ ਹੀ ਨਹੀਂ ਮੁਲਜ਼ਮਾਂ ਤੋਂ ਉਪਰੋਕਤ ਵਾਰਦਾਤ ਵਿੱਚ ਵਰਤੀ ਗਈ ਗੱਡੀ ਸਵਿਫਟ ਨੰਬਰ ਪੀ.ਬੀ.10ਸੀ.ਸੀ. -0241 ਵੀ ਬਰਾਮਦ ਕੀਤੀ ਗਈ। 

ਇਹ ਵੀ ਪੜ੍ਹੋ: ਦੁਖਦਾਈ ਖ਼ਬਰ! ਚਲਦੇ ਟੂਰਨਾਮੈਂਟ 'ਚ ਕਬੱਡੀ ਖਿਡਾਰੀ ਅਮਰ ਘੱਸ ਦੀ ਹੋਈ ਮੌਤ, ਟੂਰਨਾਮੈਂਟ ਰੱਦ

(For More News Apart From Mohali Police Encounter with Gangsters Who Cut Man's Fingers, Stay Tuned to Zee PHH)

Trending news