ਭਾਰਤ ਸ਼ਰਮਾ/ਲੁਧਿਆਣਾ: ਵੈਸੇ ਪੰਜਾਬ ਪੁਲਿਸ ਆਪਣੀ ਸਖ਼ਤ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ. ਜਿਸ ਵਿੱਚ ਪੁਲਿਸ ਵੱਲੋਂ ਕੀਤੇ ਗਏ ਕੰਮ ਦੀ ਬੜੀ ਸ਼ਲਾਘਾ ਹੋ ਰਹੀ ਹੈ. ਵੀਡੀਓ ਦੇ ਵਿਚ ਲੁਧਿਆਣਾ ਪੁਲਿਸ ਦੇ ਏ ਐਸ ਆਈ ਜੋਗਿੰਦਰ ਸਿੰਘ ਹਨ. ਜੋ ਇੱਕ ਰਾਹਗੀਰ ਦੀ ਮਰਹਮ ਪੱਟੀ ਕਰ ਰਹੇ ਹਨ. ਉਨ੍ਹਾਂ ਨੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਉਸ ਵਿਅਕਤੀ ਦੀ ਨਾ ਸਿਰਫ ਮਦਦ ਕੀਤੀ ਸਗੋਂ ਉਸ ਦੇ ਪਰਿਵਾਰ ਨੂੰ ਬੁਲਾਇਆ ਉਸ ਨੂੰ ਫਸਟ ਏਡ ਦਿੱਤੀ ਅਤੇ ਹਸਪਤਾਲ ਜਾ ਕੇ ਉਸ ਦਾ ਇਲਾਜ ਕਰਵਾਉਣ ਦੀ ਵੀ ਪੇਸ਼ਕਸ਼ ਕੀਤੀ. ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ  


COMMERCIAL BREAK
SCROLL TO CONTINUE READING

 ਇਸ ਸੰਬੰਧੀ ਅਸੀਂ ਏ ਐੈੱਸ ਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਕਿਤੇ ਜਾ ਰਹੇ ਸਨ ਤਾਂ ਰਾਹ ਵਿਚ ਇਕ ਵਿਅਕਤੀ ਸੜਕ ਖਰਾਬ ਹੋਣ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਿਆ. ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੇ ਉਸ ਨੂੰ ਫਸਟ ਏਡ ਦਿੱਤੀ। ਜਿਸ ਤੋਂ ਬਾਅਦ ਅਸੀਂ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਹਸਪਤਾਲ ਲਿਜਾਣ ਦੀ ਪੇਸ਼ਕਸ਼ ਦਿੱਤੀ ਪਰ ਉਨ੍ਹਾਂ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ. ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਅਸੀਂ ਉਸ ਨੂੰ ਪੈਸੇ ਦੇਣ ਦੀ ਵੀ ਗੱਲ ਕਹੀ ਪਰ ਜਦੋਂ ਉਸ ਨੂੰ ਚਲਾ ਫਿਰਾ ਕੇ ਦੇਖਿਆ ਤਾਂ ਉਹ ਸਹੀ ਸੀ. ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਕੇ ਉਸ ਨੂੰ ਘਰ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਡਿਊਟੀ ਦੇ ਨਾਲ ਲੋਕਾਂ ਦੀ ਮਦਦ ਕਰਨਾ ਸਾਡੀ ਜਿੰਮੇਵਾਰੀ ਹੈ.


ਇਸ ਸੰਬੰਧੀ ਉਨ੍ਹਾਂ ਦੇ ਸੀਨੀਅਰ ਅਫ਼ਸਰ ਵੀ ਉਨ੍ਹਾਂ ਨੂੰ ਲਗਾਤਾਰ ਸਨਮਾਨਿਤ ਵੀ ਕਰਦੇ ਰਹਿੰਦੇ ਹਨ ਅਤੇ ਹੱਲਾਸ਼ੇਰੀ ਵੀ ਦਿੰਦੇ ਨੇ.  ਉੰਨਾ ਇਹ ਵੀ ਦੱਸਿਆ ਕਿ ਪੁਲਿਸ ਕਮਿਸ਼ਨਰ ਵੱਲੋਂ ਵੀ ਫਸਟ ਐਡ ਕਿੱਟ ਆਪਣੇ ਕੋਲ ਰੱਖਣ ਦੀ ਹਦਾਇਤ ਦਿੱਤੀ ਗਈ ਹੈ. ਜਿਸ ਕਰਕੇ ਉਹ ਜ਼ਰੂਰ ਕਿੱਟ ਰੱਖਦੇ ਹਨ.  


WATCH LIVE TV