Amritsar News(ਭਰਤ ਸ਼ਰਮਾ ): ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਜੋ ਕਿ ਆਏ ਦਿਨ ਹੀ ਆਪਣੇ ਵਿਵਾਦਾਂ ਕਰਕੇ ਚਰਚਾ 'ਚ ਬਣਿਆ ਰਹਿੰਦਾ ਹੈ। ਇਸ ਵਾਰ ਫਿਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਫੈਲੀ ਗੰਦਗੀ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਵਿਵਾਦਾਂ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਗੁਰਮੀਤ ਕੌਰ ਨੇ ਗੁਰੂ ਨਾਨਕ ਦੇਵ ਹਸਪਤਾਲ ਦਾ ਜਾਇਜ਼ਾ ਲਿਆ ਅਤੇ ਉਥੋਂ ਦੇ ਗੰਦਗੀ ਦੇ ਹਾਲਾਤ ਦੇਖੇ ਅਤੇ ਹਸਪਤਾਲ ਅਧਿਕਾਰੀਆਂ ਤੇ ਡਾਕਟਰਾਂ ਨੂੰ ਹਾਲਾਤਾਂ ਵਿੱਚ ਸੁਧਾਰ ਕਰਨ ਦੀ ਤਾੜਨਾ ਕੀਤੀ।


COMMERCIAL BREAK
SCROLL TO CONTINUE READING

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਮਾਤਾ ਜਗੀਰ ਕੌਰ ਨੇ ਕਿਹਾ ਕਿ ਅੱਜ ਉਹ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪਹੁੰਚੇ ਹਨ ਅਤੇ ਇੱਥੇ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹਨ। ਮਰੀਜ਼ ਆਏ ਦਿਨ ਹੀ ਇਥੋਂ ਦੇ ਹਾਲਾਤਾਂ ਕਰਕੇ ਤੰਗ ਪਰੇਸ਼ਾਨ ਦਿਖਾਈ ਦਿੰਦੇ ਹਨ ਅਤੇ ਜਦੋਂ ਅੱਜ ਉਹਨਾਂ ਨੇ ਖੁਦ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਕਿਸੇ ਵੀ ਤਰੀਕੇ ਦੀ ਸਫਾਈ ਨਹੀਂ ਦੇਖਣ ਨੂੰ ਮਿਲੀ ਅਤੇ ਜਗ੍ਹਾ ਜਗ੍ਹਾ ਤੇ ਗੰਦਗੀ ਫੈਲੀ ਹੋਈ ਸੀ।


ਉਹਨਾਂ ਕਿਹਾ ਕਿ ਬਾਬੇ ਨਾਨਕ ਦੇ ਨਾਮ ਤੇ ਬਣਿਆ ਇਹ ਹਸਪਤਾਲ ਦੇ ਵਿੱਚ ਅਜਿਹੇ ਹਾਲਾਤ ਦੇਖ ਕੇ ਖੁਦ ਸ਼ਰਮਸਾਰ ਹੋਏ ਹਨ। ਉਹਨਾਂ ਕਿਹਾ ਕਿ ਅੱਜ ਉਹ ਡਾਕਟਰਾਂ ਨੂੰ ਤਾੜਨਾ ਕਰਕੇ ਗਏ ਹਨ ਕਿ ਇੱਥੋਂ ਦੇ ਹਾਲਾਤਾਂ ਵਿੱਚ ਸੁਧਾਰ ਲਿਆਂਦਾ ਜਾਵੇ। ਅਤੇ ਉਹ 10 ਤੋਂ 15 ਦਿਨਾਂ ਬਾਅਦ ਫਿਰ ਦੁਬਾਰਾ ਹਸਪਤਾਲ ਦਾ ਜਾਇਜ਼ਾ ਲੈਣਗੇ।


ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਮਾਤਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਜਿੰਨੇ ਵੀ ਡਾਕਟਰ ਹਨ ਸਾਰੇ ਗੈਰ ਜਿੰਮੇਵਾਰ ਹਨ ਅਤੇ ਉਹ ਮਰੀਜ਼ਾਂ ਦੀ ਕੋਈ ਦੇਖ-ਰੇਖ ਵੀ ਨਹੀਂ ਕਰਦੇ। ਉਹਨਾਂ ਕਿਹਾ ਕਿ ਜੇਕਰ ਕੋਈ ਮਰੀਜ਼ ਦਾ ਪਰਿਵਾਰਿਕ ਮੈਂਬਰ ਇੱਥੇ ਦੋ ਤੋਂ ਤਿੰਨ ਦਿਨ ਰਹਿ ਜਾਵੇ ਤਾਂ ਉਹ ਖੁਦ ਮਰੀਜ਼ ਬਣ ਜਾਂਦਾ ਹੈ। ਅਜਿਹੇ ਹਾਲਾਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦੇਖਣ ਨੂੰ ਮਿਲ ਰਹੇ ਹਨ। ਉਹਨਾਂ ਕਿਹਾ ਕਿ ਡਾਕਟਰ ਵੀ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਸ ਬਿਹੇਵ ਕਰਦੇ ਦਿਖਾਈ ਦਿੰਦੇ ਹਨ। ਅਤੇ ਇੱਥੋਂ ਤੱਕ ਕਿ ਇਸ ਸਰਕਾਰੀ ਹਸਪਤਾਲ ਦੇ ਵਿੱਚ ਆਯੁਸ਼ਮਾਨ ਕਾਰਡ ਵੀ ਨਹੀਂ ਚੱਲ ਰਹੇ ਜੋ ਕਿ ਚਿੰਤਾ ਦਾ ਵਿਸ਼ਾ ਹੈ। ਗੁਰਮੀਤ ਕੌਰ ਨੇ ਕਿਹਾ ਕਿ ਉਹ ਸਾਰੇ ਵਰਤਾਰੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਸਿਹਤ ਮੰਤਰੀ ਨੂੰ ਪੱਤਰ ਲਿਖਣਗੇ।


ਦੂਸਰੇ ਪਾਸੇ ਹਸਪਤਾਲ 'ਚ ਦਾਖਲ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਦੱਸਿਆ ਕਿ ਹਸਪਤਾਲ ਦੇ ਹਾਲਾਤ ਕਾਫੀ ਤਰਸਯੋਗ ਹਨ ਤੇ ਜਗ੍ਹਾ-ਜਗ੍ਹਾ ਗੰਦਗੀ ਫੈਲੀ ਹੋਈ ਹੈ ਅਤੇ ਜੋ ਹਸਪਤਾਲ ਦੇ ਬਾਥਰੂਮ ਹਨ। ਉਹਨਾਂ 'ਚ ਵੀ ਬਹੁਤ ਜਿਆਦਾ ਗੰਦਗੀ ਹੈ ਲੇਕਿਨ ਮਜ]ਬੂਰੀ ਵੱਸ ਉਹਨਾਂ ਨੂੰ ਇੱਥੇ ਆਪਣੇ ਮਰੀਜ਼ ਦੇ ਕੋਲ ਰੁਕਣਾ ਪੈ ਰਿਹਾ ਹੈ।