Amritsar News: ਦੀਵਾਲੀ ਵਾਲੀ ਰਾਤ ਹੋਏ ਗਰੀਬ ਪਰਿਵਾਰ ਦੇ ਘਰ ਦਾ ਬੁਝਿਆ ਚਿਰਾਗ! ਝਗੜਾ ਛੁਡਾਉਣ ਗਿਆ ਸੀ ਨੌਜਵਾਨ
Amritsar News: 6 ਨਵੰਬਰ ਦੀ ਰਾਤ ਇਲਾਜ ਦੌਰਾਨ ਮੌਤ ਹੋਈ। ਪੀੜਿਤ ਪਰਿਵਾਰ ਦਾ ਪੁਲਿਸ ਤੇ ਕਾਰਵਾਈ ਨਾ ਕਰਨ ਦਾ ਆਰੋਪ ਹੈ।
Amritsar News/ਭਰਤ ਸ਼ਰਮਾ: ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਝਗੜਾ ਛੁਡਾਉਣ ਗਏ ਨੌਜਵਾਨ ਨੂੰ ਕੁਝ ਨੌਜਵਾਨਾਂ ਨੇ ਜ਼ਖ਼ਮੀ ਕਰ ਦਿੱਤਾ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਦਰਅਸਲ ਇਹ ਮਾਮਲਾ ਅੰਮ੍ਰਿਤਸਰ ਦੇ ਕਟੜਾ ਆਹਲੂਵਾਲੀਆ ਤੋਂ ਹੈ ਜਿੱਥੇ ਦੀਵਾਲੀ ਦੀ ਰਾਤ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਦਰਅਸਲ ਸੁਨਿਆਰੇ ਦੀ ਦੁਕਾਨ ਉੱਤੇ ਕੰਮ ਕਰਨ ਵਾਲੇ 23 ਸਾਲਾਂ ਸ਼ੁਭਮ ਲਈ ਦੀਵਾਲੀ ਦੀ ਰਾਤ ਕਾਲ ਬਣ ਕੇ ਆਈ।
ਦੱਸ ਦਈਏ ਕਿ ਇਕ ਝਗੜੇ ਨੂੰ ਛੁਡਾਉਦਿਆਂ ਝਗੜਾ ਕਰਨ ਵਾਲੇ ਨੌਜਵਾਨਾਂ ਵੱਲੋਂ ਸ਼ੁਭਮ ਨੂੰ ਹੀ ਨਿਸ਼ਾਨਾ ਬਣਾ ਤੇਜਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕੀਤਾ ਜਿਸਦੀ 6 ਨਵੰਬਰ ਦੀ ਰਾਤ ਦੌਰਾਨ ਇਲਾਜ ਮੌਤ ਹੋਈ ਹੈ ਅਤੇ ਪੀੜਿਤ ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ ਲਗਾਉਦਿਆਂ ਦੋਸ਼ੀਆਂ ਨੂੰ ਸਜਾ ਦੇਣ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ: Bathinda Stubble Burning: ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 75% ਘਟੇ
ਇਸ ਸੰਬਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੀ ਮਾਤਾ ਅਤੇ ਭਰਾ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਉਹਨਾਂ ਦਾ ਬੇਟਾ ਘਰੋਂ ਬਰਗਰ ਖਾਣ ਲਾਲਾ ਵਾਲੀ ਗਲੀ ਗਿਆ ਜਿਥੇ ਕੁਝ ਨੌਜਵਾਨ ਇੱਕ ਲੜਕੇ ਦੀ ਕੁੱਟਮਾਰ ਕਰ ਰਹੇ ਸਨ ਅਤੇ ਜਦੋਂ ਸੁਭਮ ਨੇ ਝਗੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੋਜਵਾਨਾਂ ਵੱਲੋਂ ਉਸ ਨੂੰ ਹੀ ਨਿਸ਼ਾਨਾ ਬਣਾ ਤੇਜਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਜਿਸ ਦੀ ਅੱਜ ਮੌਤ ਹੋ ਗਈ ਹੈ। ਝਗੜੇ ਵਾਲੀ ਜਗਾ ਤੋਂ ਸੁਰਾਗ ਦੇਖ ਪੁਲਿਸ ਨੂੰ ਇੱਕ ਨੌਜਵਾਨ ਫੜਾਇਆ ਸੀ ਪਰ ਉਸਨੂੰ ਪੁਲਿਸ ਨੇ ਛੱਡ ਦਿੱਤਾ ਹੈ ਅਤੇ ਪੁਲਿਸ ਸਾਡੀ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਸੰਬਧੀ ਥਾਣਾ ਕੋਤਵਾਲੀ ਦੇ ਐਸ ਐਚ ਉ ਹਰਸ਼ਨਦੀਪ ਸਿੰਘ ਨੇ ਦੱਸਿਆ ਕਿ ਉਹ ਮੌਕੇ ਉੱਤੇ ਪਹੁੰਚੇ ਹਨ ਪਰਿਵਾਰ ਦੇ ਬਿਆਨ ਕਲਮਬਧ ਕਰ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।