Amritsar News: ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅੱਜ ਤੜਕਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ। ਇੱਥੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਸਾਹਮਣੇ ਖੜ੍ਹੇ ਹੋ ਕੇ ਅਰਦਾਸ ਕੀਤੀ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਇਲਜ਼ਾਮਾਂ ਨੂੰ ਉਨ੍ਹਾਂ ਨੇ ਗਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਹੁਤ ਵੱਡੀ ਪੀੜਾ 'ਚੋਂ ਲੰਘ ਰਹੇ ਹਨ ਅਤੇ ਹੁਣ ਗੁਰੂ ਜੀ ਦੀ ਕਚਹਿਰੀ 'ਚ ਪਹੁੰਚੇ ਹਨ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਗੁਰੂ ਇਨਸਾਫ਼ ਜ਼ਰੂਰ ਕਰਨਗੇ।


COMMERCIAL BREAK
SCROLL TO CONTINUE READING

ਵਿਰਸਾ ਸਿੰਘ ਵਲਟੋਹਾ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਤੇਰਾ ਸਿੱਖ ਤੇਰੇ ਦਰ 'ਤੇ ਹਾਜ਼ਰ ਹੋਇਆ ਹੈ। ਅੱਜ ਜਿਹੜਾ ਮੇਰੇ ਹਿਰਦੇ 'ਤੇ ਬਹੁਤ ਵੱਡਾ ਦਰਦ ਹੈ, ਉਹ ਮੈਂ ਲੈ ਕੇ ਹਾਜ਼ਰ ਹਾਂ। ਮੈਂ ਜ਼ਿੰਦਗੀ 'ਚ ਬੜੇ ਕਸ਼ਟ ਦੇਖੇ ਹਨ ਅਤੇ ਬੜਾ ਔਖਾ ਸਮਾਂ ਦੇਖਿਆ ਹੈ ਪਰ ਮੈਂ ਕਦੇ ਵੀ ਆਪਣੇ ਆਪ ਨੂੰ ਮਾਨਸਿਕ ਰੂਪ 'ਚ ਅਜਿਹੇ ਦਰਦ 'ਚ ਮਹਿਸੂਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 16 ਅਕਤੂਬਰ ਨੂੰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਮੇਰੇ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਬੈਠ ਕੇ ਦੋਸ਼ ਲਾਏ ਹਨ, ਜੋ ਸਭ ਝੂਠੇ ਹਨ। ਸਤਿਗੁਰੂ ਤੂੰ ਜਾਣੀ-ਜਾਣ ਹੈ, ਕੌਣ ਸੱਚਾ, ਕੌਣ ਝੂਠਾ ਹੈ। ਜੋ ਦੋਸ਼ ਮੇਰੇ 'ਤੇ ਲੱਗੇ ਹਨ, ਮੈਂ ਕਦੇ ਸੋਚ ਵੀ ਨਹੀਂ ਸਕਦਾ।


ਇਹ ਵੀ ਪੜ੍ਹੋ: Dhanteras 2024: ਅੱਜ ਹੈ ਹੈ ਧਨਤੇਰਸ ਦਾ ਤਿਉਹਾਰ, ਇਸ ਦਿਨ ਕਿਉਂ ਖਰੀਦੇ ਜਾਂਦੇ ਹਨ ਭਾਂਡੇ?


 


ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਿ ਤੁਸੀਂ ਕੌਮ ਦੇ ਵਿੱਚ ਅਜਿਹੇ ਸ਼ਬਦਾਂ ਦੀ ਵਰਤੋਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਸੀ। ਸਤਿਗੁਰੂ ਮੇਰੀ ਬੇਨਤੀ ਹੈ ਕਿ ਜੇਕਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਕੋਲੇ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਹੈ, ਜਿਹੜਾ ਕਿ ਹੈ ਨਹੀਂ ਉਨ੍ਹਾਂ ਕੋਲ, ਉਹ ਗੁਰੂ ਜੀ ਦੀ ਕਚਹਿਰੀ 'ਚ ਰੱਖਣ।


ਇਹ ਵੀ ਪੜ੍ਹੋ: Punjab School Timings: ਪੰਜਾਬ 'ਚ ਬਦਲੇਗਾ ਸਕੂਲਾਂ ਦਾ ਸਮਾਂ, 1 ਨਵੰਬਰ ਤੋਂ ਲਾਗੂ ਹੋਣਗੇ ਹੁਕਮ