Anandpur Sahib(Bimal Sharma): ਰੋਪੜ ਜ਼ਿਲ੍ਹੇ ਵਿੱਚ ਨਾਜਾਇਜ਼ ਮਾਈਨਿੰਗ ਦੇ ਕਾਰਨ ਕਈ ਪੁਲਾਂ ਦਾ ਵਜੂਦ ਜਿੱਥੇ ਖਤਰੇ ਵਿੱਚ ਹੈ। ਜਿਸ ਵਿੱਚ ਐਲਗਰਾ ਦਾ ਪੁਲ ਆਵਾਜਾਈ ਲਈ ਬੰਦ ਹੋ ਚੁੱਕਾ ਹੈ। ਅਗੰਮਪੁਰ ਦੇ ਇੱਕ ਕਿਲੋਮੀਟਰ ਲੰਬੇ ਪੁਲ ਦੇ ਪਿੱਲਰਾਂ ਵਿੱਚ ਦਰਾਰਾਂ ਆ ਚੁੱਕੀਆਂ ਹਨ ਅਤੇ ਹੁਣ ਸ੍ਰੀ ਅਨੰਦਪੁਰ ਸਾਹਿਬ ਦੇ ਲਾਗਲੇ ਪਿੰਡ ਬੁਰਜ ਵਿੱਚ ਕਰੋੜਾਂ ਰੁਪਏ ਖਰਚ ਕੇ ਕਾਰ ਸੇਵਾ ਵਾਲੇ ਸੰਤਾਂ ਵੱਲੋਂ ਬਣਾਇਆ ਗਿਆ ਪੁਲ ਵੀ ਲੱਗਦਾ ਮਾਈਨਿੰਗ ਦੀ ਭੇਟ ਚੜ੍ਹਦਾ ਨਜ਼ਰ ਆ ਰਿਹਾ ਹੈ। ਕਿਉਂਕਿ ਇਸ ਤੋਂ ਲਗਭਗ 300 ਮੀਟਰ ਦੀ ਦੂਰੀ ਤੇ ਡੀਸਿਲਟਿੰਗ ਕੀਤੀ ਜਾ ਰਹੀ ਹੈ। ਅਤੇ ਵੱਡੇ-ਵੱਡੇ ਟਰੱਕ ਅਤੇ ਟ੍ਰੈਕਟਰ ਟਰਾਲੀਆਂ ਇਸ 'ਤੋਂ ਬਜ਼ਰੀ ਰੇਤਾਂ ਭਰ ਕੇ ਦਿਨ-ਰਾਤ ਲੰਘ ਰਹੇ ਹਨ


COMMERCIAL BREAK
SCROLL TO CONTINUE READING

RTI ਕਾਰਕੁੰਨ ਬਚਿੱਤਰ ਜਟਾਣਾ ਨੇ ਇਸ ਸਬੰਧੀ ਸੁਪਰੀਮ ਕੋਰਟ ਦੀ ਜੱਜਮੈਂਟ ਦਿਖਾਉਂਦੇ ਹੋਏ ਇਲਜ਼ਾਮ ਲਗਾਏ ਕਿ ਇਹ ਡੀ ਸਿਲਟਿੰਗ ਨਾਜਾਇਜ ਹੋ ਰਹੀ ਹੈ। ਮਾਈਨਿੰਗ ਵਿਭਾਗ ਨੇ ਇਹ ਜਜਮੈਂਟ ਆਪਣੇ ਪੋਰਟਲ ਦੇ ਉੱਤੋਂ ਹੀ ਗਾਇਬ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਕੋਰਟ ਮੁਤਾਬਿਕ ਜਦੋਂ ਤੱਕ ਜਿੱਥੇ ਡੀਸਿਲਟਿੰਗ ਕਰਨੀ ਹੈ ਉਸ ਦੀ ਈਸੀ ਨਹੀਂ ਹੋ ਜਾਂਦੀ ਉਦੋਂ ਤੱਕ ਮਾਈਨਿੰਗ ਨਹੀਂ ਹੋ ਸਕਦੀ ਲੇਕਿਨ ਇਸ ਜਗ੍ਹਾ 'ਤੇ ਮਾਈਨਿੰਗ ਹੋ ਰਹੀ ਹੈ। ਉਹਨਾਂ ਕਿਹਾ ਕਿ ਡੀਸਿਲਟਿੰਗ ਦਾ ਮਤਲਬ ਹੈ ਕਿ ਇਥੋਂ ਦਾ ਮਟੀਰੀਅਲ ਚੱਕ ਕੇ ਇੱਥੇ ਦਰਿਆ ਦੇ ਸਾਈਡਾਂ 'ਤੇ ਲਗਾਉਣਾ ਪਰ ਇੱਥੋਂ ਮਾਲ ਚੱਕ ਕੇ ਕਰੈਸ਼ਰਾਂ 'ਤੇ ਵੇਚਿਆ ਜਾ ਰਿਹਾ ਹੈ।


ਪਿੰਡ ਦੇ ਨੌਜਵਾਨ ਵੀ ਇਸ ਸਾਈਟ 'ਤੇ ਪਹੁੰਚੇ ਜੋ ਇੱਥੇ ਟਰੈਕਟਰ ਚਲਾ ਕੇ ਮਟੀਰੀਅਲ ਕਰੇਸ਼ਰਾਂ ਤੇ ਛੱਡ ਕੇ ਆ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੀ ਮਨਜ਼ੂਰ ਦੇ ਨਾਲ ਹੀ ਇਹ ਡੀਸਿਲਟਿੰਗ ਹੋ ਰਹੀ ਹੈ। ਉਹਨਾਂ ਤਰਕ ਦਿੱਤਾ ਕਿ ਬਰਸਾਤਾਂ ਦੇ ਮੌਸਮ ਵਿੱਚ ਉਹਨਾਂ ਦੇ ਪਿੰਡ ਦਾ ਇਸ ਪਾਣੀ ਨਾਲ ਨੁਕਸਾਨ ਹੁੰਦਾ ਹੈ। ਇਸ ਲਈ ਉਹ ਇਥੋਂ ਡੀਸਿਲਟਿੰਗ ਕਰਵਾਉਣ ਦੇ ਹੱਕ ਵਿੱਚ ਹਨ ।


ਇਸ ਸਬੰਧੀ ਜਦੋਂ ਇਸ ਸਾਈਟ 'ਤੇ ਮਾਈਨਿੰਗ ਵਿਭਾਗ ਵੱਲੋਂ ਭੇਜੇ ਗਏ ਜੇਈ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਇਹ ਡੀਸਿਲਟਿੰਗ ਹੋ ਰਹੀ ਹੈ ਤਾਂ ਵਿਭਾਗ ਦੀ ਮਨਜ਼ੂਰੀ ਨਾਲ ਹੀ ਹੋਵੇਗੀ ਇਸੇ ਲਈ ਉਨਾਂ ਨੂੰ ਇੱਥੇ ਤੈਨਾਤ ਕੀਤਾ ਗਿਆ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਡੀਸਿਲਟਿੰਗ ਦਾ ਮਟੀਰੀਅਲ ਕਰੈਸ਼ਰਾ 'ਤੇ ਕਿਉਂ ਵੇਚਿਆ ਜਾ ਰਿਹਾ ਹੈ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਤਾਂ ਉੱਚ ਅਧਿਕਾਰੀ ਹੀ ਦੱਸ ਸਕਦੇ ਹਨ। ਇਸ ਸਬੰਧੀ ਜ਼ੀ ਮੀਡੀਆ ਦੀ ਟੀਮ ਵੱਲੋਂ ਬਾਰ-ਬਾਰ ਸੰਪਰਕ ਕਰਨ 'ਤੇ ਉੱਚ ਅਧਿਕਾਰੀਆਂ ਵੱਲੋਂ ਫੋਨ ਦਾ ਜਵਾਬ ਨਹੀਂ ਦਿੱਤਾ ਗਿਆ ।