Anandpur Sahib News: ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਕਈ ਅਕਾਲੀ ਲੀਡਰਾਂ ਨੂੰ ਧਾਰਮਿਕ ਸਜ਼ਾ ਸ੍ਰੀ ਅਕਾਲ ਤਖਤ ਵੱਲੋਂ ਸੁਣਾਈ ਗਈ ਹੈ। ਜਿਸ ਦੇ ਤਹਿਤ ਜਿੱਥੇ ਸੁਖਬੀਰ ਸਿੰਘ ਬਾਦਲ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਧਾਰਮਿਕ ਸਜ਼ਾ ਦਾ ਦੂਸਰਾ ਦਿਨ ਪੂਰਾ ਕੀਤੀ। ਢੀਂਡਸਾ ਨੇ ਅੱਜ ਫੇਰ ਕਿਹਾ ਕਿ ਸੱਤ ਮੈਂਬਰੀ ਕਮੇਟੀ ਵੱਲੋਂ ਡੈਲੀਗੇਟ ਚੁਣੇ ਜਾਣ ਤੋਂ ਬਾਅਦ ਜਿਹੜਾ ਵੀ ਪ੍ਰਧਾਨ ਬਣਿਆ ਓਹ ਹੋਵੇਗਾ ਮਨਜੂਰ ਹੋਵੇਗਾ। ਕੇਂਦਰੀ ਮੰਤਰੀ ਬਿੱਟੂ ਦੇ ਬਿਆਨਾਂ ਦੀ ਵੀ ਆਲੋਚਨਾ ਕੀਤੀ। ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਉਹ ਸੇਵਾ ਤੋਂ ਬਾਅਦ ਜਲਦ ਹੀ ਰਾਜਨੀਤੀ ਛੱਡ ਦੇਣਗੇ।


COMMERCIAL BREAK
SCROLL TO CONTINUE READING

ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਬਤੌਰ ਸੇਵਾਦਾਰ ਸੇਵਾ ਕੀਤੀ,  ਗੁਰਬਾਣੀ ਸਰਵਣ ਕੀਤੀ ਉਪਰੰਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿਖੇ ਜੂਠੇ ਬਰਤਨ ਵੀ ਸਾਫ ਕੀਤੇ। ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਢੀਂਡਸਾ ਨੇ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦੂਜੇ ਪੜਾਅ ਦੀ ਸੇਵਾ ਮੁਕੰਮਲ ਹੋ ਗਈ ਹੈ ਤੇ ਉਹ ਜਥੇਦਾਰ ਸਹਿਬਾਨ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਸੇਵਾ ਬਖਸ਼ੀ।


ਸੁਖਬੀਰ ਬਾਦਲ ਨੂੰ ਬਤੌਰ ਪ੍ਰਧਾਨ ਮਾਨਤਾ ਦੇਣ ਬਾਰੇ ਕੱਲ ਦਿੱਤੇ ਬਿਆਨ ਬਾਰੇ ਢੀਂਡਸਾ ਨੇ ਕਿਹਾ ਕਿ ਜੇਕਰ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ 7 ਮੈਬਰੀ ਕਮੇਟੀ ਰਾਹੀਂ ਪਾਰਟੀ ਮੈਬਰਾਂ ਦੀ ਨਵੀਂ ਭਰਤੀ ਕਰਨ ਉਪਰੰਤ ਕਿਸੇ ਵੀ ਵਿਅਕਤੀ ਦੀ ਚੋਣ ਹੁੰਦੀ ਹੈ ਤਾਂ ਉਹ ਪ੍ਰਧਾਨ ਮੰਨਿਆ ਜਾਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੈਂ ਸਿੱਧੀ ਸੁਖਬੀਰ ਬਾਦਲ ਨੂੰ ਪ੍ਰਧਾਨ ਚੁਣੇ ਜਾਣ ਲਈ ਕੋਈ ਸਪੋਰਟ ਨਹੀਂ ਕੀਤਾ ਪ੍ਰੰਤੂ ਜੇਕਰ ਓਹ ਵੀ ਪ੍ਰਧਾਨ ਚੁਣੇ ਜਾਂਦੇ ਫੇਰ ਉਹਨਾਂ ਨੂੰ ਵੀ ਮਾਨਤਾ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਜਲਦ ਰਾਜਨੀਤੀ ਵੀ ਛੱਡ ਦੇਣਗੇ।