ਚੰਡੀਗੜ੍ਹ: ਰਾਜਸਥਾਨ ਦੀ ਕਾਂਗਰਸ ਇਕਾਈ ’ਚ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਦਰਅਸਲ, ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ (Sachin Pilot) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।


COMMERCIAL BREAK
SCROLL TO CONTINUE READING

 


ਉਨ੍ਹਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ’ਤੇ ਬੋਲਦਿਆਂ ਕਿਹਾ ਕਿ ਕਾਂਗਰਸ ’ਚ ਕੋਈ ਵੀ ਵਿਅਕਤੀ ਦੋ ਅਹੁਦੇ ਨਹੀਂ ਸੰਭਾਲ ਸਕਦਾ।
ਦਰਅਸਲ ਅਸ਼ੋਕ ਗਹਿਲੋਤ ਨੂੰ ਕਾਂਗਰਸ ਵਲੋਂ ਪਾਰਟੀ ਦਾ ਕੌਮੀ ਪ੍ਰਧਾਨ ਬਣਾਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਮੌਜੂਦਾ ਸਮੇਂ ’ਚ ਉਹ ਮੁੱਖ ਮੰਤਰੀ ਦੇ ਅਹੁਦੇ ’ਤੇ ਵੀ ਹਨ। ਜਿਸਦੇ ਚੱਲਦਿਆਂ ਸਚਿਨ ਪਾਇਲਟ ਨੇ ਮੀਡੀਆ ਸਾਹਮਣੇ ਬਿਆਨ ਦਿੱਤਾ ਹੈ ਕਿ ਕਾਂਗਰਸ ’ਚ ਕੋਈ ਵੀ ਵਿਅਕਤੀ 2 ਅਹੁਦੇ ਨਹੀਂ ਸੰਭਾਲ ਸਕਦਾ। 



ਪਾਇਲਟ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਉੱਠੀ ਆਵਾਜ਼
ਜਿਕਰਯੋਗ ਹੈ ਕਿ ਪਾਇਲਟ ਦੇ ਸਮਰਥਕ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਰਾਜਸਥਾਨ ਦਾ ਮੁੱਖ ਮੰਤਰੀ (CM of Rajasthan) ਬਣਾਏ ਜਾਣ ਦੀ ਮੰਗ ਕਰ ਰਹੇ ਹਨ, ਅਜਿਹਾ ਨਾ ਕਰਨ ਦੀ ਸੂਰਤ ’ਚ ਸਮਰਥਕਾਂ ਨੇ ਬਗਾਵਤ ਕਰਨ ਦਾ ਵੀ ਸੰਕੇਤ ਦਿੱਤਾ ਹੈ। ਅਸਲ ’ਚ 2 ਸਾਲ ਪਹਿਲਾਂ ਪਾਰਟੀ ’ਚ ਅੰਦਰੂਨੀ ਕਲੇਸ਼ ਦੇ ਚੱਲਦਿਆਂ ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ (Deputy CM) ਦਾ ਅਹੁਦਾ ਛੱਡਣਾ ਪਿਆ ਸੀ। 



ਪਾਰਟੀ ਸੂਤਰਾਂ ਦੀ ਮੰਨੀਏ ਤਾਂ ਪਾਇਲਟ ਜਲਦ ਹੀ ਰਾਹੁਲ ਗਾਂਧੀ (Rahul Gandhi) ਦੇ ਨਾਲ ਕਾਂਗਰਸ ਦੀ 'ਭਾਰਤ ਜੋੜੋ' ਪੈਦਲ ਯਾਤਰਾ ’ਚ ਵੀ ਨਜ਼ਰ ਆਉਣਗੇ। 


 



ਗਹਿਲੋਤ, ਸਚਿਨ ਪਾਇਲਟ ਨੂੰ CM ਦੇ ਅਹੁਦੇ ’ਤੇ ਨਹੀਂ ਵੇਖਣਾ ਚਾਹੁੰਦੇ
ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਨਿਕਲਕੇ ਸਾਹਮਣੇ ਆ ਰਹੀ ਹੈ ਕਿ ਅਸ਼ੋਕ ਗਹਿਲੋਤ (Ashok Gehlot) ਰਾਹੁਲ ਗਾਂਧੀ ਨੂੰ ਪ੍ਰਧਾਨ ਦੀ ਚੋਣ ਲੜਨ ਲਈ ਮਨਾਉਣ ਦੀ ਆਖ਼ਰੀ ਕੋਸ਼ਿਸ਼ ਕਰਨਗੇ, ਜੇਕਰ ਰਾਹੁਲ ਨਾ ਮੰਨੇ ਤਾਂ ਉਹ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਉੱਧਰ ਗਹਿਲੋਤ ਨੇ ਵੀ ਸ਼ਰਤ ਰੱਖੀ ਹੈ ਕਿ ਜੇਕਰ ਉਹ ਕਾਂਗਰਸ ਦੇ ਕੌਮੀ ਪ੍ਰਧਾਨ ਬਣਦੇ ਹਨ ਤਾਂ ਕਿਸੇ ਵੀ ਹਾਲਤ ’ਚ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਣਾ ਚਾਹੀਦਾ। ਸਗੋਂ ਗਹਿਲੋਤ ਨੇ ਸਚਿਨ ਪਾਇਲਟ ਦੀ ਥਾਂ ਵਿਧਾਨ ਸਭਾ ਦੇ ਸਪੀਕਰ ਸੀਪੀ ਜੋਸ਼ੀ ਦਾ ਨਾਮ ਮੁੱਖ ਮੰਤਰੀ ਦੇ ਅਹੁਦੇ ਲਈ ਅੱਗੇ ਕੀਤਾ ਹੈ।