Amritsar Viral Video: ਪੰਜਾਬ ਵਿੱਚ ਨਸ਼ਾ ਦਿਨੋ ਦਿਨ ਵਧਦਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਨਸ਼ਾ ਸਭ ਤੋਂ ਵੱਡਾ ਮੁੱਦਾ ਹੈ। ਜਿੱਥੇ ਪੰਜਾਬ ਸਰਕਾਰ ਵੱਲੋਂ ਵੱਡੇ- ਵੱਡੇ ਦਾਅਵੇ ਕੀਤੇ ਜਾਂਦੇ ਹਨ ਉੱਥੇ ਅਜੇ ਵੀ ਨਸ਼ੇ ਨਾਲ ਜੁੜੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਨਸ਼ਿਆਂ ਦਾ ਕਾਰੋਬਾਰ ਘੱਟ ਹੋਣ ਦੀ ਬਜਾਏ (drugs)ਹਰ ਰੋਜ਼ ਵਧਦਾ ਹੀ ਜਾ ਰਿਹਾ ਹੈ। ਪੰਜਾਬ ਵਿੱਚ ਨਸ਼ਾ ਖਤਮ ਕਰਨ ਦੇ ਦਾਅਵਿਆਂ ਦਰਮਿਆਨ ਅੰਮ੍ਰਿਤਸਰ ਤੋਂ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਗੁਰਬਖਸ਼ ਨਗਰ ਇਲਾਕੇ ਦੀ ਹੈ। ਜਿੱਥੇ ਹਰ ਰੋਜ਼ ਨਸ਼ੇ ਦੀ ਮੰਡੀ ਲੱਗਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਪੁਲਿਸ ਨੂੰ ਵੀ ਪਤਾ ਹੈ ਅਤੇ ਕਈ ਵਾਰ ਇਲਾਕੇ ਦੇ ਲੋਕ ਸ਼ਿਕਾਇਤ ਵੀ ਕਰ ਚੁੱਕੇ ਹਨ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।


COMMERCIAL BREAK
SCROLL TO CONTINUE READING

ਵੀਡੀਓ (Amritsar Viral Video)  'ਚ ਕਰੀਬ 7 ਨੌਜਵਾਨ ਦਿਖਾਈ ਦੇ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਇੱਥੇ ਹਰ ਰੋਜ਼ ਵੱਖ-ਵੱਖ ਸਮੇਂ 'ਤੇ ਨਸ਼ਾ ਤਸਕਰ ਆਉਂਦੇ ਹਨ। ਜਿਨ੍ਹਾਂ ਤੋਂ ਨਸ਼ੇੜੀ ਨਸ਼ਾ ਖਰੀਦਣ ਲਈ ਪਹੁੰਚਦੇ ਹਨ। ਖਾਸ ਗੱਲ ਇਹ ਹੈ ਕਿ ਇਹ ਨਸ਼ੇੜੀ ਇੱਥੋਂ ਹੀ ਨਸ਼ਾ ਖਰੀਦਦੇ ਹਨ ਅਤੇ ਇੱਥੇ ਸੇਵਨ ਵੀ ਕਰਦੇ ਹਨ।



ਇਹ ਵੀ ਪੜ੍ਹੋ: Jalandhar News: ਮਾਡਲ ਟਾਊਨ ਵਿੱਚ ਦਿਨ ਦਿਹਾੜੇ ਲੁੱਟ ਦਾ ਵਾਰਦਾਤ! ਬੰਦੂਕ ਦੀ ਨੋਕ 'ਤੇ ਖੋਹੀ ਕਾਰ

ਲੋਕਾਂ ਵੱਲੋਂ ਬਣਾਈ ਗਈ ਇਹ ਵੀਡੀਓ ਵੀ ਸਵੇਰ ਦੇ ਸਮੇਂ ਦੀ ਹੈ। ਇੱਕ ਵਿਅਕਤੀ ਵੀ ਨਜ਼ਰ ਆ ਰਿਹਾ ਹੈ, ਜੋ ਇੱਥੇ ਨਸ਼ਾ ਵੇਚਣ ਆਇਆ ਹੈ। ਅੰਮ੍ਰਿਤਸਰ ਪਿਛਲੇ ਕੁਝ ਸਾਲਾਂ ਤੋਂ ਅਜਿਹਾ ਸ਼ਹਿਰ ਬਣ ਗਿਆ ਹੈ, ਜਿੱਥੋਂ ਰੋਜ਼ਾਨਾ ਨਸ਼ੇੜੀਆਂ ਦੀਆਂ ਵੀਡੀਓਜ਼ ਨੱਚਦੀਆਂ ਨਜ਼ਰ ਆਉਂਦੀਆਂ ਹਨ। ਇੰਨਾ ਹੀ ਨਹੀਂ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ 'ਤੇ ਨਸ਼ੇੜੀਆਂ ਦੇ ਡਿੱਗਣ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ।


ਬੀਤੇ ਦਿਨੀਂ ਅੰਮ੍ਰਿਤਸਰ ਪੁੱਜੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਮਕਬੂਲਪੁਰਾ ਨੂੰ ਲੈ ਕੇ ਸੂਬਾ ਸਰਕਾਰ ਨੂੰ ਆੜੇ ਹੱਥੀਂ ਲਿਆ ਪਰ ਇਸ ਦੇ ਬਾਵਜੂਦ ਸਰਕਾਰ ਦਾ ਧਿਆਨ ਅੰਮ੍ਰਿਤਸਰ ਵਿੱਚ ਵਿਕ ਰਹੇ ਨਸ਼ਿਆਂ ਵੱਲ ਨਹੀਂ ਜਾ ਰਿਹਾ।


ਇਹ ਵੀ ਪੜ੍ਹੋPunjab News: ASI ਖ਼ਿਲਾਫ਼ ਰਿਸ਼ਵਤ ਦਾ ਕੇਸ ਦਰਜ; ਕਾਰ 'ਚੋਂ 10 ਹਜ਼ਾਰ ਰੁਪਏ ਤੇ ਨਸ਼ੀਲੇ ਪਦਾਰਥ ਬਰਾਮਦ