Bsf Rakhi News: ਲਕਸ਼ਮੀ ਕਾਂਤਾ ਚਾਵਲਾ ਨੇ ਬਾਰਡਰ ਦੇ ਜਵਾਨਾਂ ਦੇ ਰੱਖੜੀ ਬਣ ਮਣਾਇਆ ਰੱਖੜੀ ਦਾ ਤਿਉਹਾਰ
ਰੱਖੜੀ ਦੇ ਪਾਵਨ ਤਿਉਹਾਰ ਮੌਕੇ ਅੱਜ ਅੰਮ੍ਰਿਤਸਰ ਵਿਖੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਹਰ ਸਾਲ ਦੀ ਤਰਾਂ ਅਟਾਰੀ ਵਾਹਗਾ ਸਰਹੱਦ `ਤੇ ਡਿਊਟੀ ਨਿਭਾ ਰਹੇ ਅਤੇ ਪਰਿਵਾਰਾਂ ਤੋਂ ਦੂਰ ਸਰਹੱਦ ਦੀ ਰਾਖੀ ਕਰਨ ਵਾਲੇ ਜਵਾਨਾਂ ਦੀ ਕਲਾਈ `ਤੇ ਰੱਖੜੀ ਬਣਕੇ ਅੱਜ ਰੱਖੜੀ ਦਾ ਇਹ ਤਿਉਹਾਰ ਮਨਾਉਂਦਿਆਂ ਇਹਨਾਂ ਵੀਰਾਂ ਦੀ ਲੰਮੀ ਉਮਰ ਦੀ ਸੁ
Bsf Rakhi News(ਭਰਤ ਸ਼ਰਮਾ): ਰੱਖੜੀ ਦੇ ਪਾਵਨ ਤਿਉਹਾਰ ਮੌਕੇ ਅੱਜ ਅੰਮ੍ਰਿਤਸਰ ਵਿਖੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਹਰ ਸਾਲ ਦੀ ਤਰਾਂ ਅਟਾਰੀ ਵਾਹਗਾ ਸਰਹੱਦ 'ਤੇ ਡਿਊਟੀ ਨਿਭਾ ਰਹੇ ਅਤੇ ਪਰਿਵਾਰਾਂ ਤੋਂ ਦੂਰ ਸਰਹੱਦ ਦੀ ਰਾਖੀ ਕਰਨ ਵਾਲੇ ਜਵਾਨਾਂ ਦੀ ਕਲਾਈ 'ਤੇ ਰੱਖੜੀ ਬਣਕੇ ਅੱਜ ਰੱਖੜੀ ਦਾ ਇਹ ਤਿਉਹਾਰ ਮਨਾਉਂਦਿਆਂ ਇਹਨਾਂ ਵੀਰਾਂ ਦੀ ਲੰਮੀ ਉਮਰ ਦੀ ਸੁੱਭ ਕਾਮਨਾਵਾਂ ਦਿਤੀਆਂ। ਇਸ ਮੌਕੇ ਉਹਨਾਂ ਨਾਲ ਸਕੂਲ ਵਿਦਿਆਰਥਣਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੀ ਮੈਂਬਰਾਂ ਵੀ ਮੌਜੂਦ ਸਨ।
ਇਸ ਸੰਬੰਧੀ ਗੱਲਬਾਤ ਕਰਦਿਆਂ ਲਕਸ਼ਮੀ ਕਾਂਤਾ ਚਾਵਲਾ ਨੇ ਦੱਸਿਆ ਕਿ ਬਾਰਡਰ 'ਤੇ ਬੀ ਐਸ ਐਫ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਦੇ ਲਈ ਆਏ ਹਾਂ। ਉਹਨਾਂ ਵੱਲੋਂ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਇਹਨਾਂ ਨੌਜਵਾਨਾਂ ਨੂੰ ਰੱਖੜੀ ਬਣ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ। ਇਹ ਭਰਾ ਜੋ ਸਰਹੱਦ 'ਤੇ ਡਿਊਟੀ ਨਿਭਾ ਦੇਸ਼ ਦੇ ਲੋਕਾਂ ਦੀ ਰੱਖਿਆ ਕਰਦੇ ਹਨ ਅਤੇ ਘਰਾਂ ਤੋਂ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੋ ਦੂਰ ਰਹਿੰਦੇ ਹਨ। ਉਹਨਾਂ ਲਈ ਅਸੀਂ ਹਰ ਸਾਲ ਰੱਖੜੀ ਲੈ ਕੇ ਪਹੁੰਚਦੇ ਹਾਂ ਅਤੇ ਉਹਨਾਂ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ। ਇਹਨਾਂ ਦੇ ਕਰਕੇ ਅੱਜ ਅਸੀਂ ਖੁੱਲੀ ਹਵਾ 'ਚ ਸਾਹ ਲੈ ਰਹੇ ਹਾਂ ਅਤੇ ਰਾਤ ਨੂੰ ਚੈਨ ਦੀ ਨੀਂਦ ਸੌਂਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਜਵਾਨਾਂ ਨੇ ਜਦੋਂ ਵੀ ਦੁਸ਼ਮਣ ਨੇ ਸਾਡੇ ਦੇਸ਼ 'ਤੇ ਹਮਲਾ ਕੀਤਾ ਅਤੇ ਮੂੰਹ ਤੋੜ ਜਵਾਬ ਦਿੱਤਾ ਹੈ।
ਬੀਐਸਐਫ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਡਮ ਲਕਸ਼ਮੀ ਕਾਂਤਾ ਚਾਵਲਾ ਹਰ ਸਾਲ ਸਾਡੇ ਬੀਐਸਐਫ ਦੇ ਅਧਿਕਾਰੀਆਂ ਨੂੰ ਰੱਖੜੀ ਬੰਨ੍ਹਣ ਦੇ ਲਈ ਆਉਂਦੇ ਹਨ। ਸਾਨੂੰ ਬਹੁਤ ਚੰਗਾ ਲੱਗਦਾ ਹੈ, ਉਨ੍ਹਾਂ ਕਿਹਾ ਕਿ ਸਾਡੇ ਜਵਾਨਾਂ ਦੇ ਵਿੱਚ ਇੱਕ ਸ਼ਕਤੀ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰੱਖੜੀ ਦਾ ਤਿਉਹਾਰ ਇਕੱਲਾ ਭੈਣ-ਭਰਾ ਦਾ ਤਿਉਹਾਰ ਹੀ ਨਹੀਂ ਦੇਸ਼ ਪ੍ਰੇਮ ਦਾ ਤਿਉਹਾਰ ਵੀ ਹੈ। ਉਨ੍ਹਾਂ ਕਿਹਾ ਕਿ ਭੈਣ-ਭਰਾ ਦੀ ਰੱਖਿਆ ਕਰਨ ਦੇ ਲਈ ਵਚਨ ਲੈਂਦਾ ਹੈ ਪਰ ਉੱਥੇ ਅਸੀਂ ਸਾਰੇ ਹੀ ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਲਈ ਵੀ ਵਚਨ ਲੈਂਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀ ਰੱਖਿਆ ਆਪਣੀ ਜੀ ਜਾਨ ਨਾਲ ਕਰਾਂਗੇ। ਉਨ੍ਹਾਂ ਕਿਹਾ ਕਿ ਸਾਰੇ ਹੀ ਜਵਾਨ ਅੱਜ ਆਪਣੇ ਘਰਾਂ ਤੋਂ ਦੂਰ ਬੈਠੇ ਹਨ ਅਤੇ ਉੱਥੇ ਹੀ ਅੱਜ ਇੱਥੇ ਆਈਆਂ ਹੋਈਆਂ ਭੈਣਾਂ ਕੋਲੋਂ ਰੱਖੜੀ ਬਣਵਾ ਰਹੇ ਹਾਂ। ਸਾਡੇ ਮਨ ਨੂੰ ਬਹੁਤ ਚੰਗਾ ਲੱਗਾ ਤੇ ਕਾਫੀ ਜ਼ਿਆਦਾ ਖ਼ੁਸ਼ੀ ਹੋਈ ਹੈ।