Kapurthala News(Chander Marhi): ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਟਿੱਬਾ 'ਚ ਇੱਕ 70 ਸਾਲਾਂ ਬਜ਼ੁਰਗ ਦੀ ਗੁੜ ਵਾਲੇ ਗਰਮ ਕੜਾਹੇ ਵਿੱਚ ਡਿੱਗਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਸੁਰਿੰਦਰ ਸਿੰਘ (ਸ਼ਿੰਦਾ) ਜੋ ਪਿੰਡ ਟਿੱਬਾ ਦੇ ਰਹਿਣ ਵਾਲੇ ਹਨ। ਜਾਣਕਾਰੀ ਮੁਤਾਬਿਕ ਬਜ਼ੁਰਗ ਗੁੜ ਲੈਣ ਲਈ ਘੁਲਾੜੀ ਤੇ ਪਹੁੰਚਿਆ ਸੀ, ਜਦੋਂ ਉਹ ਗੁੜ ਵਾਲੇ ਗਰਮ ਕਹਾੜੇ ਕੋਲ ਪਹੁੰਚਿਆ ਤਾਂ ਉਸਨੂੰ ਚੱਕ ਆ ਗਿਆ ਅਤੇ ਉਹ ਗੁੜ ਵਾਲੇ ਕਹਾੜੇ ਵਿੱਚ ਡਿੱਗ ਗਿਆ। ਘੁਲਾੜੇ 'ਤੇ ਕੰਮ ਕਰ ਰਹੇ ਕਾਮਿਆਂ ਨੇ ਉਸਨੂੰ ਬਾਹਰ ਕੱਢਿਆ ਅਤੇ ਹਸਪਤਾਲ ਲਿਜਾਂਇਆ ਗਿਆ। ਜਿਸ ਦੀ ਜ਼ੇਰੇ ਇਲਾਜ਼ 24 ਘੰਟੇ ਰੱਖਣ ਤੋਂ ਬਾਅਦ ਮੌਤ ਹੋ ਗਈ।


COMMERCIAL BREAK
SCROLL TO CONTINUE READING

ਬਜ਼ੁਰਗ​ ਗੁੜ ਲੈਣ ਗਿਆ ਸੀ ਦੂਜੇ ਪਿੰਡ


ਪਰਿਵਾਰ ਮੁਤਾਬਿਕ ਉਹ ਆਪਣੇ ਘਰ ਤੋਂ ਕੁਝ ਕਿਲੋਮੀਟਰ ਦੂਰ ਕਿਸੇ ਨਾਲ ਦੇ ਪਿੰਡ ਵਿੱਚ ਗੁੜ ਲੈਣ ਲਈ ਗਏ ਹੋਏ ਸਨ। ਜਦੋਂ ਉੱਥੋਂ ਦੇ ਕਾਮਿਆਂ ਵੱਲੋਂ ਗੁੜ ਕੱਢਿਆ ਜਾ ਰਿਹਾ ਸੀ ਤਾਂ ਸੁਰਿੰਦਰ ਸਿੰਘ ਵੀ ਗੁੜ ਕੱਢੇ ਜਾਣ ਵਾਲੇ ਕੜਾਹੇ ਦੇ ਬਿਲਕੁਲ ਨਜ਼ਦੀਕ ਪਹੁੰਚ ਗਿਆ। ਉਨ੍ਹਾਂ ਨੂੰ ਕਾਮਿਆਂ ਨੇ ਦੱਸਿਆ ਕਿ ਸੁਰਿੰਦਰ ਸਿੰਘ ਨੂੰ ਅਚਾਨਕ ਚੱਕਰ ਆ ਗਿਆ ਤਾਂ ਉਹ ਗਰਮ ਗੁੜ ਦੇ ਕੜਾਹੇ ਵਿੱਚ ਜਾ ਡਿੱਗੇ।



ਇਹ ਵੀ ਪੜ੍ਹੋ: chandigarh News: ਚੰਡੀਗੜ੍ਹ ਉਪਭੋਗਤਾ ਕਮਿਸ਼ਨ ਨੇ ਬਾਜਵਾ ਡਿਵੈਲਪਰਾਂ ਨੂੰ ਵਿਆਜ ਸਮੇਤ ਰਿਫੰਡ ਦੇਣ ਦੇ ਆਦੇਸ਼ ਕੀਤੇ ਜਾਰੀ


24 ਘੰਟੇ ਤੱਕ ਲੜਦਾ ਰਿਹਾ ਜ਼ਿੰਦਗੀ ਮੌਤ ਦੀ ਲੜਾਈ


ਗਰਮ ਗੁੜ ਦੇ ਕਹਾੜੇ ਵਿੱਚ ਡਿੱਗੇ ਬਜ਼ੁਰਗ ਨੂੰ ਬਾਹਰ ਕੱਢਿਆ ਗਿਆ ਅਤੇ ਜਲੰਧਰ ਦੇ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਗਰਮ ਗੁੜ ਦੇ ਕੜਾਹੇ ਵਿੱਚ ਡਿੱਗਣ ਕਾਰਨ ਸੁਰਿੰਦਰ ਸਿੰਘ ਦਾ ਸ਼ਰੀਰ ਬੁਰੀ ਤਰ੍ਹਾਂ ਝੁਲਸ ਗਿਆ। ਜਿੱਥੇ ਉਸ ਨੇ 24 ਘੰਟੇ ਜ਼ਿੰਦਗੀ ਮੌਤ ਦੀ ਲੜਾਈ ਲੜੀ ਪਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਬਜ਼ਗਗਰ ਨੇ ਦਮ ਤੋੜ ਦਿੱਤਾ। ਸੁਰਿੰਦਰ ਸਿੰਘ ਦੀ ਅਚਾਨਕ ਹੋਈ ਇਸ ਦਰਦਨਾਕ ਮੌਤ ਮਗਰੋਂ ਪੂਰੇ ਪਿੰਡ ਵਿੱਚ ਸੰਨਾਟਾ ਪਸਰ ਚੁੱਕਿਆ ਹੈ ਅਤੇ ਘਰ ਵਿੱਚ ਬੇਹਦ ਹੀ ਗ਼ਮਗੀਨ ਮਾਹੌਲ ਬਣਿਆ ਹੋਇਆ ਹੈ।


ਇਹ ਵੀ ਪੜ੍ਹੋ: Amritsar News: ਗੰਨ ਹਾਊਸ 'ਚ ਚੋਰੀ ਦਾ ਮਾਮਲਾ, ਪੁਲਿਸ ਨੇ ਦੋ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ