Bathida News(ਕੁਲਬੀਰ ਬੀਰਾ): ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਦੇ ਡੇਰੇ ਵਿੱਚ ਬਣੀ ਝੁੱਗੀ ਵਿੱਚ ਆਰਾਮ ਫਰਮਾ ਰਹੇ ਬਾਬਾ ਸ਼੍ਰੀ ਦਾਸ ਦੀ ਅੱਗ ਲੱਗਣ ਦੇ ਕਾਰਨ ਮੌਤ ਹੋ ਗਈ ਹੈ। ਜਿਸ ਕਾਰਨ ਲੋਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਦੱਸਦਈਏ ਕਿ ਬੀਤੇ ਕੱਲ ਡੇਰੇ ਵਿੱਚ ਬਾਬਾ ਨਾਗਾ ਦਾਸ ਦੀ ਬਰਸੀ ਮਨਾਈ ਗਈ ਸੀ, ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਡੇਰੇ ਵਿੱਚ ਪਹੁੰਚੀਆਂ ਸਨ। 


COMMERCIAL BREAK
SCROLL TO CONTINUE READING

ਜਾਣਕਾਰੀ ਅਨੁਸਾਰ ਦੇਰ ਰਾਤ ਠੰਡ ਜਿਆਦਾ ਹੋਣ ਕਾਰਨ ਝੁੱਗੀ ਵਿੱਚ ਹੀਟਰ ਲਗਾਇਆ ਗਿਆ ਸੀ, ਹਿਟਰ ਦੇ ਕਾਰਨ ਝੁੱਗੀ ਵਿੱਚ ਅੱਗ ਲੱਗ ਗਈ। ਜਿਸ ਵਿੱਚ ਬਾਬਾ ਸ਼੍ਰੀ ਦਾਸ ਸੁੱਤੇ ਹੋਏ ਸਨ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਬਾਬਾ ਸ਼੍ਰੀ ਦਾਸ ਦੀ ਮੌਤ ਹੋਈ। ਪਿਛਲੇ ਸੱਤ ਸਾਲਾਂ ਤੋਂ ਲਗਾਤਾਰ  ਬਾਬਾ ਸ਼੍ਰੀ ਦਾਸ ਡੇਰਾ ਬਾਬਾ ਨਾਗਾ ਦਾਸ ਸੰਧਿਆਪੁਰੀ ਵਿਖੇ ਸੇਵਾ ਨਿਭਾ ਰਹੇ ਸਨ।