Faridkot Jail: ਫ਼ਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਜੇਲ੍ਹ ਅੰਦਰ ਖੁੱਲ੍ਹੇਆਮ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਦੀ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ। ਜਿਸ ਕੈਦੀ ਦੀ ਵੀਡੀਓ ਸਹਾਮਣੇ ਆਈ ਹੈ, ਉਸ ਦੀ ਪਛਾਣ ਰਾਜਨ ਵਜੋਂ ਹੋਈ ਹੈ। ਜੋ ਕਿ ਫ਼ਿਰੋਜ਼ਪੁਰ ਦਾ ਵਸਨੀਕ ਦੱਸਿਆ ਜਾਂਦਾ ਹੈ। ਜਿਸ ਦੇ ਖ਼ਿਲਾਫ਼ ਕਈ ਗੰਭੀਰ ਮਾਮਲੇ ਦਰਜ ਹਨ। ਜਿਸ ਨੇ ਜੇਲ੍ਹ ਵਿੱਚ ਆਰਾਮ ਨਾਲ ਬੈਠ ਕੇ ਸਿਗਰਟ ਪੀਂਦੇ ਨਾ ਸਿਰਫ਼ ਵੀਡੀਓ ਬਣਾ ਲਈ ਸਗੋਂ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਅਪਲੋਡ ਕਰ ਦਿੱਤੀ। ਜੋ ਇੱਕ ਵਾਰ ਮੁੜ ਤੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਮੋਬਾਇਨ ਫੋਨਾਂ ਖਿਲਾਫ ਕੀਤੀ ਸਖ਼ਤੀ ਦੀ ਪੋਲ ਖੋਲ੍ਹ ਰਿਹਾ ਹੈ।


COMMERCIAL BREAK
SCROLL TO CONTINUE READING

ਬੀਤੇ ਦਿਨੀਂ ਫ਼ਰੀਦਕੋਟ ਨੇ ਜੇਲ੍ਹ ਅੰਦਰ ਮੋਬਾਇਲਾਂ ਦੀ ਪਹੁੰਚ ਨੂੰ ਲੈ ਕੇ ਇੱਕ ਹਵਾਲਾਤੀ ਅਤੇ ਉਸਦੀ ਪਤਨੀ ਦੇ ਖਿਲਾਫ ਮਾਮਲਾ ਦਰਜ ਕਰ ਦੀ ਗੱਲ ਆਖੀ ਸੀ। ਜਿਸ ਤੋਂ ਬਾਅਦ ਇੱਕ ਹੋਰ ਕੈਦੀ ਦਾ ਵੀਡੀਓ ਸਹਾਮਣੇ ਆਉਣਾ ਪੁਲਿਸ ਪ੍ਰਸ਼ਾਸਨ ਦੀ ਕਾਰਜਗੁਜਾਰੀ ਤੇ ਸਵਾਲ ਖੜ੍ਹੇ ਕਰਦਾ ਹੈ।


ਮਹਿਲਾ ਖਿਲਾਫ ਮਾਮਲਾ ਕੀਤਾ ਦਰਜ


ਪੁਲਿਸ ਦੀ ਜਾਣਕਾਰੀ ਮੁਤਾਬਿਕ ਅੰਜੁ ਬਾਲਾ ਨਾਮਕ ਇੱਕ ਮਹਿਲਾ ਜੋ ਬਿਲਾਸਪੁਰ ਦੀ ਰਹਿਣ ਵਾਲੀ ਹੈ ਅਤੇ ਉਸਦਾ ਪਤੀ ਕਿਸੇ ਮਾਮਲੇ 'ਚ ਫਰੀਦਕੋਟ ਦੀ ਜੇਲ੍ਹ 'ਚ ਬੰਦ ਹੈ ਅਤੇ ਅੰਜੁ ਬਾਲਾ ਜਾਅਲੀ ਦਸਤਾਵੇਜ਼ਾਂ ਤੇ ਮੋਬਾਇਲ ਫੋਨ ਅਤੇ ਸਿਮ ਕਾਰਡ ਖਰੀਦ ਕਰਦੀ ਸੀ ਅਤੇ ਮੋਬਾਇਲ ਫੋਨ ਅਤੇ ਸਿਮ ਕਾਰਡ ਖਰੀਦਣ ਤੋਂ ਬਾਅਦ ਉਹ ਫਰੀਦਕੋਟ ਦੀ ਜੇਲ੍ਹ ਚ ਬੰਦ ਆਪਣੇ ਪਤੀ ਸੁਖਚੈਨ ਸਿੰਘ ਤੱਕ ਪਹੁੰਚਦਾ ਕਰਦੀ ਸੀ ਅਤੇ ਸੁਖਚੈਨ ਸਿੰਘ ਅੱਗੇ ਜੇਲ੍ਹ 'ਚ ਬੰਦ ਹੋਰਨਾਂ ਕੈਦੀਆ ਨੂੰ ਵੇਚ ਕੇ ਮੋਟਾ ਮੁਨਾਫ਼ਾ ਕਮਾਉਂਦਾ ਸੀ।


ਪੁਲਿਸ ਦੇ ਧਿਆਨ 'ਚ ਇਹ ਮਾਮਲਾ ਆਉਣ 'ਤੇ ਹੁਣ ਜ਼ਿਲਾ ਪੁਲਿਸ ਵੱਲੋਂ ਅੰਜੁ ਬਾਲਾ ਅਤੇ ਉਸਦੇ ਪਤੀ ਸੁਖਚੈਨ ਸਿੰਘ ਖਿਲਾਫ ਮਾਮਾਲ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕੇ ਅੰਜੁ ਬਾਲਾ ਨੂੰ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ ਅਤੇ ਜੇਲ ਚ ਬੰਦ ਉਸਦੇ ਪਤੀ ਸੁਖਚੈਨ ਸਿੰਘ ਨੂੰ ਵੀ ਜਲਦ ਪ੍ਰੋਡਕਸ਼ਨ ਵਰੰਟ 'ਤੇ ਲੈਕੇ ਪੁੱਛਗਿੱਛ ਕੀਤੀ ਜਾਵੇਗੀ। ਕਿ ਜੇਲ ਅੰਦਰ ਉਸ ਕੋਲ ਮੋਬਾਇਲ ਫੋਨ ਕਿਸ ਤਰੀਕੇ ਅਤੇ ਕਿਸ ਦੀ ਮਦਦ ਨਾਲ ਪੁਹੰਚ ਰਹੇ ਸਨ।