KL Rahul-Athiya Shetty wedding: ਬਾਲੀਵੁੱਡ ਦੇ ਦਿੱਗਜ ਅਭਿਨੇਤਾ ਸੁਨੀਲ ਸ਼ੈੱਟੀ (Suniel Shetty)ਦੀ ਬੇਟੀ ਆਥੀਆ (Athiya Shetty) ਅਤੇ ਭਾਰਤੀ ਟੀਮ ਦੇ ਬੱਲੇਬਾਜ਼ ਕੇਐੱਲ ਰਾਹੁਲ (KL Rahul) ਜਲਦ ਹੀ ਅੱਜ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਹ ਵਿਆਹ 23 ਜਨਵਰੀ ਨੂੰ ਮੁੰਬਈ ਵਿੱਚ ਹੋਵੇਗਾ।  ਸੁਨੀਲ ਸ਼ੈੱਟੀ ਅਤੇ ਰਾਹੁਲ ਦਾ ਪਰਿਵਾਰ ਵਿਆਹ ਤੋਂ ਬਾਅਦ ਦੋ ਵੱਡੇ ਰਿਸੈਪਸ਼ਨ ਵੀ ਦੇਵੇਗਾ।


COMMERCIAL BREAK
SCROLL TO CONTINUE READING

ਰਾਹੁਲ ਅਤੇ ਆਥੀਆ ਦੇ ਵਿਆਹ ਵਿੱਚ ਆਉਣ (KL Rahul-Athiya Shetty wedding) ਵਾਲੇ ਮਹਿਮਾਨਾਂ ਨੂੰ ਸਮਾਗਮ ਵਿੱਚ ਮੋਬਾਈਲ ਫੋਨ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਇਧਰ-ਉਧਰ ਪੋਸਟ ਨਹੀਂ ਕੀਤੀਆਂ ਜਾਣਗੀਆਂ। ਵਿਆਹ ਵਿੱਚ ਸਿਰਫ਼ 100 ਮਹਿਮਾਨ ਹੀ ਸ਼ਾਮਲ ਹੋਣਗੇ।


ਇਹ ਵੀ ਪੜ੍ਹੋ:ਵਿਦਿਆਰਥੀਆਂ ਦਾ ਡਾਂਸ ਦੇਖ ਕੇ ਟੀਚਰ ਨੇ ਦਿੱਤਾ ਅਜਿਹਾ ਰਿਐਕਸ਼ਨ... ਜਿਸ ਨਾਲ ਬੱਚੇ ਰਹਿ ਗਏ ਹੈਰਾਨ

ਦੋਵਾਂ ਦੇ ਪਰਿਵਾਰ  (Suniel Shetty busy with preparation)ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਦੁਲਹਨ ਦੇ ਪਿਤਾ ਹੋਣ ਦੇ ਨਾਤੇ ਸੁਨੀਲ ਸ਼ੈੱਟੀ ਵੀ ਨਿੱਜੀ ਤੌਰ 'ਤੇ ਹਰ ਪ੍ਰਬੰਧ 'ਤੇ ਧਿਆਨ ਦੇ ਰਹੇ ਹਨ। ਰਾਹੁਲ ਅਤੇ ਆਥੀਆ ਦਾ ਵਿਆਹ ਖੰਡਾਲਾ  (KL Rahul-Athiya Shetty wedding)  ਹਾਊਸ 'ਚ ਹੋਣ ਜਾ ਰਿਹਾ ਹੈ। ਵਿਆਹ ਤੋਂ ਇਕ ਦਿਨ ਪਹਿਲਾਂ ਸੁਨੀਲ ਇੱਥੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਇਆ ਸੀ। ਇੱਥੇ ਉਸਨੇ ਵਿਆਹ ਦੇ ਸਬੰਧ ਵਿੱਚ ਇੱਕ ਖਾਸ ਵਾਅਦਾ ਕੀਤਾ ਹੈ।  ਦੱਸ ਦੇਈਏ ਕਿ ਰਾਹੁਲ ਅਤੇ ਆਥੀਆ ਦੇ ਵਿਆਹ ਤੋਂ ਪਹਿਲਾਂ ਸੰਗੀਤ ਅਤੇ ਮਹਿੰਦੀ ਫੰਕਸ਼ਨ ਹੋ ਚੁੱਕੇ ਹਨ। ਹਾਲਾਂਕਿ ਇਸ ਦੀ ਝਲਕ ਫਿਲਹਾਲ ਮੀਡੀਆ ਨੂੰ ਨਹੀਂ ਦਿੱਤੀ ਗਈ ਹੈ।



ਕੇਐਲ ਰਾਹੁਲ-ਆਥੀਆ ਸ਼ੈੱਟੀ ਦੇ ਸੰਗੀਤ ਸਮਾਰੋਹ ਦਾ  (KL Rahul-Athiya Shetty wedding)   ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਜੋੜੇ ਦੇ ਮਹਿਮਾਨ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਸੁਨੀਲ ਸ਼ੈੱਟੀ ਦੇ ਖੰਡਾਲਾ ਬੰਗਲੇ ਨੂੰ ਲਾਈਟਾਂ ਨਾਲ ਸਜਾਇਆ ਹੋਇਆ ਨਜ਼ਰ ਆ ਰਿਹਾ ਹੈ। ਆਥੀਆ ਅਤੇ ਕੇਐੱਲ ਰਾਹੁਲ ਦੇ ਵਿਆਹ ਵਾਲੀ ਥਾਂ 'ਤੇ ਮਹਿਮਾਨਾਂ ਦੀ ਹਲਚਲ ਵੀ (KL Rahul-Athiya Shetty wedding) ਸਾਫ਼ ਵੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕਈ ਲੋਕ ਸਕ੍ਰੀਨ ਦੇ ਪਾਰ ਤੋਂ ਸੰਗੀਤ 'ਤੇ ਜ਼ਬਰਦਸਤ ਨੱਚਦੇ ਵੀ ਨਜ਼ਰ ਆ ਰਹੇ ਹਨ।