Anandpur Sahib(ਬਿਮਲ ਸ਼ਰਮਾ): ਪੰਜਾਬ ਜਿਸ ਨੂੰ ਪਾਣੀਆਂ ਕਰਕੇ ਵੀ ਜਾਣਿਆ ਜਾਂਦਾ ਸੀ। ਅੱਜ ਪੰਜਾਬ ਦੇ ਕਈ ਜ਼ਿਲ੍ਹੇ ਡਾਰਕ ਜੋਨ ਵਿੱਚ ਹਨ ਖਾਸ ਤੌਰ 'ਤੇ ਜੇਕਰ ਗੱਲ ਕੀਤੀ ਜਾਵੇ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਇਲਾਕੇ ਦੀ ਤਾਂ ਇਸ ਇਲਾਕੇ ਵਿੱਚ ਵੀ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ ।


COMMERCIAL BREAK
SCROLL TO CONTINUE READING

ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਸਤਲੁਜ ਕਿਨਾਰੇ ਵਸੇ ਪਿੰਡਾਂ ਨੂੰ ਬੇਲਿਆਂ ਦੇ ਪਿੰਡਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਨਾਂ ਬੇਲਿਆਂ ਦੇ ਪਿੰਡਾਂ ਵਿੱਚ 20 ਜਮੀਨੀ ਪਾਣੀ ਦਾ ਪੱਧਰ ਲਗਾਤਾਰ ਗਿਰਦਾ ਜਾ ਰਿਹਾ ਹੈ । ਸਥਾਨਕ ਵਾਸੀ ਇਸ ਜਮੀਨੀ ਪਾਣੀ ਦੇ ਗਿਰਦੇ ਪੱਧਰ ਦਾ ਕਾਰਨ ਸਤਲੁਜ ਦਰਿਆ ਵਿੱਚ ਪਿਛਲੇ ਸਮੇਂ ਦੌਰਾਨ ਤੋਂ ਹੋ ਰਹੀ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਨੂੰ ਮੰਨ ਰਹੇ ਹਨ । ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਦੋ ਤੋਂ ਤਿੰਨ ਫੁੱਟ ਤੇ ਹੀ ਜਮਨ ਪੱਟਣ ਤੇ ਪਾਣੀ ਨਿਕਲ ਆਉਂਦਾ ਸੀ ਜਿਹੜਾ ਕਿ ਹੁਣ 50 ਤੋਂ 55 ਫੁੱਟ ਤੇ ਪਹੁੰਚ ਕੇ ਵੀ ਸੌਖਾ ਨਹੀਂ ਨਿਕਲਦਾ ।


ਇਸ ਬਾਰੇ ਅਸੀਂ ਸਤਲੁਜ ਕਿਨਾਰੇ ਵਸੇ ਹਰਸਾ ਬੇਲਾ ਦੇ ਵਸਨੀਕਾਂ ਨਾਲ ਗੱਲ ਕੀਤੀ ਤਾਂ ਉਨਾਂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਉਹਨਾਂ ਦੇ ਜਮੀਨੀ ਪਾਣੀ ਦਾ ਪੱਧਰ ਠੀਕ ਸੀ ਅਗਰ ਉਹ ਆਪਣੇ ਖੇਤਾਂ ਵਿੱਚ ਕਹੀ ਨਾਲ ਵੀ ਜਮੀਨ ਪੁੱਟਦੇ ਸਨ ਤਾਂ ਥੱਲੋਂ ਪਾਣੀ ਨਿਕਲ ਆਉਂਦਾ ਸੀ। ਹੁਣ ਹਾਲਾਤ ਬਦਲ ਚੁੱਕੇ ਹਨ ਹੁਣ ਜਮੀਨੀ ਪਾਣੀ ਦਾ ਪੱਧਰ ਬਹੁਤ ਡਿੱਗ ਚੁੱਕਾ ਹੈ। ਜਿਨ੍ਹਾਂ ਨੇ ਆਪਣੇ ਖੇਤਾਂ ਵਿੱਚ ਛੋਟੇ ਬੋਰ ਕਰਵਾਏ ਹਨ। ਉਹ ਸੁੱਕ ਚੁੱਕੇ ਹਨ ਪਿੰਡ ਵਿੱਚ ਸਿਰਫ ਤਿੰਨ ਚਾਰ ਹੀ ਵੱਡੇ ਬੋਰ ਹਨ। ਜਿਹੜੇ ਕਿ 300 ਤੋਂ 400 ਫੁੱਟ ਦੀ ਗਹਿਰਾਈ 'ਤੇ ਹਨ ਉਹਨਾਂ ਵਿੱਚੋਂ ਹੀ ਪਾਣੀ ਨਿਕਲ ਰਿਹਾ ਹੈ। 


ਪਿੰਡ ਵਾਸੀ ਇਸ ਦਾ ਕਾਰਨ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਮੰਨ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਜਮੀਨੀ ਪਾਣੀ ਦਾ ਪੱਧਰ ਅੱਜ ਨਹੀਂ ਡਿੱਗਿਆ ਬਲਕਿ ਪਿਛਲਿਆਂ ਸਰਕਾਰਾਂ ਦੌਰਾਨ ਵੀ ਇੱਥੇ ਧੜੱਲੇ ਨਾਲ ਮਾਈਨਿੰਗ ਹੁੰਦੀ ਰਹੀ ਅਤੇ ਜੋ ਹੁਣ ਵੀ ਬਾਅਦ ਦਸਤੂਰ ਜਾਰੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਹ ਮਾਈਨਿੰਗ ਬੰਦ ਕੀਤੀ ਜਾਵੇ ਤਾਂ ਜੋ ਜਮੀਨੀ ਪਾਣੀ ਦਾ ਪੱਧਰ ਹੋਰ ਥੱਲੇ ਨਾ ਜਾ ਸਕੇ । ਉਹਨਾਂ ਕਿਹਾ ਕਿ ਰਾਤ ਦੇ ਹਨੇਰੇ ਵਿੱਚ ਦਰਿਆ ਵਿੱਚ ਟਿੱਪਰਾਂ ਅਤੇ ਮਸ਼ੀਨਾਂ ਮਾਈਨਿੰਗ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ ।