Lok Sabha Elections 2024: ਹਰਸਿਮਰਤ ਕੌਰ ਨੇ ਸਭ ਤੋਂ ਵੱਧ ਖ਼ਰਚ ਤੇ ਸਭ ਤੋਂ ਘੱਟ ਉਮੀਦਵਾਰ ਵਿਰਸਾ ਵਲਟੋਹਾ
Trending Photos
Lok Sabha Elections 2024/ਰੋਹਿਤ ਬਾਂਸਲ: ਲੋਕ ਸਭਾ ਚੋਣਾਂ 'ਚ ਹਰਸਿਮਰਤ ਕੌਰ ਨੇ ਕੀਤਾ ਸਭ ਤੋਂ ਵੱਧ ਖ਼ਰਚ ਅਤੇ ਸਭ ਤੋਂ ਘੱਟ ਕਰਨ ਵਾਲੇ ਉਮੀਦਵਾਰ ਵਿਰਸਾ ਵਲਟੋਹਾ ਬਣੇ। ਦੂਜੇ ਨੰਬਰ 'ਤੇ ਸਭ ਤੋਂ ਵੱਧ ਖ਼ਰਚ ਕਰਨ ਵਾਲੇ ਕਰਮਜੀਤ ਅਨਮੋਲ ਅਤੇ ਸਭ ਘੱਟ ਵਿੱਚ ਦੂਜੇ ਨੰਬਰ 'ਤੇ ਅਮਨਸ਼ੇਰ ਸਿੰਘ ਕਲਸੀ ਰਹੇ ਹਨ। ਹਰਸਿਮਰਤ ਕੌਰ ਬਾਦਲ ਨੇ ਸਭ ਤੋਂ ਜਿਆਦਾ 93 ਲੱਖ 23,903 ਖਰਚੇ ਜਦਕਿ ਵਿਰਸਾ ਸਿੰਘ ਵਲਟੋਹਾ ਨੇ ਸਭ ਤੋਂ ਘੱਟ 21 ਲੱਖ 39 ਹਜ਼ਾਰ 698 ਖਰਚੇ।
ਭਾਜਪਾ ਦੇ 13 ਉਮੀਦਵਾਰਾਂ ਨੇ 9 ਕਰੋੜ 87 ਲੱਖ 66 ਹਜ਼ਾਰ 749 ਰੁਪਏ ਖਰਚ ਕੀਤੇ। ਭਾਜਪਾ ਨੇ ਔਸਤਨ 75 ਲੱਖ 97ਹਜ਼ਾਰ 442 ਰੁਪਏ ਹਰ ਉਮੀਦਵਾਰ ਤੇ ਖਰਚ ਕੀਤੇ ਜੋਂ ਸਭਤੋਂ ਜਿਆਦਾ ਹੈ
ਇਹ ਵੀ ਪੜ੍ਹੋ: Chandigarh News: ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਚੰਡੀਗੜ੍ਹ 'ਚ ਸ਼ੱਕੀ ਹਾਲਾਤਾਂ 'ਚ ਹੋਈ ਮੌਤ
ਕਾਂਗਰਸ ਨੇ ਔਸਤਨ 70 ਲੱਖ18 ਹਜ਼ਾਰ 796 ਖਰਚ ਕੀਤੇ। 65 ਲੱਖ 22 ਹਜ਼ਾਰ 187 ਰੁਪਏ ਆਮ ਆਦਮੀ ਪਾਰਟੀ ਤੇ ਔਸਤਨ ਖਰਚ ਕੀਤੇ। 57ਲੱਖ 22ਹਜ਼ਾਰ 946 ਅਕਾਲੀ ਦਲ ਨੇ ਖਰਚ ਕੀਤੇ।
ਪਰਨੀਤ ਕੌਰ ਨੂੰ ਇਕ ਕਰੋੜ 12 ਲੱਖ ਚੋਣ ਫੰਡ ਲਈ ਮਿਲੇ
ਇੱਕ ਉਮੀਦਵਾਰ ਆਪਣੇ ਇਲੈਕਸ਼ਨ ਵਿੱਚ 95 ਲੱਖ ਰੁਪਏ ਤੱਕ ਖਰਚ ਕਰ ਸਕਦਾ। ਪਟਿਆਲਾ ਤੋਂ ਪਰਨੀਤ ਕੌਰ ਨੂੰ ਇਕ ਕਰੋੜ 12 ਲੱਖ ਚੋਣ ਫੰਡ ਲਈ ਮਿਲੇ ਸੀ। ਪਰਨੀਤ ਕੌਰ ਨੇ 75 ਲੱਖ44 ਹਜ਼ਾਰ ਦੇ ਕਰੀਬ ਖਰਚਾ ਕੀਤਾ ਤੇ 36 ਲੱਖ 55 ਹਜ਼ਾਰ ਆਪਣੇ ਕੋਲ ਬਚਾ ਲਏ। ਬੀਜੇਪੀ ਵੱਲੋਂ ਆਪਣੇ ਹਰ ਉਮੀਦਵਾਰ ਨੂੰ 50 ਲੱਖ ਰੁਪਏ ਪਾਰਟੀ ਫੰਡ ਦਿੱਤਾ ਗਿਆ।
ਰਾਣਾ ਸੋਢੀ ਨੂੰ 87 ਲੱਖ 58 ਹਜਾਰ ਰੁਪਏ ਫੰਡ ਮਿਲਿਆ
ਫਿਰੋਜ਼ਪੁਰ ਤੋਂ ਉਮੀਦਵਾਰ ਰਾਣਾ ਸੋਢੀ ਨੂੰ 87 ਲੱਖ 58 ਹਜਾਰ ਰੁਪਏ ਫੰਡ ਮਿਲਿਆ, ਰਾਣਾ ਸੋਢੀ ਨੇ 75 ਲੱਖ ਰੁਪਏ ਖਰਚ ਕੀਤੇ, 12 ਲੱਖ 57 ਹਜਾਰ ਬਚਾ ਲਏ। ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਆਪਣੇ ਕਿਸੇ ਉਮੀਦਵਾਰ ਨੂੰ ਪਾਰਟੀ ਫੰਡ ਨਹੀਂ ਦਿੱਤਾ।
ਹਰਸਿਮਰਤ ਕੌਰ ਬਾਦਲ ਨੂੰ 60 ਲੱਖ ਰੁਪਏ
ਸ਼੍ਰੋਮਣੀ ਅਕਾਲੀ ਦਲ ਨੇ ਕੇਵਲ ਦੋ ਉਮੀਦਵਾਰਾਂ ਨੂੰ ਪਾਰਟੀ ਫੰਡ ਦਿੱਤਾ ਜਿਨਾਂ ਵਿੱਚ ਹਰਸਿਮਰਤ ਕੌਰ ਬਾਦਲ ਨੂੰ 60 ਲੱਖ ਰੁਪਏ ਅਤੇ ਅਨਿਲ ਜੋਸ਼ੀ ਨੂੰ 55 ਲੱਖ ਰੁਪਏ ਪਾਰਟੀ ਫੰਡ ਦਿੱਤਾ ਗਿਆ