Amritsar Woman Beating News/ ਭਰਤ ਸ਼ਰਮਾ: ਪੰਜਾਬ ਵਿੱਚ ਆਏ ਦਿਨ ਮਹਿਲਾਵਾਂ ਉੱਤੇ ਕੁੱਟਮਾਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਬੇਹੱਦ ਹੀ ਦਰਦਨਾਕ ਮਾਮਲਾ ਅੰਮਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਨਾਲ ਕੁੱਟ ਮਾਰ ਕੀਤੀ ਗਈ ਹੈ। ਦੱਸ ਦਈਏ ਕਿ ਇੱਕ ਮਹਿਲਾ ਨੂੰ ਕੁਝ ਮਹਿਲਾਵਾਂ ਅਤੇ ਨੌਜਵਾਨ ਵੱਲੋਂ ਵਾਲਾਂ ਨਾਲ ਫੜ ਕੇ ਘਸੀਟ ਕੇ ਕੁੱਟਿਆ ਜਾ ਰਿਹਾ ਹੈ। 


COMMERCIAL BREAK
SCROLL TO CONTINUE READING

ਤਾਜਾ ਮਾਮਲਾ ਅੰਮਿਤਸਰ ਦੇ ਜੈਂਤੀਪੁਰ ਦੇ ਨਜ਼ਦੀਕ ਪਿੰਡ ਤਲਵੰਡੀ ਫੁੰਮਣਾ ਦੀ ਇੱਕ ਮਹਿਲਾ ਨਾਲ ਕੁੱਟ ਮਾਰ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਨੂੰ ਕੁਝ ਮਹਿਲਾਵਾਂ ਅਤੇ ਨੌਜਵਾਨ ਵੱਲੋਂ ਵਾਲਾਂ ਨਾਲ ਫੜ ਕੇ ਘਸੀਟ ਕੇ ਕੁੱਟਿਆ ਜਾ ਰਿਹਾ ਹੈ। ਤਿੰਨ ਚਾਰ ਲੋਕਾਂ ਵੱਲੋਂ ਇਸ ਮਹਿਲਾ ਦੀ ਬਹੁਤ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਜਾ ਰਹੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਫਿਲਹਾਲ ਹਸਪਤਾਲ ਵਿੱਚ ਦਾਖਲ ਕਰਵਾਈ ਗਈ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ। 


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 


ਉੱਥੇ ਹੀ ਇਸ ਮਹਿਲਾ ਦੇ ਪਤੀ ਬਲਵੰਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿ ਕੁਝ ਸਾਡੇ ਗੁਆਂਢੀਆਂ ਵੱਲੋਂ ਮੇਰੀ ਪਤਨੀ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਉਸ ਨੇ ਕਿਹਾ ਕਿ ਮੇਰੀ ਪਤਨੀ ਗਰਭਵਤੀ ਹੈ ਜਿਸ ਦੇ ਚਲਦੇ ਉਸ ਨੂੰ ਮੈਂ ਹਸਪਤਾਲ ਵਿੱਚ ਕਈ ਵਾਰ ਜਾਂਚ ਕਰਵਾਉਣ ਲਈ ਲੈ ਕੇ ਜਾਂਦਾ ਹਾਂ ਤੇ ਸਾਡੇ ਗੁਆਂਢੀਆਂ ਵੱਲੋਂ ਸਾਡੇ ਘਰ ਦੇ ਰਸਤੇ ਵਿੱਚ ਆਪਣੇ ਪਸ਼ੂ ਬੰਨੇ ਹੁੰਦੇ ਹਨ ਜਿਸ ਦੇ ਚਲਦੇ ਸਾਨੂੰ ਗੱਡੀ ਕੱਢਣ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। 


ਇਸ ਤੋਂ ਬਾਅਦ ਗੁਆਂਡੀਆਂ ਦੀਆਂ ਔਰਤਾਂ ਅਤੇ ਉਹਨਾਂ ਦੇ ਮੁੰਡੇ ਵੱਲੋਂ ਮੇਰੀ ਪਤਨੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਹ ਗਰਭਵਤੀ ਹੈ ਤੇ ਉਸ ਨਾਲ ਕੁੱਟਮਾਰ ਕੀਤੀ ਗਈ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਦੀ ਸੂਚਨਾ ਜੈਂਤੀਪੁਰ ਪੁਲਿਸ ਨੂੰ ਦਿੱਤੀ ਹੈ ਅਸੀਂ ਪੁਲਿਸ ਪ੍ਰਸ਼ਾਸਨ ਕੋਲੋ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।


ਉਥੇ ਹੀ ਦੂਜੀ ਧਿਰ ਨੇ ਦੱਸਿਆ ਕਿ ਦਲਜੀਤ ਕੌਰ ਵੱਲੋਂ ਸਾਡੀ ਜਮੀਨ ਜੋ ਕਿ ਉਹਦੇ ਘਰ ਦੇ ਲਾਗੇ ਖਾਲੀ ਪਈ ਸੀ ਉਸ ਦੇ ਵਿੱਚ ਕੂੜਾ ਕਰਕਟ ਤੇ ਕੱਚ ਦਾ ਸਬੰਧ ਸੁੱਟਿਆ ਜਾਂਦਾ ਸੀ ਜਦੋਂ ਅਸੀਂ ਆਪਣੀ ਜਮੀਨ ਵਿੱਚ ਜਾਂਦੇ ਹਾਂ ਤੇ ਉਹ ਕੱਚ ਸਾਡੇ ਪੈਰਾਂ ਦੇ ਵਿੱਚ ਵੱਜਦਾ ਸੀ ਤੇ ਮੇਰੀ ਪਤਨੀ ਉਸ ਨੂੰ ਕਹਿਣ ਦੇ ਲਈ ਗਈ ਜਿਸ ਦੇ ਚਲਦੇ ਇਹਨਾਂ ਦੀ ਆਪਸ ਵਿੱਚ ਬਹਿਸਬਾਜ਼ੀ ਹੋ ਗਈ ਤਾਂ ਇੱਕ ਦੂਜੇ ਦੇ ਨਾਲ ਇਹ ਲੜਾਈ ਕਰਨ ਲੱਗ ਪਈਆਂ ਜਿਸ ਦੇ ਚਲਦੇ ਮੈਂ ਦੋਵਾਂ ਨੂੰ ਛੁਡਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਆਪਸ ਵਿੱਚ ਕੁੱਟ ਮਾਰ ਕਰਨ ਲੱਗ ਪਈਆਂ। 


ਇਹ ਵੀ ਪੜ੍ਹੋ: Lok Sabha Elections 2024: ਹਰਸਿਮਰਤ ਕੌਰ ਨੇ ਸਭ ਤੋਂ ਵੱਧ ਖ਼ਰਚ ਤੇ ਸਭ ਤੋਂ ਘੱਟ ਉਮੀਦਵਾਰ ਵਿਰਸਾ ਵਲਟੋਹਾ
 


ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਅਧਾਰ ਉੱਤੇ ਅਸੀਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀ ਜੋਗਿੰਦਰ ਸਿੰਘ ਤੇ ਉਸ ਦੀ ਪਤਨੀ ਦਲਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।