Amritsar News: ਫਰਾਰ ਕੈਦੀ ਦਾ ਪਿੱਛਾ ਕਰਦੇ ਹੋਏ ਪੁਲਿਸ ਮੁਲਾਜ਼ਮ ਨੂੰ ਆਇਆ ਹਾਰਟ ਅਟੈਕ !
Amritsar News: ਜਾਣਕਾਰੀ ਮੁਤਾਬਿਕ ਜਦੋਂ ਰਾਮਬਾਗ ਥਾਣੇ `ਤੇ ਤੈਨਾਤ ਪੁਲਿਸ ਮੁਲਾਜ਼ਮ ਕੈਦੀਆਂ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਿਆ ਸੀ ਤਾਂ ਕੈਦੀਆਂ ਨੇ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ।
Amritsar News (Parambir Singh Aulakh): ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਕੈਦੀਆਂ ਦਾ ਮੈਡੀਕਲ ਕਰਵਾਉਣ ਆਲੇ ਪੁਲਿਸ ਮੁਲਾਜ਼ਮ ਨੂੰ ਹਾਰਟ ਅਟੈਕ ਆਉਣ ਨਾਲ ਮੌਤ ਹੋਣ ਦੀ ਖ਼ਬਰ ਸਹਾਮਣੇ ਆਈ ਹੈ। ਜਾਣਕਾਰੀ ਮੁਤਾਬਿਕ ਜਦੋਂ ਰਾਮਬਾਗ ਥਾਣੇ 'ਤੇ ਤੈਨਾਤ ਪੁਲਿਸ ਮੁਲਾਜ਼ਮ ਕੈਦੀਆਂ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਿਆ ਸੀ ਤਾਂ ਕੈਦੀਆਂ ਨੇ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ। ਮੁਲਾਜ਼ਮ ਨੇ ਕੈਦੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਸਨੂੰ ਹਾਰਟ ਅਟੈਕ ਆ ਗਿਆ, ਨਾਲ ਦੇ ਪੁਲਿਸ ਮੁਲਜ਼ਾਮ ਉਸ ਨੂੰ ਐਮਰਜੈਂਸੀ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ।
ਰਾਮਬਾਗ ਥਾਣੇ ਦੇ ਐਸਐਚਓ ਰਾਜਵਿੰਦਰ ਕੌਰ ਨੇ ਦੱਸਿਆ ਕਿ ਪਰਮਿੰਦਰ ਸਿੰਘ ਦੀ ਉਮਰ 51 ਸਾਲ ਦੇ ਕਰੀਬ ਸੀ ਜੋ ਸਾਡੇ ਅਧੀਨ ਪੈਂਦੀ ਚੌਂਕੀ ਬੱਸ ਸਟੈਂਡ ਵਿੱਚ ਡਿਊਟੀ ਕਰਦਾ ਸੀ, ਜੋ ਸਿਵਿਲ ਹਸਪਤਾਲ ਦੇ ਵਿੱਚ ਕੈਦੀਆਂ ਦਾ ਮੈਡੀਕਲ ਕਰਵਾਉਣ ਲਈ ਆਇਆ ਸੀ ਅਤੇ ਡਿਊਟੀ ਦੇ ਦੌਰਾਨ ਇਸਦੀ ਦਿਲ ਦਾ ਦੌਰਾ ਪੈਂਣ ਕਰਕੇ ਮੌਤ ਹੋ ਗਈ। ਜਿਸ ਦਾ ਸਾਨੂੰ ਬਹੁਤ ਦੁੱਖ ਹੈ ਸਾਡਾ ਇੱਕ ਮੁਲਾਜ਼ਮ ਡਿਊਟੀ ਦੇ ਦੌਰਾਨ ਚਲਾ ਗਿਆ। ਹਲਾਂਕਿ ਪੁਲਿਸ ਇਸ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੈਦੀਆਂ ਨੇ ਫਰਾਰ ਹੋਣ ਦੀ ਕੋਸ਼ਿਸ ਕੀਤੀ ਸੀ। ਜਿਸ ਕਾਰਨ ਪੁਲਿਸ ਮੁਲਾਜ਼ਮ ਮੌਤ ਹੋਈ ਹੈ।