Chandigarh News: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਿੱਥੇ ਨਵੇਂ ਸਾਲ ਦੀ 22 ਜਨਵਰੀ ਨੂੰ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਅਯੁੱਧਿਆ ਵਿੱਚ ਇੱਕ ਵਿਸ਼ਾਲ ਮੰਦਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਉੱਥੇ ਹੀ ਅੱਜ ਕੇਂਦਰ ਦੀ ਭਾਜਪਾ ਸਰਕਾਰ ਅਯੁੱਧਿਆ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਵਾਲਮੀਕਿ ਜੀ ਦੇ ਨਾਂਅ ਉੱਤੇ ਰੱਖਣ ਦਾ ਲਿਆ ਗਿਆ ਫੈਸਲਾ ਬਹੁਤ ਹੀ ਸੁਖਦ ਅਤੇ ਸ਼ਾਨਦਾਰ ਸੰਦੇਸ਼ ਸਾਬਤ ਹੋਵੇਗਾ।
ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਸ ਫੈਸਲੇ ਲਈ ਭਾਜਪਾ ਹਾਈਕਮਾਂਡ ਅਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਫੈਲੇ ਸਨਾਤਨ ਸਮਾਜ ਦੇ ਦੋਸਤਾਂ ਵੱਲੋਂ ਇਸ ਫੈਸਲੇ ਨੂੰ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ। ਰਾਮਾਇਣ ਸਾਡੇ ਲਈ ਸਭ ਤੋਂ ਸਤਿਕਾਰਤ ਅਤੇ ਮਾਰਗਦਰਸ਼ਕ ਗ੍ਰੰਥ ਹੈ। ਇਸ ਗ੍ਰੰਥ ਰਾਹੀਂ ਮਰਯਾਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਬਾਰੇ ਸਾਰੀ ਜਾਣਕਾਰੀ ਮਿਲਦੀ ਹੈ, ਇਸ ਲਈ ਇਸ ਮਹਾਨ ਗ੍ਰੰਥ ਦੇ ਰਚਨਾਹਾਰ ਨੂੰ ਇਸ ਸਮੁੱਚੇ ਮਾਮਲੇ ਵਿਚ ਪੂਰਾ ਮਾਣ-ਸਤਿਕਾਰ ਦਿੱਤਾ ਜਾਣਾ ਚਾਹੀਦਾ ਸੀ। ਇਸ ਨਾਲ ਮਹਾਰਿਸ਼ੀ ਵਾਲਮੀਕਿ ਜੀ ਦੇ ਨਾਮ ਦਾ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਮੰਦਰ ਅਤੇ ਉਸ ਸ਼ਹਿਰ ਨਾਲ ਜੁੜਣਾ ਪੂਰੇ ਦੇਸ਼ ਲਈ ਸਨਮਾਨ ਅਤੇ ਪਿਆਰ ਦਾ ਨਿੱਘਾ ਸੰਦੇਸ਼ ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: Ayodhya News: ਪ੍ਰਧਾਨ ਮੰਤਰੀ ਮੋਦੀ ਵੱਲੋਂ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ, ਨਵੀਂਆਂ ਗੱਡੀਆਂ ਨੂੰ ਦਿਖਾਈ ਝੰਡੀ


ਉਨ੍ਹਾਂ ਕਿਹਾ ਕਿ ਮਹਾਂਰਿਸ਼ੀ ਵਾਲਮੀਕਿ ਸੁਰ ਅਤੇ ਸ਼ਬਦਾਂ ਦੇ ਨਿਰਮਾਤਾ ਸਨ। ਉਨ੍ਹਾਂ ਦੀ ਤਸਵੀਰ ਵਿੱਚ ਇੱਕ ਹੱਥ ਵਿੱਚ ਕਿਤਾਬ ਅਤੇ ਦੂਜੇ ਵਿੱਚ ਵੀਨਾ ਨਜ਼ਰ ਆ ਰਹੀ ਹੈ। ਸੋਚਣ ਵਾਲੀ ਗੱਲ ਹੈ ਕਿ ਜੇਕਰ ਸ਼ਬਦਾਂ ਦੀ ਰਚਨਾ ਨਾ ਹੁੰਦੀ ਤਾਂ ਦੁਨੀਆਂ ਅਨਪੜ੍ਹ ਹੋਣੀ ਸੀ। ਜੇ ਸੁਰ ਨਾ ਹੁੰਦੇ ਤਾਂ ਜ਼ਿੰਦਗੀ ਇੰਨੀ ਨੀਰਸ ਅਤੇ ਬੇਸਵਾਦ ਰਹਿ ਜਾਂਦੀ। ਉਸ ਮਹਾਨ ਮਹਾਰਿਸ਼ੀ ਨੂੰ ਦਿੱਤਾ ਗਿਆ ਇਸ ਤਰ੍ਹਾਂ ਦਾ ਸਨਮਾਨ ਉਨ੍ਹਾਂ ਦੇ ਸੰਦੇਸ਼ ਨੂੰ ਦੇਸ਼ ਭਰ ਵਿੱਚ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।


ਇਹ ਵੀ ਪੜ੍ਹੋ: Lok Sabha News: ਪੰਜਾਬ ਦੇ ਸੰਸਦ ਮੈਂਬਰਾਂ ਦਾ ਰਿਪੋਰਟ ਕਾਰਡ ਰਵਨੀਤ ਬਿੱਟੂ ਨੇ ਕੀਤਾ ਜਾਰੀ