Anandpur Sahib Lok Sabha Election Result: AAP ਦੇ ਮਲਵਿੰਦਰ ਕੰਗ ਨੇ ਫ਼ਸਵੇਂ ਮੁਕਾਬਲੇ `ਚ ਕਾਂਗਰਸ ਦੇ ਵਿਜੈ ਇੰਦਰ ਸਿੰਗਲਾ ਨੂੰ ਹਰਾਇਆ
Anandpur Sahib Lok sabha Chunav Result 2024: ਕਾਂਗਰਸ ਨੇ ਇਸ ਹਲਕੇ ਤੋਂ ਵਿਜੈ ਇੰਦਰ ਸਿੰਗਲਾ ਤੇ ਭਾਜਪਾ (BJP) ਨੇ ਡਾ. ਸ਼ੁਭਾਸ਼ ਸ਼ਰਮਾ , ਆਮ ਆਦਮੀ ਪਾਰਟੀ (AAP) ਦੇ ਮਲਵਿੰਦਰ ਸਿੰਘ ਕੰਗ, ਅਤੇ ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਬਸਪਾ ਨੇ ਇਸ ਸੀਟ ਤੋਂ ਜਸਵੀਰ ਸਿੰਘ ਗੜ੍ਹੀ ਨੂੰ ਚੋਣ ਮੈਦਾਨ `ਚ ਉਤਾਰਿਆ ਸੀ।
Anandpur Sahib Lok Sabha Election Result 2024: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ (Lok Sabha Election Hoshiarpur Result 2024) ਦੇ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਸ੍ਰੀ ਅਨੰਦਪੁਰ ਸਾਹਿਬ ਦੀ ਪੰਥਕ ਸੀਟ ਤੋਂ ਆਮ ਆਦਮੀ ਪਾਰਟੀ ਦੇ ਮਲਵਿੰਦਰ ਕੰਗ ਨੇ ਫ਼ਸਵੇਂ ਮੁਕਾਬਲੇ 'ਚ ਕਾਂਗਰਸ ਦੇ ਵਿਜੈ ਇੰਦਰ ਸਿੰਗਲਾ ਨੂੰ 10,846 ਵੋਟਾਂ ਨਾਲ ਹਰਾਇਆ ਦਿੱਤਾ ਹੈ।
ਕਿੰਨੇ ਫੀਸਦ ਵੋਟਿੰਗ ਹੋਈ
ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ 1 ਜੂਨ ਨੂੰ ਕੁੱਲ 61.98 ਫੀਸਦੀ ਪੋਲਿੰਗ ਹੋਈ ਸੀ। ਹਲਕੇ ਦੇ ਕੁੱਲ 10,73,572 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਕੁੱਲ 28 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਸਨ।
ਉਮੀਦਵਾਰ | ਪਾਰਟੀ | ਵੋਟਾਂ |
ਮਲਵਿੰਦਰ ਸਿੰਘ ਕੰਗ | 'ਆਪ' | 3,13,217 |
ਵਿਜੈ ਇੰਦਰ ਸਿੰਗਲਾ | ਕਾਂਗਰਸ | 3,02,371 |
ਡਾ. ਸੁਭਾਸ਼ ਸ਼ਰਮਾ | ਭਾਜਪਾ | 1,86,578 |
ਪ੍ਰੇਮ ਸਿੰਘ ਚੰਦੂਮਾਜਰਾ | ਸ਼੍ਰੋਮਣੀ ਅਕਾਲੀ ਦਲ | 1,17,936 |
ਜਸਵੀਰ ਸਿੰਘ ਗੜ੍ਹੀ | ਬਸਪਾ | 90,157 |
ਖੁਸ਼ਪਾਲ ਸਿੰਘ ਮਾਨ | ਸ਼੍ਰੋਮਣੀ ਅਕਾਲੀ ਦਲ (ਅ) | 24,831 |
ਲੋਕ ਸਭਾ ਨਤੀਜੇ 2019 (Lok Sabha Election 2019 Results)
2019 ਵਿੱਚ ਕਾਂਗਰਸ ਨੇ ਇਸ ਸੀਟ ਤੋਂ ਮਨੀਸ਼ ਤਿਵਾੜੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ, ਮਨੀਸ਼ ਤਿਵਾੜੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।
ਸੀਟ ਦਾ ਸਿਆਸੀ ਇਤਿਹਾਸ (Anandpur Sahib Lok Sabha Seat History)
ਅਨੰਦਪੁਰ ਸਾਹਿਬ ਸਾਹਿਬ ਸਿੱਖ ਧਰਮ ਦੇ ਲੋਕਾਂ ਲਈ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ। ਅਨੰਦਪੁਰ ਸਾਹਿਬ ਖ਼ਾਲਸਾ ਪੰਥ ਦਾ ਜਿਊਂਦਾ-ਜਾਗਦਾ ਇਤਿਹਾਸ, ਪੰਜਾਬ ਦੀ ਸਜੀਵ ਵਿਰਾਸਤ ਅਤੇ ਅਮੀਰ ਖ਼ਾਲਸਈ ਸੱਭਿਆਚਾਰ ਹੈ। ਅਨੰਦਪੁਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਅਨੰਦਪੁਰ ਸਾਹਿਬ ਹਲਕਾ ਸਾਲ 2009 'ਚ ਹੋਂਦ ਵਿੱਚ ਆਇਆ ਸੀ। ਇਸ ਤੋਂ ਪਹਿਲਾਂ ਰੋਪੜ ਲੋਕ ਸਭਾ ਹਲਕਾ ਹੁੰਦਾ ਸੀ। ਜਿਸ ਨੂੰ ਸਾਲ 2009 ਤੋਂ ਅਨੰਦਪੁਰ ਸਾਹਿਬ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਅਨੰਦਪੁਰ ਸਾਹਿਬ ਲੋਕ ਸਭਾ 'ਚ ਮੌਜੂਦ ਵਿਧਾਨ ਸਭਾ ਹਲਕੇ
ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ( ਰੂਪਨਗਰ, ਮੁਹਾਲੀ, ਚਮਕੌਰ ਸਾਹਿਬ, ਖਰੜ, ਅਨੰਦਪੁਰ ਸਾਹਿਬ, ਗੜ੍ਹਸ਼ੰਕਰ, ਬੰਗਾ, ਨਵਾਂਸ਼ਹਿਰ, ਬਲਾਚੌਰ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ ਸਾਰੀਆਂ ਦੀਆਂ ਸਾਰੀਆਂ ਸੀਟਾਂ 'ਤੇ ਹੁੰਝਾ ਫੇਰ ਜਿੱਤ ਹਾਸਲ ਕੀਤੀ।
ਅਨੰਦਪੁਰ ਸਾਹਿਬ ਵਿਚ ਕੁੱਝ ਵੋਟਾਂ ਪੋਲ ਹੋਈਆਂ
ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ 1 ਜੂਨ ਨੂੰ ਕੁੱਲ 61.98 ਫੀਸਦੀ ਪੋਲਿੰਗ ਹੋਈ ਸੀ। ਹਲਕੇ ਦੇ ਕੁੱਲ 10,73,572 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ।