Master Saleem News/ਭਰਤ ਸ਼ਰਮਾ: ਅੰਮ੍ਰਿਤਸਰ ਵਿੱਚ ਇੱਕ 10 ਸਾਲ ਦੇ ਬੱਚੇ ਨੇ ਇੱਕ ਜਾਗਰਣ ਦੌਰਾਨ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਸਾਹਮਣੇ ਬੰਸਰੀ ਵਜਾ ਕੇ ਉੱਥੇ ਮੌਜੂਦ ਲੋਕਾਂ ਅਤੇ ਮਾਸਟਰ ਸਲੀਮ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਮਾਸਟਰ ਸਲੀਮ ਨੇ ਬੱਚੇ ਨੂੰ ਬਹੁਤ ਸਾਰਾ ਪੈਸਾ ਦਿੱਤਾ ਅਤੇ ਕਿਹਾ ਕਿ ਇਹ ਉਸਦੀ ਪਹਿਲੀ ਕਮਾਈ ਹੈ। ਅੱਜ ਅਸੀਂ ਤੁਹਾਨੂੰ 4ਵੀਂ ਜਮਾਤ ਦੇ 10 ਸਾਲ ਦੇ ਲੜਕੇ ਸ਼ਿਧਾਰਥ ਯੋਗੀ ਨਾਲ ਮਿਲਾਉਣ ਜਾ ਰਹੇ ਹਾਂ।


COMMERCIAL BREAK
SCROLL TO CONTINUE READING

ਦੱਸ ਦਈਏ ਕਿ 10 ਸਾਲਾ ਸ਼ਿਧਾਰਥ ਨੂੰ ਫੇਫੜਿਆਂ ਦੀ ਸਮੱਸਿਆ ਸੀ ਅਤੇ ਉਸ ਨੂੰ ਇਨਹੇਲਰ ਲਾਇਆ ਗਿਆ ਸੀ ਪਰ ਇੱਕ ਦਿਨ ਉਸ ਦੇ ਦਾਦਾ ਜੀ ਉਸ ਲਈ ਬੰਸਰੀ ਲੈ ਕੇ ਆਏ ਅਤੇ ਸ਼ਿਧਾਰਥ ਨੇ ਉਹ ਬਾਸੂਰੀ ਵਜਾਈ। ਇਹ ਸਭ ਦੇਖ ਕੇ ਉਸਦੇ ਦਾਦਾ ਜੀ ਵੀ ਹੈਰਾਨ ਰਹਿ ਗਏ ਸਨ।


ਇਹ ਵੀ ਪੜ੍ਹੋ: Chaitra Navratri 2024: ਅੱਜ ਚੇਤ ਨਰਾਤਿਆਂ ਦਾ ਪਹਿਲਾ ਦਿਨ, ਮੰਦਰਾਂ ਅਤੇ ਘਰਾਂ ਵਿੱਚ ਗੂੰਜ ਰਹੇ ਜੈਕਾਰੇ 


ਮਾਸਟਰ ਸਲੀਮ (Master Saleem) ਉਸ ਬੱਚੇ ਦੀ ਸੁਰੀਲੀ ਆਵਾਜ਼ ਵਿੱਚ ਬੰਸਰੀ ਸੁਣ ਕੇ ਹੈਰਾਨ ਹੋ ਗਏ  ਅਤੇ ਖੁਸ਼ ਹੋ ਕੇ ਕਿਹਾ ਕਿ ਇਹ ਇਸ ਦੀ ਮਿਹਨਤ ਦੀ ਕਮਾਈ ਹੈ। ਕਿਹਾ ਜਾਂਦਾ ਹੈ ਕਿ ਜੇਕਰ ਕੁਝ ਕਰਨ ਦਾ ਸੋਚ ਲਈ ਤਾਂ ਹਰ ਕੰਮ ਆਸਾਨ ਆਪੇ ਹੋ ਜਾਂਦਾ ਹੈ। ਉਹੀ ਕੰਮ ਅੱਜ ਇਸ ਛੋਟੇ ਜਿਹੇ ਬੱਚੇ ਨੇ ਕਰ ਦਿਖਾਇਆ ਹੈ। ਫੇਫੜਿਆਂ ਦੀ ਸਮੱਸਿਆ ਤਂ ਪੀੜਤ ਹੋਣ ਦੀ ਬਾਵਜੂਦ ਵੀ ਇਹ ਬੱਚਾ ਬਹੁਤ ਸੋਹਣੀ ਬਾਂਸਰੀ ਬਚਾਉਂਦਾ ਹੈ।
 
ਦਰਅਸਲ ਗਾਇਕ ਮਾਸਟਰ ਸਲੀਮ (Master Saleem)  ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣਾ ਅਲੱਗ ਮੁਕਾਮ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਮਾਸਟਰ ਸਲੀਮ ਨੂੰ ਖਾਸ ਕਰਕੇ ਉਨ੍ਹਾਂ ਦੀ ਸੁਰੀਲੀ ਆਵਾਜ਼ ਤੇ ਸੂਫੀਆਨਾ ਅੰਦਾਜ਼ ਦੇ ਲਈ ਜਾਣਿਆ ਜਾਂਦਾ ਹੈ। ਉਹ ਪੰਜਾਬੀ ਇੰਡਸਟਰੀ 'ਚ ਹਾਲੇ ਤੱਕ ਐਕਟਿਵ ਹਨ।